ਗੁਰਦਾਸਪੁਰ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਲਕਾ ਕਾਦੀਆਂ ਤੋਂ ਵਿਧਾਨ ਸਭਾ 2022 ਦੀ ਚੋਣ ਮੈਂ ਹੀ ਲੜਾਂਗਾ। ਉਨ੍ਹਾਂ ਕਿਹਾ ਕਿ ਫਤਹਿ ਜੰਗ ਬਾਜਵਾ ਬਾਰੇ ਹੁਣ ਪਰਮਾਤਮਾ ਹੀ ਜਾਣੇ। ਪ੍ਰਤਾਪ ਬਾਜਵਾ ਨੇ ਹਲਕਾ ਕਾਦੀਆ ਤੋਂ ਹੀ ਚੋਣ ਲੜਨ ਦਾ ਦਾਅਵਾ ਕਰਕੇ ਸੰਕੇਤ ਦਿੱਤਾ ਹੈ ਕਿ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਗਰੀਨ ਸਿਗਨਲ ਮਿਲ ਗਿਆ ਹੈ।

ਪ੍ਰਤਾਪ ਬਾਜਵਾ ਅੱਜ ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖ਼ਾਨ ਵਿੱਚ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ ਤੇ ਹੁਣ ਮੈਂ ਆਪਣੇ ਜੱਦੀ ਹਲਕੇ ਕਾਦੀਆਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ।

ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਗਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਕਾਂਗਰਸ ਵਿੱਚ ਘੋੜੇ 'ਤੇ ਸਵਾਰ ਸਨ ਪਰ ਹੁਣ ਦੂਸਰਾ ਕੌਣ ਉਨ੍ਹਾਂ ਨੂੰ ਘੋੜੇ 'ਤੇ ਸਵਾਰ ਹੋਣ ਦੇਵੇਗੇ। ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲਾ ਕੋਈ ਨਹੀਂ ਹੈ ਕਿਉਂਕਿ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ।

ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਤੇ ਵੀ ਤਿੱਖੇ ਵਾਰ ਕੀਤੇ। ਬਾਜਵਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਮੁੱਖ ਕੰਮ ਕਰਵਾਏ ਹਨ। ਬਾਕੀ ਕੁਝ ਰਹਿ ਵੀ ਜਾਂਦੇ ਹਨ, ਉਹ ਵੀ ਕਰਵਾ ਦਿੱਤੇ ਜਾਣਗੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਤੋਂ ਸੇਵਾ ਦਾ ਮੌਕਾ ਮਿਲ ਚੁੱਕਿਆ ਹੈ। ਆਪਣੇ ਦਿੱਲੀ ਦੇ ਤਜਰਬੇ ਨਾਲ ਪੰਜਾਬ ਵਿੱਚ ਉੱਤਰ ਕੇ ਪੰਜਾਬ ਤੇ ਹਲਕਾ ਕਾਦੀਆਂ ਦੇ ਲੋਕਾਂ ਦੀ ਸੇਵਾ ਕਰਾਂਗਾ। 


 


ਇਹ ਵੀ ਪੜ੍ਹੋ


Vladimir Putin India Visit: ਸਿਰਫ 6-7 ਘੰਟੇ ਹੀ ਭਾਰਤ 'ਚ ਠਹਿਰਣਗੇ ਪੁਤਿਨ, ਫਿਰ ਵਾਪਸੀ ਦੀ ਉਡਾਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


 


https://apps.apple.com/in/app/811114904