ਪੜਚੋਲ ਕਰੋ
Advertisement
ਪੰਚਾਇਤੀ ਚੋਣਾਂ ਦਾ ਥਾਣੇਦਾਰ ਨੂੰ ਸੇਕ, ਆਈਜੀ ਨੇ ਕੀਤਾ ਮੁਅੱਤਲ
ਮਮਦੋਟ: ਪੰਚਾਇਤੀ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ 'ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ 'ਚ ਮਮਦੋਟ ਥਾਣੇ ਦੇ ਮੁਖੀ ਥਾਣੇਦਾਰ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਈਜੀ ਫਿਰੋਜ਼ਪੁਰ ਰੇਂਜ ਐਮਐਸ ਛੀਨਾ ਨੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਯਾਦ ਰਹੇ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਬੂਥ 'ਤੇ ਕਬਜ਼ੇ ਕਰਦਿਆਂ ਅਣਪਛਾਤੇ ਗੁੰਡਿਆਂ ਨੇ ਬੈਲਟ ਬਾਕਸ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਭੱਜਦੇ ਸਮੇਂ ਇਨ੍ਹਾਂ ਲੋਕਾਂ ਦੀ ਗੱਡੀ ਹੇਠ ਆ ਕੇ ਵੋਟ ਪਾਉਣ ਆਏ 50 ਸਾਲਾ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਸਬੰਧੀ ਥਾਣਾ ਮਮਦੋਟ ਪੁਲਿਸ ਨੇ ਦੋ ਵੱਖ-ਵੱਖ ਪਰਚਿਆਂ ਤਹਿਤ ਥਾਣਾ ਮਮਦੋਟ ਵਿੱਚ 9 ਵਿਅਕਤੀਆਂ ਖਿਲਾਫ ਸਿੱਧਾ ਤੇ ਕਰੀਬ ਢਾਈ ਤੋਂ ਤਿੰਨ ਦਰਜਨ ਗੁੰਡਾ ਅਨਸਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਅੱਜ ਉਸੇ ਮਾਮਲੇ ਸਬੰਧੀ ਆਈਜੀ ਮੁਖਵਿੰਦਰ ਸਿੰਘ ਛੀਨਾ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਕਮਾਂ ਤਹਿਤ ਥਾਣਾ ਮਮਦੋਟ ਦੇ ਐਸ ਐਚਓ ਰਣਜੀਤ ਸਿੰਘ ਨੂੰ ਰਾਤ ਕਰੀਬ ਅੱਠ ਵਜੇ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਰਣਜੀਤ ਸਿੰਘ ਦੀ ਜਗ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਵੇਂ ਐਸਐਚਓ ਪਰਮਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਮਨੋਰੰਜਨ
ਪੰਜਾਬ
ਪੰਜਾਬ
Advertisement