Pathankot News: ਪਠਾਨਕੋਟ ਦੀ ਥਾਣਾ ਸ਼ਾਹਪੁਰਕੰਡੀ ਪੁਲਿਸ ਨੇ ਲਏ ਨਾਕੇ ਦੌਰਾਨ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਨੂੰ ਨਾਕੇ ਦੌਰਾਨ ਬਰਾਮਦ ਕੀਤਾ ਹੈ। ਸ਼ਾਹਪੁਰਕੰਡੀ ਪੁਲਿਸ  ਨੇ ਇੱਕ ਨਾਕੇ ਦੌਰਾਨ ਇੱਕ ਸਕੂਟੀ ਸਵਾਰ ਵਿਅਕਤੀ ਤੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।


ਪੁਲਿਸ ਨੇ ਇਸ ਤਰ੍ਹਾਂ ਕੀਤਾ ਕਾਬੂ


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਾਰਕਲਾਂ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਥਾਣਾ ਸ਼ਾਹਪੁਰਕੰਡੀ ਪੁਲਿਸ ਨੂੰ ਮੁਖ਼ਬਰ ਖ਼ਾਸ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਗੂੜਾ ਖੁਰਦ ਦਾ ਅਸ਼ਵਨੀ ਕੁਮਾਰ ਉਰਫ਼ ਅੱਛੀ ਪੁੱਤਰ ਹੰਸ ਰਾਜ ਜੋਕਿ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਉਹ ਅੱਜ ਆਪਣੀ ਸਕੂਟੀ ਨੰਬਰ ਪੀ ਬੀ 35 4713 ਤੇ ਸ਼ਰਾਬ ਬੋਰੀਆਂ ਵਿੱਚ ਪਾ ਕੇ ਆਪਣੇ ਪਿੰਡ ਗੂੜਾ ਖੁਰਦ ਨੂੰ ਆ ਰਿਹਾ ਹੈ। ਜੇਕਰ ਨਾਕਾ ਲਗਾਇਆ ਜਾਵੇ ਤਾਂ ਉਹ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ ਦੀ ਸੂਚਨਾ 'ਤੇ ਟੀ-ਪੁਆਇੰਟ ਗੂੜਾ ਖ਼ੁਰਦ ਵਿਖੇ ਨਾਕਾ ਲਗਾਇਆ ਗਿਆ ਸੀ।


 ਇਸ ਦੌਰਾਨ ਇੱਕ ਸਕੂਟੀ ਸਵਾਰ ਵਿਅਕਤੀ ਆਇਆ ਜਿਸਨੇ ਆਪਣੀ ਸਕੂਟੀ ਤੇ ਬੋਰੀਆਂ ਰੱਖੀਆਂ ਹੋਈਆਂ ਸੀ। ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਪਿੱਛੇ ਮੁੜਨ ਲੱਗਾ ਜਿਸਨੂੰ ਪੁਲਿਸ ਟੀਮ ਨੇ ਕਾਬੂ ਕੀਤਾ। ਪੁਲਿਸ ਪੁੱਛਗਿੱਛ ਵਿੱਚ ਉਕਤ ਸਕੂਟੀ ਸਵਾਰ ਨੇ ਆਪਣਾ ਨਾਂ ਅਸ਼ਵਨੀ ਕੁਮਾਰ ਪੁੱਤਰ ਹੰਸ ਰਾਜ ਨਿਵਾਸੀ ਗੂੜਾ ਖੁਰਦ ਦੱਸਿਆ।


ਪੁਲਿਸ ਟੀਮ ਵੱਲੋਂ ਉਕਤ ਬੋਰੀਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 48 ਬੋਤਲਾਂ ਰਾਇਲ ਸਟੈਗ ਪੰਜਾਬ ਮਾਰਕਾ,24 ਬੋਤਲਾਂ 999 ਵਿਸਕੀ ਚੰਡੀਗੜ੍ਹ ਮਾਰਕਾ ,18 ਬੋਤਲਾਂ ਮੈਕਡਾਵਲ ਪੰਜਾਬ ਮਾਰਕਾ ਬਰਾਮਦ ਹੋਈਆਂ । ਥਾਣਾ ਸ਼ਾਹਪੁਰਕੰਡੀ ਪੁਲਿਸ ਨੇ ਮੁਕੱਦਮਾ ਨੰਬਰ 0035 ਮਿਤੀ 06-05-2023 ਨੂੰ ਐਕਸਾਈਜ਼ ਐਕਟ 1914 ਸੈਕਸ਼ਨ 61 ਦੇ ਤਹਿਤ ਦੋਸ਼ੀ ਅਸ਼ਵਨੀ ਕੁਮਾਰ ਉਰਫ਼ ਅੱਛੀ ਪੁੱਤਰ ਹੰਸ ਰਾਜ ਨਿਵਾਸੀ ਗੂੜਾ ਖੁਰਦ ਅਤੇ ਅੰਨੁ ਪੁੱਤਰ ਸਤਪਾਲ ਨਿਵਾਸੀ ਸੁਜਾਨਪੁਰ ਦਿਹਾਤੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।