ਪੜਚੋਲ ਕਰੋ

ਪਰਮਿੰਦਰ ਢੀਂਡਸਾ ਨੂੰ ਮਹਿੰਗੀ ਪਏਗੀ ਬਾਪੂ ਦੀ 'ਹੁਕਮ ਅਦੂਲੀ'!

ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨਣੀ ਮਹਿੰਗੀ ਪੈ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਪਰਮਿੰਦਰ ਨੂੰ ਸਲਾਹ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਾ ਲੜੇ। ਹੁਣ ਬੇਸ਼ੱਕ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨਣੀ ਮਹਿੰਗੀ ਪੈ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਪਰਮਿੰਦਰ ਨੂੰ ਸਲਾਹ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਾ ਲੜੇ। ਹੁਣ ਬੇਸ਼ੱਕ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਪਰਮਿੰਦਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਖਿਲਾਫ ਤੇਵਰਾਂ ਤੋਂ ਵੋਟਰਾਂ ਵਿੱਚ ਸੰਕੇਤ ਜਾ ਰਿਹਾ ਹੈ ਕਿ ਪਰਮਿੰਦਰ ਢੀਂਡਸਾ ਨੇ ਪਿਤਾ ਤੋਂ ਬਾਹਰ ਹੋ ਕੇ ਸੁਖਬੀਰ ਬਾਦਲ ਦਾ ਹੁਕਮ ਮੰਨਿਆ ਹੈ। ਢੀਂਡਸਾ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲ ਪਰਿਵਾਰ ਦੇ ਕਬਜ਼ੇ ਖਿਲਾਫ ਬੋਲ ਚੁੱਕੇ ਹਨ। ਉਨ੍ਹਾਂ ਨੇ ਕਈ ਮੰਚਾਂ ਤੋਂ ਅਕਾਲੀ ਦਲ ਤੇ ਪੰਥਕ ਸੰਕਟ ਲਈ ਵੀ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਅਜਿਹੇ ਵਿੱਚ ਪੰਥਕ ਵੋਟਰਾਂ ਅੰਦਰ ਸੁਖਦੇਵ ਸਿੰਘ ਢੀਂਡਸਾ ਦਾ ਸਤਿਕਾਰ ਵਧਿਆ ਹੈ ਪਰ ਹੁਣ ਦੂਜੇ ਪਾਸੇ ਪਿਤਾ ਦੀ ਸਲਾਹ ਨਾ ਮੰਨ ਕੇ ਮੈਦਾਨ ਵਿੱਚ ਡਟੇ ਪਰਮਿੰਦਰ ਢੀਂਡਸਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪਿੰਡਾਂ ਦੇ ਵੋਟਰਾਂ ਵਿੱਚ ਚਰਚਾ ਹੈ ਕਿ ਪਿਤਾ ਵੱਲੋਂ ਲੋਕ ਸਭਾ ਚੋਣ ਨਾ ਲੜਨ ਦੀ ਦਿੱਤੀ ਸਲਾਹ ਨਾਲੋਂ ਪਰਮਿੰਦਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਫੈਸਲੇ ਨੂੰ ਤਰਜੀਹ ਦਿੱਤੀ ਹੈ। ਵਿਰੋਧੀ ਧਿਰਾਂ ਵੀ ਜ਼ੋਰਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ ਕਿ ਬਾਦਲਾਂ ਨੇ ਢੀਂਡਸਾ ਪਰਿਵਾਰ ਵਿੱਚ ਪਾੜਾ ਪਾ ਦਿੱਤਾ ਹੈ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਸਪਸ਼ਟ ਕਰ ਚੁੱਕੇ ਹਨ ਕਿ ਚੋਣ ਲੜਨ ਜਾਂ ਨਾ ਲੜਨ ਦਾ ਉਨ੍ਹਾਂ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਾਏਗਾ ਪਰ ਲੋਕਾਂ ਵਿੱਚ ਪਿਓ-ਪੁੱਤ 'ਚ ਤਰੇੜਾਂ ਦੀ ਚਰਚਾ ਹੈ। ਇਸ ਕਰਕੇ ਵੋਟਰ ਵੀ ਪਰਮਿੰਦਰ ਢੀਂਡਸਾ ਤੋਂ ਦੂਰੀ ਬਣਾ ਸਕਦੇ ਹਨ। ਯਾਦ ਰਹੇ ਢੀਂਡਸਾ ਪਰਿਵਾਰ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਸ੍ਰੋਮਣੀ ਅਕਾਲੀ ਦਲ ਵਿੱਚ ਹੋਣ ਦੇ ਬਾਵਜੂਦ ਪਿਤਾ-ਪੁੱਤਰ ਦੇ ਸਿਆਸੀ ਫੈਸਲਿਆਂ ਵਿੱਚ ਵਖਰੇਵੇਂ ਖੜ੍ਹੇ ਹੋਏ ਹਨ। ਦਿਲਚਸਪ ਹੈ ਕਿ ਪਿਤਾ ਦੀ ਸਲਾਹ ਨੂੰ ਥੋੜ੍ਹਾ ਗੰਭੀਰਤਾ ਨਾਲ ਲੈਂਦਿਆਂ ਭਾਵੇਂ ਪਰਮਿੰਦਰ ਢੀਂਡਸਾ ਵੱਲੋਂ ਪਹਿਲਾਂ ਚੋਣ ਲੜਨ ਤੋਂ ਨਾਂਹ-ਨੁੱਕਰ ਵੀ ਕੀਤੀ ਪਰ ਬਾਅਦ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਹਿਣ 'ਤੇ ਉਹ ਚੋਣ ਲੜਨ ਲਈ ਤਿਆਰ ਹੋ ਗਏ। ਦਰਅਸਲ ਢੀਂਡਸਾ ਦੀ ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ ਕਿ ਇੱਥੋਂ ਪਰਮਿੰਦਰ ਨੂੰ ਹੀ ਉਮੀਦਵਾਰ ਬਣਾਇਆ ਜਾਵੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ ਕਰਕੇ ਵਰਕਰਾਂ ਦੀ ਨਬਜ਼ ਟੋਹੀ ਸੀ। ਕੁਝ ਦਿਨ ਪਹਿਲਾਂ ਹੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਵੀ ਸੰਗਰੂਰ ’ਚ ਯੂਥ ਰੈਲੀ ਦੌਰਾਨ ਬੋਲਦਿਆਂ ਪਾਰਟੀ ਵਰਕਰਾਂ ਤੋਂ ਪੁੱਛਿਆ ਸੀ ਕਿ ਲੋਕ ਸਭਾ ਚੋਣ ਲਈ ਤੁਹਾਨੂੰ ‘ਵੱਡੇ ਢੀਂਡਸਾ ਸਾਹਿਬ ਜਾਂ ਛੋਟੇ ਢੀਂਡਸਾ ਸਾਹਿਬ’ ਵਿੱਚੋਂ ਕਿਹੜਾ ਉਮੀਦਵਾਰ ਚਾਹੀਦਾ ਹੈ ਪਰ ਨੌਜਵਾਨ ਵਰਕਰਾਂ ਵੱਲੋਂ ਹੱਥ ਖੜ੍ਹੇ ਕਰਕੇ ਪਰਮਿੰਦਰ ਢੀਂਡਸਾ ਦੇ ਹੱਕ ਵਿੱਚ ਨਾਅਰਾ ਮਾਰਿਆ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ਵੱਲੋਂ ਸੰਗਰੂਰ ਹਲਕੇ ਦੀ ਅਕਾਲੀ ਸਿਆਸਤ ਨੂੰ ਭਾਂਪ ਲਿਆ ਸੀ ਕਿ ਹੁਣ ਪਰਮਿੰਦਰ ਢੀਂਡਸਾ ਦੀ ਉਮੀਦਵਾਰੀ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵੋਟਰਾਂ ਵਿੱਚ ਸੰਕੇਤ ਗਿਆ ਹੈ ਕਿ ਪਰਮਿੰਦਰ ਨੇ ਪਿਤਾ ਨਾਲ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਗੱਲ ਮੰਨੀ ਹੈ। ਇਸ ਲਈ ਵੋਟਰਾਂ ਦੀ ਹਮਦਰਦੀ ਸੁਖਦੇਵ ਸਿੰਘ ਢੀਂਡਸਾ ਨਾਲ ਹੋਰ ਵਧੀ ਤੇ ਪਰਮਿੰਦਰ ਨਾਲ ਨਾਰਾਜ਼ਗੀ। ਸੁਖਦੇਵ ਸਿੰਘ ਢੀਂਡਸਾ ਵੱਲੋਂ ਚੋਣ ਪ੍ਰਚਾਰ ਤੋਂ ਪਿੱਛੇ ਹਟਣ ਕਰਕੇ ਉਨ੍ਹਾਂ ਦੀ ਹਮਦਰਦ ਵੋਟ ਵੀ ਅਕਾਲੀ ਦਲ ਨੂੰ ਨਹੀਂ ਪਏਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ
Advertisement
ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ
3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ
3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ
Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 
Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 
1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
1984 Anti-Sikh Riots Case: ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
Bhature Recipe: ਬਿਨਾਂ ਤੇਲ ਦੇ ਬਣਾਓ ਭਟੂਰੇ, ਭਾਰ ਘਟਾਉਣ ਤੋਂ ਲੈ ਕੇ ਦਿਲ ਦੇ ਰੋਗੀਆਂ ਲਈ ਵੀ ਹੈ ਬੈਸਟ ਰੈਸਿਪੀ
Bhature Recipe: ਬਿਨਾਂ ਤੇਲ ਦੇ ਬਣਾਓ ਭਟੂਰੇ, ਭਾਰ ਘਟਾਉਣ ਤੋਂ ਲੈ ਕੇ ਦਿਲ ਦੇ ਰੋਗੀਆਂ ਲਈ ਵੀ ਹੈ ਬੈਸਟ ਰੈਸਿਪੀ
Embed widget