ਪੜਚੋਲ ਕਰੋ

ਨਵਜੋਤ ਸਿੱਧੂ ਮਗਰੋਂ ਪਰਗਟ ਸਿੰਘ ਨੇ ਕੀਤਾ ਕਾਂਗਰਸ 'ਚ 'ਧਮਾਕਾ'

ਵਿਧਾਇਕ ਪਰਗਟ ਸਿੰਘ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਲ 2022 ਚੋਣਾਂ ਲਈ ਕੈਪਟਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਜਾਖੜ ਦੀ ਨਿੱਜੀ ਰਾਇ ਹੋ ਸਕਦੀ ਹੈ ਪਰ ਚਿਹਰੇ ਦਾ ਫੈਸਲਾ ਹਾਈ ਕਮਾਨ ਦੇ ਹੱਥ ਹੈ।

ਚੰਡੀਗੜ੍ਹ: ਕਾਂਗਰਸ ਵਿੱਚ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ। ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਮਗਰੋਂ ਉਨ੍ਹਾਂ ਦੇ ਹੀ ਦੋਸਤ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿਹਾ ਹੈ ਕਿ 2022 ਵਿੱਚ ਲੋਕ ਕਾਂਗਰਸ ਨੂੰ ਵੋਟ ਦੇਣ ਲੱਗਿਆਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸੋਚਣਗੇ। ਪਰਗਟ ਸਿੰਘ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਓਨੀ ਚੰਗੀ ਨਹੀਂ ਜਿੰਨੀ ਹੋਣੀ ਚਾਹੀਦੀ ਸੀ। ਉਂਝ ਪਰਗਟ ਸਿੰਘ ਨੇ ਸਾਲ ਪਹਿਲਾਂ ਵੀ ਕੈਪਟਨ ਨੂੰ ਚਿੱਠੀ ਲਿਖ ਕੇ ਆਵਾਜ਼ ਉਠਾਈ ਸੀ।

ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਲ 2022 ਚੋਣਾਂ ਲਈ ਕੈਪਟਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਜਾਖੜ ਦੀ ਨਿੱਜੀ ਰਾਇ ਹੋ ਸਕਦੀ ਹੈ ਪਰ ਚਿਹਰੇ ਦਾ ਫੈਸਲਾ ਹਾਈ ਕਮਾਨ ਦੇ ਹੱਥ ਹੈ।

ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਨ੍ਹਾਂ ਗੱਲਾਂ ’ਤੇ ਮੋਹਰ ਲਾਈ ਹੈ ਜਿਨ੍ਹਾਂ ਨੂੰ ਲੈ ਕੇ ‘ਆਪ’ ਚਾਰ ਵਰ੍ਹਿਆਂ ਤੋਂ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਕੁਰਸੀ ਬਚਾਉਣ ਲਈ ਮੁਹਿੰਮ ਛੇੜੀ ਹੈ ਤੇ ਕਾਂਗਰਸ ਅੰਦਰ ਜੰਗ ਤੇਜ਼ ਹੋਈ ਹੈ। ਚੀਮਾ ਨੇ ਕਿਹਾ ਕਿ ਪਰਗਟ ਸਿੰਘ ਠੀਕ ਬੰਦਾ ਹੈ ਪਰ ਗਲਤ ਸਾਈਡ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅੱਜ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ‘ਆਪ’ ਦੇ ਦਰਵਾਜੇ ਖੁੱਲ੍ਹੇ ਹਨ।

ਦਰਅਸਲ ਇਸ ਤੋਂ ਪਹਿਲਾਂ ਪਰਗਟ ਸਿੰਘ ਦੇ ਕਰੀਬੀ ਨਵਜੋਤ ਸਿੰਘ ਵੀ ਕੈਪਟਨ ਤੋਂ ਖਫਾ ਹਨ। ਉਨ੍ਹਾਂ ਨੂੰ ਮਨਾਉਣ ਲਈ ਹਾਈ ਕਮਾਨ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਜ਼ਿੰਮੇਵਾਰੀ ਸੌਂਪੀ ਹੈ। ਨਵਜੋਤ ਸਿੱਧੂ ਦੀ ਸਰਕਾਰ ਵਿੱਚ ਵਾਪਸੀ ਨੂੰ ਲੈ ਕੇ ਗੱਲਬਾਤ ਅਖੀਰਲੇ ਦੌਰ ’ਚ ਹੈ। ਕੈਪਟਨ ਨੇ ਵੀ ਮੰਨਿਆ ਹੈ ਕਿ ਸਭ ਕੁਝ ਜਲਦ ਠੀਕ ਹੋ ਜਾਏਗਾ। ਹੁਣ ਪਰਗਟ ਸਿੰਘ ਦੇ ਬਿਆਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਦਰਅਸਲ ਕੈਪਟਨ ਪਿਛਲੀ ਵਾਰ ਆਪਣੀ ਆਖਰੀ ਚੋਣ ਕਹਿ ਕੇ ਮੈਦਾਨ ਵਿੱਚ ਉੱਤਰੇ ਸੀ। ਹੁਣ ਕੈਪਟਨ ਨੇ ਐਲਾਨ ਕੀਤਾ ਹੈ ਕਿ ਉਹ ਅਜੇ ਸਿਆਸਤ ਵਿੱਚ ਬਣੇ ਰਹਿਣਗੇ। ਇਸ ਲਈ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ‘ਕੈਪਟਨ ਫਾਰ 2022’ ਮੁਹਿੰਮ ਵਿੱਢੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਮਗਰੋਂ ਹੀ ਕਾਂਗਰਸ ਵਿੱਚ ਨਵੀਂ ਹਿਲਜੁਲ ਸ਼ੁਰੂ ਹੋਣ ਲੱਗੀ ਹੈ। 

ਟਾਪ ਹੈਡਲਾਈਨ

PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News: ਪੰਜਾਬ ਦੇ ਮੁਲਾਜ਼ਮਾਂ ਲਈ ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ, 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ ਸਰਕਾਰ, ਹੋਇਆ ਐਲਾਨ...
ਪੰਜਾਬ ਦੇ ਮੁਲਾਜ਼ਮਾਂ ਲਈ ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ, 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ ਸਰਕਾਰ, ਹੋਇਆ ਐਲਾਨ...
Punjab School Holidays: ਨਵਰਾਤਰੀ ਦੀ ਸ਼ੁਰੂਆਤ ਨਾਲ ਛੁੱਟੀਆਂ ਨੂੰ ਲੈ ਕੇ ਅਹਿਮ ਖਬਰ, ਪੰਜਾਬ 'ਚ ਸੋਮਵਾਰ-ਮੰਗਲਵਾਰ ਦੀ ਰਹੇਗੀ ਛੁੱਟੀ, ਇੱਥੇ ਵੇਖੋ ਲਿਸਟ...
ਨਵਰਾਤਰੀ ਦੀ ਸ਼ੁਰੂਆਤ ਨਾਲ ਛੁੱਟੀਆਂ ਨੂੰ ਲੈ ਕੇ ਅਹਿਮ ਖਬਰ, ਪੰਜਾਬ 'ਚ ਸੋਮਵਾਰ-ਮੰਗਲਵਾਰ ਦੀ ਰਹੇਗੀ ਛੁੱਟੀ, ਇੱਥੇ ਵੇਖੋ ਲਿਸਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
Embed widget