ਪੜਚੋਲ ਕਰੋ

ਪਰਮੀਸ਼ ਵਰਮਾ ’ਤੇ ਹਮਲੇ ਦਾ ਖੁੱਲ੍ਹਿਆ ਰਾਜ਼ !

  ਚੰਡੀਗੜ੍ਹ: ਸੋਮਵਾਰ ਫੜੇ ਗਏ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਸਾਹਮਣੇ ਵੱਡੇ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਗੋਲ਼ੀ ਚਲਾਉਣ ਤੋਂ ਬਾਅਦ ਵੀ ਉਸ ਨੂੰ ਧਮਕਾਉਣਾ ਬੰਦ ਨਹੀਂ ਕੀਤਾ ਸੀ। ਉਸ ਨੇ ਪਰਮੀਸ਼ ਦੇ ਕਰੀਬੀਆਂ ਤੋਂ ਫਿਰੌਤੀ ਦੇ 10 ਲੱਖ ਰੁਪਏ ਮੰਗੇ ਸੀ।
  ਪਰਮੀਸ਼ ਨੂੰ ਹਮਲੇ ਦੇ ਦਿੱਤੀ ਸੀ ਧਮਕੀ
ਪਰਮੀਸ਼ ਨੂੰ ਜਦੋਂ 20 ਅਪ੍ਰੈਲ ਨੂੰ ਹਸਪਤਾਲੋਂ ਛੁੱਟੀ ਮਿਲੀ ਤਾਂ ਖੁੱਡਾ ਲਾਹੌਰਾ ਦੇ ਰਹਿਣ ਵਾਲੇ ਦਿਲਪ੍ਰੀਤ ਦੇ ਸਾਥੀ ਗੌਰਵ ਪਟਿਆਲ ਉਰਫ ਲੱਕੀ ਨੇ ਉਸ ਦੇ 21 ਅਪ੍ਰੈਲ ਨੂੰ ਨਜ਼ਦੀਕੀਆਂ ਨੂੰ ਮੈਸੇਜ ਕੀਤਾ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇ ਫਿਰੌਤੀ ਨਹੀਂ ਦਿੱਤੀ ਤਾਂ ਉਹ ਫਿਰ ਹਮਲਾ ਕਰਨਗੇ। ਇਸ ਪਿੱਛੋਂ ਉਸ ਦੇ ਪਿੰਡ ਵਾਸੀਆਂ ਨੇ ਕਿਸੇ ਜ਼ਰੀਏ ਪਰਮੀਸ਼ ਨਾਲ ਸੰਪਰਕ ਕੀਤਾ ਤੇ ਮਾਮਲਾ ਸੁਲਝਾਉਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਫਿਰੌਤੀ ਲਏ ਬਿਨ੍ਹਾ ਨਹੀਂ ਮੰਨਣਗੇ। ਦਿਲਪ੍ਰੀਤ ਨੇ ਖ਼ੁਦ ਮੰਨਿਆ ਹੈ ਕਿ ਉਸ ਨੇ ਆਪਣੇ ਸਾਥੀ ਲੱਕੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਪਰਮੀਸ਼ ਦੇ ਕਰੀਬੀ ਪੰਜਾਬ ਤੋਂ ਪੈਸੇ ਲੈਣ ਦੀ ਗੱਲ ਕਹਿ ਰਹੇ ਸੀ ਪਰ ਲੱਕੀ ਨੇ ਫਿਰੌਤੀ ਦੇ 10 ਲੱਖ ਰੁਪਏ ਹਵਾਲੇ ਦੇ ਜ਼ਰੀਏ ਦਿੱਲੀ ਤੋਂ ਮੰਗਵਾਏ ਸੀ।
  ਫਿਰੌਤੀ ਦੇ ਪੈਸਿਆਂ ਸਬੰਧੀ ਖ਼ੁਲਾਸੇ
ਸੂਤਰਾਂ ਮੁਤਾਬਕ ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਫਿਰੌਤੀ ਦੇ 10 ਲੱਖ ਵਿੱਚੋਂ ਹਾਲ਼ੇ ਉਸ ਕੋਲ 50 ਹਜ਼ਾਰ ਤੇ ਗੈਂਗਸਟਰ ਹਰਵਿੰਦਰ ਉਰਫ਼ ਰਿੰਦਾ ਕੋਲ 2 ਲੱਖ ਰੁਪਏ ਪੁੱਜੇ ਹਨ। ਬਾਕੇ ਬਚੇ ਪੈਸੇ ਲੱਕੀ ਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਕੋਲ ਹੀ ਹਨ। ਇਸ ਦੌਰਾਨ ਇੱਕ ਹੋਰ ਗਾਇਕ ਕੋਲੋਂ ਵੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆਈ ਹੈ।
  ਇਲਾਂਤੇ ਮਾਲ ਆਉਣ ਲਈ ਲਲਕਾਰਿਆ
ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਲੱਕੀ ਪੰਜਾਬੀ ਫਿਲਮਾਂ ਵਿੱਚ ਬਾਊਂਸਰ ਤੇ ਲੋਕ ਇਕੱਠੇ ਕਰਨ ਦਾ ਕੰਮ ਕਰਦ ਰਿਹਾ ਹੈ। ਇਸ ਲਈ ਉਹ ਪਰਮੀਸ਼ ਦੇ ਕਰਰੀਬੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਕੋਲ ਪਰਮੀਸ਼ ਦਾ ਨਿੱਜੀ ਨੰਬਰ ਵੀ ਸੀ। 15 ਅਪ੍ਰੈਲ ਨੂੰ ਉਸ ਨੇ ਪਰਮੀਸ਼ ਨੂੰ ਫੋਨ ਕਰ ਕੇ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਦੋਵਾਂ ਦੀ ਫੋਨ ’ਤੇ ਕਾਫੀ ਬਹਿਸਬਾਜ਼ੀ ਹੋਈ ਸੀ। ਦਿਲਪ੍ਰੀਤ ਨੇ ਧਮਕਾਉਂਦਿਆਂ ਕਿਹਾ ਕਿ ਉਹ ਜ਼ਿਆਦਾ ਘੈਂਟ ਨਾ ਬਣੇ। ਹਿੰਮਤ ਹੈ ਤਾਂ ਇਲਾਂਤੇ ਮਾਲ ਆ ਜਾਏ। ਉਸ ਨੇ ਦੱਸਿਆ ਕਿ ਜਦੋਂ ਉਹ ਇਲਾਂਤੇ ਮਾਲ ਪੁੱਜਾ ਤਾਂ ਪਰਮੀਸ਼ ਅੰਦਰ ਜਾ ਚੁੱਕਿਆ ਸੀ। ਉਹ ਬਾਹਰ ਬੈਠੇ ਰਹੇ ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਧਰੋਂ ਬਾਹਰ ਨਿਕਲ ਗਿਆ। ਇਸ ਪਿੱਛੋਂ ਉਨ੍ਹਾਂ ਪਰਮੀਸ਼ ਦੀ ਰਿਹਾਇਸ਼ ਵੱਲ ਰੁਖ਼ ਕੀਤਾ ਤੇ ਰਾਤ ਨੂੰ ਉਸ ਦਾ ਰਾਹ ਰੋਕ ਲਿਆ। ਉਨ੍ਹਾਂ ਆਪਣੀ ਗੱਡੀ ਉਸ ਦੇ ਅੱਗੇ ਰੋਕ ਕੇ ਖੜ੍ਹੀ ਕਰ ਦਿੱਤੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲ਼ੀ ਲੱਕੀ ਨੇ ਹੀ ਚਲਾਈ ਸੀ।

ਟਾਪ ਹੈਡਲਾਈਨ

NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Barnala News : ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਪ੍ਰਸ਼ਾਸਨ ਨੇ ਚੁਕਵਾਇਆ ਕੂੜਾ, ਵਿਰੋਧ ਦੌਰਾਨ ਪੁਲਿਸ ਦਾ ਲਾਠੀਚਾਰਜ, ਕਈ ਹਿਰਾਸਤ 'ਚ
Barnala News : ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਪ੍ਰਸ਼ਾਸਨ ਨੇ ਚੁਕਵਾਇਆ ਕੂੜਾ, ਵਿਰੋਧ ਦੌਰਾਨ ਪੁਲਿਸ ਦਾ ਲਾਠੀਚਾਰਜ, ਕਈ ਹਿਰਾਸਤ 'ਚ
Punjab News: ਪੰਜਾਬ 'ਚ ਸਿਆਸੀ ਘਮਸਾਣ, ਇਸ ਪਾਰਟੀ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖ਼ਾਰਜ...
ਪੰਜਾਬ 'ਚ ਸਿਆਸੀ ਘਮਸਾਣ, ਇਸ ਪਾਰਟੀ ਵੱਲੋਂ ਵੱਡਾ ਐਕਸ਼ਨ! ਸੀਨੀਅਰ ਆਗੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖ਼ਾਰਜ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Embed widget