ਪੜਚੋਲ ਕਰੋ

ਪੰਚਾਇਤੀ ਚੋਣਾਂ 'ਚ 'ਆਪ' ਤੁਰੀ ਸਰਬਸੰਮਤੀ ਦੇ ਰਾਹ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਗਾਮੀ ਪੰਚਾਇਤੀ ਚੋਣਾਂ 'ਚ ਸਰਬਸੰਮਤੀ ਨੂੰ ਪਹਿਲ ਦੇਣ ਤੇ ਪੜ੍ਹੇ-ਲਿਖੇ, ਬੇਦਾਗ਼ ਤੇ ਨੌਜਵਾਨ ਚਿਹਰਿਆਂ ਨੂੰ ਆਪਸੀ ਸਹਿਮਤੀ ਨਾਲ ਪੰਚ ਤੇ ਸਰਪੰਚ ਚੁਣਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਨੂੰ ਆਪਣੇ-ਆਪਣੇ ਵੋਟ ਬੈਂਕ ਲਈ ਹਥਿਆਰ ਵਜੋਂ ਵਰਤਿਆ ਤੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਗਲੀਆਂ-ਨਾਲੀਆਂ 'ਚ ਹੀ ਉਲਝਾਈ ਰੱਖਿਆ। ਨਤੀਜੇ ਵਜੋਂ ਅੱਜ 70 ਸਾਲ ਬਾਅਦ ਵੀ ਪੰਜਾਬ ਦੇ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਤੇ ਨਰਕ ਵਰਗੀ ਜ਼ਿੰਦਗੀ ਜੀਆਂ ਰਹੇ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜਦ ਤੱਕ ਪਿੰਡਾਂ ਦੇ ਲੋਕ ਆਪਸੀ ਰੰਜਸ਼ਾਂ ਤੇ ਵੰਡੀਆਂ 'ਚ ਉਲਝ ਕੇ ਚੰਗੇ ਤੇ ਅਗਾਂਹਵਧੂ ਨੌਜਵਾਨਾਂ ਨੂੰ ਪੰਚਾਇਤੀ ਦੇ ਰੂਪ 'ਚ ਨੁਮਾਇੰਦਗੀ ਨਹੀਂ ਦੇਣਗੇ ਉਦੋਂ ਤੱਕ ਪਿੰਡ ਬਹੁਪੱਖੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿਣਗੇ। ਇਸ ਲਈ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੇ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਆਪਸੀ ਸਹਿਮਤੀ ਨਾਲ ਅਗਾਂਹਵਧੂ ਪੰਚਾਇਤਾਂ ਨੂੰ ਪਹਿਲ ਦੇਣ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੇ ਵਿਹਾਰਕ ਤੌਰ 'ਤੇ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਦੀ ਵਕਾਲਤ ਕਰਦੀ ਹੈ, ਇਸ ਲਈ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਐਲਾਨ ਕੀਤਾ ਹੋਈ ਹੈ ਕਿ ਉਨ੍ਹਾਂ ਦੇ ਲੋਕ ਸਭਾ ਹਲਕਿਆਂ 'ਚ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਖ਼ਾਸ ਕਰ ਕੇ ਸਰਪੰਚ ਬਣਾਉਣਗੇ। ਉਨ੍ਹਾਂ ਪਿੰਡਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵਿਕਾਸ ਕੰਮਾਂ ਲਈ ਇਨਾਮ ਵਜੋਂ ਤੁਰੰਤ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪੰਚਾਇਤੀ ਚੋਣਾਂ 'ਚ ਸਰਬਸੰਮਤੀ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਘੋਸ਼ਣਾਵਾਂ ਕਰੇ ਤੇ ਤੈਅ ਇਨਾਮੀ ਰਾਸ਼ੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇ, ਕਿਉਂਕਿ ਪੰਜਾਬ ਸਰਕਾਰ ਨੇ ਦੋ-ਢਾਈ ਲੱਖ ਰੁਪਏ ਦਾ ਐਲਾਨ ਤਾਂ ਕੀਤਾ ਹੋਇਆ ਹੈ ਪਰ ਇਸ 'ਤੇ ਅਮਲ ਨਹੀਂ ਕੀਤਾ। ਪ੍ਰਿੰਸੀਪਲ ਬੁੱਧ ਰਾਮ ਨੇ ਦੂਸਰੇ ਸੰਸਦ ਤੇ ਰਾਜ ਸਭਾ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਇਲਾਕੇ 'ਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਵਿਕਾਸ ਰਾਸ਼ੀ ਇਨਾਮ ਵਜੋਂ ਦੇਣ ਦੀ ਘੋਸ਼ਣਾ ਕਰਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 'ਆਪ' ਕੋਰ ਕਮੇਟੀ ਬੈਠਕ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ ਵਟਾਂਦਰੇ ਹੋਏ ਅਤੇ ਫ਼ੈਸਲਾ ਲਿਆ ਗਿਆ ਕਿ ਪਾਰਟੀ ਪੰਚਾਇਤੀ ਚੋਣਾਂ ਲਈ ਜਨ-ਜਾਗਰਨ ਮੁਹਿੰਮ ਵਿੱਢੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਬਸੰਮਤੀ ਦੀ ਕੋਸ਼ਿਸ਼ ਸਿਰੇ ਨਹੀਂ ਚੜ੍ਹਦੀ ਤਾਂ ਵੀ ਪਿੰਡਾਂ ਦੇ ਲੋਕ ਇਸ ਗੱਲ 'ਤੇ ਪਹਿਰਾ ਦੇਣ ਕਿ ਉਹ ਇਮਾਨਦਾਰ, ਪੜ੍ਹੇ-ਲਿਖੇ ਅਤੇ ਨਸ਼ੇ ਵਗ਼ੈਰਾ ਨਾ ਵੰਡਣ ਵਾਲੇ ਉਮੀਦਵਾਰਾਂ ਨੂੰ ਹੀ ਪੰਚ-ਸਰਪੰਚ ਚੁਣਨ।

ਟਾਪ ਹੈਡਲਾਈਨ

Punjab News: ਪੰਜਾਬ CM ਮਾਨ ਦਾ ਹੜਤਾਲੀ ਮੁਲਾਜ਼ਮਾਂ ਨੂੰ ਦੋ ਟੁੱਕ, ਬੋਲੇ-
ਪੰਜਾਬ CM ਮਾਨ ਦਾ ਹੜਤਾਲੀ ਮੁਲਾਜ਼ਮਾਂ ਨੂੰ ਦੋ ਟੁੱਕ, ਬੋਲੇ- "ਹੜਤਾਲ ਖਤਮ ਕਰੋ, ਫਿਰ ਗੱਲਬਾਤ ਹੋਏਗੀ", ਨਹੀਂ ਤਾਂ...
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਚੀਨੀ ਤੋਂ ਬਾਅਦ ਗੁੜ ਵੀ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਚੀਨੀ ਤੋਂ ਬਾਅਦ ਗੁੜ ਵੀ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...
ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...
ਪੰਜਾਬ ਤੋਂ ਵੱਡੀ ਖ਼ਬਰ! ਰੱਖੜੀ ਤੋਂ ਪਹਿਲਾਂ ਪਰਿਵਾਰ 'ਚ ਪਏ ਵੈਣ, ਸਕੇ ਭੈਣ-ਭਰਾਵਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਰੱਖੜੀ ਤੋਂ ਪਹਿਲਾਂ ਪਰਿਵਾਰ 'ਚ ਪਏ ਵੈਣ, ਸਕੇ ਭੈਣ-ਭਰਾਵਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ,
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ,
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
Famous Singer Murder: ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
Embed widget