ਪੜਚੋਲ ਕਰੋ

ਭਾਰਤ ਸਰਹੱਦ ਅੰਦਰ ਫਿਰ ਵੜਿਆ ਪਾਕਿਸਤਾਨੀ ਡ੍ਰੋਨ, BSF ਨੇ ਸੁੱਟਿਆ, 5 ਪੈਕੇਟ ਨਸ਼ੀਲੀ ਖੇਪ ਜ਼ਬਤ

Pakistani drone : ਫਿਰੋਜ਼ਪੁਰ ਸੈਕਟਰ 'ਚ ਪਾਕਿਸਤਾਨ ਤੋਂ ਭਾਰਤ 'ਚ ਕਿਸੇ ਸ਼ੱਕੀ ਚੀਜ਼ ਦੇ ਉਡਾਣ ਭਰਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਤੁਰੰਤ ਚੌਕਸ ਹੋ ਗਿਆ ਤੇ ਗੋਲੀਬਾਰੀ ਵਿਚ ਉਸ ਨੂੰ ਮਾਰ ਦਿੱਤਾ।

ਫਿਰੋਜ਼ਪੁਰ: ਪਾਕਿਸਤਾਨ ਲਗਾਤਾਰ ਸਰਹੱਦ ਪਾਰੋਂ ਭਾਰਤ ਵਿਰੁੱਧ ਨਾਪਾਕ ਸਾਜ਼ਿਸ਼ ਰਚ ਰਿਹਾ ਹੈ। ਹੁਣ ਇੱਕ ਪਾਕਿਸਤਾਨੀ ਡ੍ਰੋਨ ਭਾਰਤ ਦੀ ਸਰਹੱਦ 'ਚ ਦਾਖਲ ਹੋ ਗਿਆ ਹੈ, ਜਿਸ ਨੂੰ ਸੀਮਾ ਸੁਰੱਖਿਆ ਬਲ (ਬੀਐਮਐਫ) ਨੇ ਮੌਕੇ 'ਤੇ ਹੀ ਢੇਰ ਕਰ ਦਿੱਤਾ। ਇਹ ਡ੍ਰੋਨ ਸੋਮਵਾਰ ਤੜਕੇ 2:55 'ਤੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ 'ਚ ਦੇਖਿਆ ਗਿਆ। ਡ੍ਰੋਨ ਦੇ ਨਾਲ ਹੀ ਪਾਬੰਦੀਸ਼ੁਦਾ ਸਮੱਗਰੀ ਵਾਲੇ 5 ਪੈਕਟ ਵੀ ਬਰਾਮਦ ਕੀਤੇ ਗਏ ਹਨ।

ਦਰਅਸਲ ਫਿਰੋਜ਼ਪੁਰ ਸੈਕਟਰ 'ਚ ਪਾਕਿਸਤਾਨ ਤੋਂ ਭਾਰਤ 'ਚ ਕਿਸੇ ਸ਼ੱਕੀ ਚੀਜ਼ ਦੇ ਉਡਾਣ ਭਰਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਤੁਰੰਤ ਚੌਕਸ ਹੋ ਗਿਆ ਤੇ ਗੋਲੀਬਾਰੀ ਵਿਚ ਉਸ ਨੂੰ ਮਾਰ ਦਿੱਤਾ। 5 ਪੈਕੇਟਾਂ ਦੀ ਅੰਤਰਰਾਸ਼ਟਰੀ ਕੀਮਤ ਲਗਪਗ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।  ਬੀਐਸਐਫ ਨੇ ਸਾਮਾਨ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। 

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਡਰੋਨ 'ਤੇ ਕੀਤੀ ਗੋਲੀਬਾਰੀ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬੀਐਸਐਫ ਨੇ ਜੰਮੂ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਡਰੋਨ ਨੂੰ ਦੇਖਦੇ ਹੀ ਉਸ 'ਤੇ ਗੋਲੀਬਾਰੀ ਕੀਤੀ। ਬੀਐਸਐਫ ਦੇ ਜਵਾਨਾਂ ਨੇ ਉਡਦੀ ਸ਼ੱਕੀ ਵਸਤੂ 'ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਇਹ ਸਵੇਰੇ 4:10 ਵਜੇ ਦੇ ਕਰੀਬ ਅਰਨੀਆ ਦੇ ਨਾਗਰਿਕ ਖੇਤਰ ਵਿੱਚ ਦਾਖਲ ਹੋਈ। ਅਰਨੀਆ ਦੇ ਇਲਾਕੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਸਵੇਰੇ 4:10 ਵਜੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਕੀਤੀ।

ਪੁਲਿਸ ਦੀ ਮਦਦ ਨਾਲ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਦੇਖਦੇ ਹੀ 10 ਮਿੰਟਾਂ ਦੇ ਅੰਦਰ ਕਰੀਬ 18 ਗੋਲੀਆਂ ਚਲਾਈਆਂ। ਬੀਐਸਐਫ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੀ ਹਰ ਗਤੀਵਿਧੀ 'ਤੇ ਧਿਆਨ ਰੱਖਿਆ ਜਾ ਰਿਹਾ ਹੈ। ਸਖਤ ਮੁਸਤੈਦੀ  ਨਾਲ ਹੀ ਪਾਕਿਸਤਾਨ ਦੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।

ਟਾਪ ਹੈਡਲਾਈਨ

Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੰਜਾਬ 'ਚ ਕਾਰਵਾਈ, ਕਿਸਾਨ ਕਮੇਟੀ ਦੇ ਪ੍ਰਧਾਨ ਸਣੇ ਕਈ ਆਗੂ ਨਜ਼ਰਬੰਦ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
Embed widget