ਪਟਿਆਲਾ ਦੇ ਸੀ.ਆਈ.ਏ. ਸਟਾਫ਼ ਨੇ 51 ਮਾਮਲਿਆਂ ਵਿੱਚ ਲੋੜੀਂਦੇ ਹੋਸ਼ਿਆਰਪੁਰ ਦੇ ਗੈਂਗਸਟਰ ਮਨਵੀਰ ਸਿੰਘ ਨੂੰ 6 ਹੋਰ ਗੈਂਗ ਮੈਂਬਰਾਂ ਨਾਲ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਬਦਮਾਸ਼ਾਂ ਪਾਸੋਂ 5 ਪਿਸਤੌਲ 18 ਕਾਰਤੂਸ, 3 ਲੱਖ ਨਕਦੀ ਤੇ ਬੰਦੂਕ ਦੀ ਨੋਕ 'ਤੇ ਖੋਹੀ ਸਵਿਫਟ ਕਾਰ ਬਰਾਮਦ ਕੀਤੀ ਹੈ।

ਪੁਲਿਸ ਦਾ ਦੱਸਣਾ ਹੈ ਕਿ ਬੀਤੇ ਦਿਨੀਂ ਮਾਹਿਲਪੁਰ ਵੈਸਟਰਨ ਯੂਨੀਅਨ ਤੋਂ 6 ਲੱਖ 15 ਹਜ਼ਾਰ ਰੁਪਏ ਲੁੱਟੇ ਸਨ। ਇਸ ਤੋਂ ਇਲਾਵਾ ਉਨ੍ਹਾਂ ਭੋਗਪੁਰ ਵਿੱਚ ਵੀ ਲੁੱਟ ਖੋਹ ਦੇ ਇਰਾਦੇ ਨਾਲ ਇੱਕ ਔਰਤ ਦੀ ਹੱਤਿਆ ਵੀ ਕਰ ਦਿੱਤੀ ਸੀ।

ਪੁਲਿਸ ਨੇ ਜਲੰਧਰ, ਲੁਧਿਆਣਾ ਤੇ ਹੋਸ਼ਿਆਰਪੁਰ ਵਿੱਚ ਗੱਡੀਆਂ ਦੀ ਲੁੱਟ ਤੇ ਫਿਰੌਤੀ ਲੈ ਕੇ ਕਤਲ ਕਰਨ ਆਦਿ 51 ਮਾਮਲੇ ਹੱਲ ਹੋਣ ਦਾ ਦਾਅਵਾ ਕੀਤਾ ਹੈ।