ਪੜਚੋਲ ਕਰੋ
Advertisement
(Source: Dainik Bhaskar)
ਹੋਲੀ ਦੇ ਰੰਗ ’ਚ ਤੇਜ਼ਾਬ ਮਿਲਾ ਕੇ ਕੀਤਾ ਹਮਲਾ, ਇੱਕ ਜ਼ਖ਼ਮੀ
ਪਠਾਨਕੋਟ: ਹੋਲੀ ਮੌਕੇ ਕੁਝ ਸ਼ਰਾਰਤੀ ਅਨਸਰਾਂ ਨੇ ਤੇਜ਼ਾਬੀ ਹਮਲਾ ਕਰ ਕੇ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੌਜਵਾਨ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ।
ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਘਰੋਂ ਬਾਜ਼ਾਰ ਨਿਕਲਿਆ ਸੀ। ਇਸੇ ਦੌਰਾਨ ਸਲਾਰੀਆ ਨਗਰ ਪਟੇਲ ਚੌਕ ਨੇੜੇ ਕੁਝ ਸ਼ਰਾਰਤੀ ਨੌਜਵਾਨਾਂ ਨੇ ਹੋਲੀ ਦੇ ਰੰਗ ਵਿੱਚ ਤੇਜ਼ਾਬ ਮਿਲਾ ਕੇ ਉਸ ਉੱਤੇ ਸੁੱਟ ਦਿੱਤਾ। ਜਦੋਂ ਉਸ ਨੂੰ ਜਲਨ ਹੋਈ ਤਾਂ ਪਤਾ ਲੱਗਾ ਕਿ ਉਸ ਦਾ ਚਿਹਰਾ ਜਲ ਚੁੱਕਿਆ ਹੈ।
ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਸ਼ੱਕ ਦੇ ਆਧਾਰ ’ਤੇ ਪੁਲਿਸ ਨੂੰ ਐਫਆਈਆਰ ਦਰਜ ਕਰਵਾ ਦਿੱਤੀ ਹੈ। ਫਿਲਹਾਲ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2024
ਦੇਸ਼
ਵਿਸ਼ਵ
ਕਾਰੋਬਾਰ
Advertisement