ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ: ਕਾਗ਼ਜ਼ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ
ਦਰਅਸਲ, ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਜਸਟਿਸ ਫ਼ਤਹਿ ਦੀਪ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਰੱਦ ਹੋਏ ਉਮੀਦਵਾਰਾਂ ਦੇ ਕਾਗ਼ਜ਼ਾਂ ਨੂੰ ਦੁਬਾਰਾ ਵਾਚਣ ਦੇ ਜੋ ਹੁਕਮ ਦਿੱਤੇ ਸਨ, ਉਹ ਹਾਲੇ ਤਕ ਜ਼ਿਲ੍ਹਾ ਹੈੱਡਕੁਆਰਟਰਾਂ ਤਕ ਨਹੀਂ ਪਹੁੰਚੇ। ਅੰਮ੍ਰਿਤਸਰ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਕ ਉਨ੍ਹਾਂ ਕੋਲ ਨਾ ਤਾਂ ਹਾਈਕੋਰਟ ਦੇ ਕੋਈ ਹੁਕਮ ਪੁੱਜੇ ਹਨ ਤੇ ਨਾ ਹੀ ਚੋਣ ਕਮਿਸ਼ਨ ਵੱਲੋਂ ਕੋਈ ਨਿਰਦੇਸ਼ ਮਿਲੇ ਹਨ।
ਸਬੰਧਤ ਖ਼ਬਰ: ਪੰਚਾਇਤੀ ਚੋਣਾਂ 'ਚ ਵਰਤੇ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਫੰਡ!
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮ ਪੁੱਜਣ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਹੋ ਸਕੇਗੀ। ਬੀਤੇ ਕੱਲ੍ਹ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ, ਉਹ ਸਬੰਧਰ ਚੋਣ ਅਧਿਕਾਰੀਆਂ ਕੋਲ ਮੁੜ ਅਪੀਲ ਕਰਨ ਅਤੇ ਉਨ੍ਹਾਂ ਦੇ ਕਾਗ਼ਜ਼ਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਮੁੜ ਤੋਂ ਘੋਖ ਕੇ ਆਖ਼ਰੀ ਫੈਸਲਾ ਦਿੱਤਾ ਜਾਵੇ।