ਪਟਿਆਲਾ: ਇੱਥੋਂ ਦੇ ਪਿੰਡ ਜਗਤਪੁਰਾ 'ਚ ਅੱਜ ਸਵੇਰੇ ਪੁਲਿਸ ਨੇ ਸ਼ਰਾਬ ਤਸਕਰ ਦੇ ਘਰ ਰੇਡ ਕੀਤੀ। ਪਿੰਡ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਫਾਇਰ ਕੀਤੇ ਗਏ। ਇਸ ਦੌਰਾਨ ਇੱਕ ਪਿੰਡ ਵਾਸੀ ਨੌਜਵਾਨ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਸਰਪੰਚ ਦਾ ਕਹਿਣਾ ਹੈ ਕਿ ਮੈਂ ਖੁਦ ਜ਼ਮੀਨ 'ਤੇ ਲਿਟ ਕੇ ਤੇ ਟਰੱਕ ਦੇ ਪਿੱਛੇ ਲੁਕ ਕੇ ਜਾਣ ਬਚਾਈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਜਦੋਂ ਪੁਲਿਸ ਪਾਰਟੀ ਘਰ 'ਚ ਰੇਡ ਕਰਨ ਪਹੁੰਚੀ ਤਾਂ ਪਿੰਡ ਵਾਲਿਆਂ ਤੇ ਇਸ ਪਰਿਵਾਰ ਵੱਲੋਂ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਗਿਆ।
ਇਨ੍ਹਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਦੌਰਾਨ ਪੁਲਿਸ ਮੁਲਾਜ਼ਮ ਦੇ ਗੋਲ਼ੀ ਲੱਗੀ ਹੈ। ਇਸ ਦੇ ਚੱਲਦਿਆਂ ਬਚਾਅ 'ਚ ਪੁਲਿਸ ਵੱਲੋਂ ਹਵਾ 'ਚ ਫਾਇਰ ਕੀਤੇ ਗਏ ਹਨ। ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਾਂਚ ਕਮੇਟੀ ਨੇ ਨੀਲਕੰਠ ਹਸਪਤਾਲ ਵਿਚ ਹੋਈ ਘਟਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ
ਇਹ ਵੀ ਪੜ੍ਹੋ: Black Fungus: ਪਿਛਲੇ ਦੋ ਦਿਨਾਂ ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਬਲੈਕ ਫੰਗਸ ਨਾਲ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ
ਇਹ ਵੀ ਪੜ੍ਹੋ: ਆਸਟ੍ਰੇਲਿਆ ‘ਚ ਕਿਰਪਾਨ ਪਾਉਣ ‘ਤੇ ਪਾਬੰਦੀ ਮਾਮਲੇ ‘ਤੇ ਸਾਹਮਣੇ ਆਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ
ਇਹ ਵੀ ਪੜ੍ਹੋ: ਸਿੱਖ ਧਰਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ, ਛੇ ਗੁਰੂ ਸਾਹਿਬਾਨ ਦੀ ਮਾਣੀ ਸੰਗਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin