ਅੰਮ੍ਰਿਤਸਰ: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜਿਓਂ ਕੌਮਾਂਤਰੀ ਸਰਹੱਦ ਟੱਪ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਪਾਕਿਸਤਾਨੀ ਔਰਤ ਦੀ ਮੌਤ ਹੋ ਗਈ। ਗੁਲਸ਼ਨ ਨੇ ਵੀਰਵਾਰ ਸਵੇਰੇ ਸਾਢੇ ਪੰਜ ਵਜੇ ਗੁਰੂ ਨਾਨਕ ਹਸਪਤਾਲ ਵਿੱਚ ਆਖ਼ਰੀ ਸਾਹ ਲਏ।


ਜ਼ਰੂਰ ਪੜ੍ਹੋ- ਪਾਕਿਸਤਾਨੋਂ ਭੱਜ ਭਾਰਤ 'ਚ ਵੜੀ ਔਰਤ ਨੂੰ ਬੀਐਸਐਫ ਨੇ ਮਾਰੀ ਗੋਲ਼ੀ

ਬੀਐਸਐਫ ਵੱਲੋਂ ਚਲਾਈ ਗੋਲ਼ੀ ਪਿੱਠ ਵਿੱਚ ਲੱਗਣ ਕਾਰਨ ਗੁਲਸ਼ਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਹਾਲਾਂਕਿ, ਡਾਕਟਰਾਂ ਨੇ ਅਪਰੇਸ਼ਨ ਕਰਕੇ ਗੋਲ਼ੀ ਕੱਢ ਦਿੱਤੀ ਸੀ ਪਰ ਉਸ ਦਾ ਬਲੱਡ ਪ੍ਰੈਸ਼ਰ ਲਗਾਤਾਰ ਘੱਟ ਹੁੰਦਾ ਗਿਆ ਜਿਸ ਕਰਕੇ ਅੱਜ ਤੜਕੇ ਉਸ ਦੀ ਮੌਤ ਹੋ ਗਈ। ਬੀਤੇ ਦਿਨੀ ਗੁਲਸ਼ਨ ਡੇਰਾ ਬਾਬਾ ਗੁਲਸ਼ਨ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਰੱਖੀ ਗਈ ਗਈ ਅਤੇ ਉਮੀਦ ਹੈ ਕਿ ਸ਼ਨੀਵਾਰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਗੁਲਸ਼ਨ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਸੀ ਕਿ ਉਸ ਵੱਲੋਂ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੁਲਿਸ ਇਸ ਇੰਤਜ਼ਾਰ ਦੇ ਵਿੱਚ ਸੀ ਕਿ ਗੁਲਸ਼ਨ ਠੀਕ ਹੋ ਜਾਵੇ ਅਤੇ ਉਸ ਨੂੰ ਗਿਰਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਸਕੇ ਲੇਕਿਨ ਗੁਲਸ਼ਨ ਦੀ ਮੌਤ ਨਾਲ ਬੀਐਸਐਫ ਅਤੇ ਪੁਲਿਸ ਲਈ ਇਹ ਹੁਣ ਸਿਰਫ ਰਾਜ਼ ਹੀ ਬਣ ਕੇ ਰਹਿ ਗਿਆ ਹੈ ਕਿ ਗੁਲਸ਼ਨ ਦੀ ਭਾਰਤ ਵਿੱਚ ਦਾਖਲ ਕਿਸ ਮਨਸ਼ਾ ਨਾਲ ਹੋ ਰਹੀ ਸੀ।