Punjab news: ਪਿੰਡ ਭਲਾਨ ਵਿਖੇ ਲੋਕਾਂ ਤੇ ਪਰਿਵਾਰ ਵਲੋਂ ਲਾਇਆ ਧਰਨਾ ਸਮਾਹਤ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨਾਲ ਬਣੀ ਸਹਿਮਤੀ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਹੈ।


ਦੱਸ ਦਈਏ ਕਿ ਬੀਤੇ ਦਿਨੀਂ ਸਵੇਰੇ ਵੇਲੇ ਨੰਗਲ ਦੇ ਕਰੀਬੀ ਪਿੰਡ ਭਲਾਨ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਸੀ। ਇਸ ਦੌਰਾਨ ਟਿੱਪਰ ਅਤੇ ਟੂ ਵ੍ਹੀਲਰ ਵਿਚਕਾਰ ਟੱਕਰ ਹੋ ਗਈ ਜਿਸ 'ਚ ਇੱਕ ਸਕੂਲੀ ਵਿਦਿਆਰਥਣ ਦੀ ਮੌਕੇ ‘ਤੇ ਮੌਤ ਹੋ ਗਈ ਸੀ।


ਇਸ ਦੇ ਨਾਲ ਹੀ ਦੂਜੀ ਦੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵਲੋਂ ਮੇਨ ਸੜਕ ਨੂੰ ਜਾਮ ਕਰਕੇ ਧਰਨਾ ਲਾਇਆ ਹੋਇਆ ਸੀ।


ਇਹ ਵੀ ਪੜ੍ਹੋ: Bathinda: ਸਾਬਕਾ ਮੰਤਰੀ ਤੋਂ ਵਿਜੀਲੈਂਸ ਨੇ 6ਵੀਂ ਵਾਰ ਕੀਤੀ ਪੁੱਛਗਿੱਛ, 7ਵੀਂ ਵਾਰ ਤਲਬ ਕਰਨ ਲੱਗੇ ਤਾਂ ਲੀਡਰ ਕਹਿੰਦਾ ਮੈਂ ਗੋਡਿਆਂ ਦਾ ਕਰਵਾਉਣਾ ਆਪ੍ਰੇਸ਼ਨ


ਉੱਥੇ ਹੀ ਸਥਾਨਕ ਲੋਕਾਂ ਨੇ ਪੀੜਤ ਪਰਿਵਾਰ ਲਈ ਰਕਮ ਅਤੇ ਇੱਕ ਪਰਿਵਾਰਕ ਮੈਂਬਰ ਲਈ ਨੌਕਰੀ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾਇਵਰਟ ਕੀਤੇ ਟ੍ਰੈਫਿਕ ਨੂੰ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਜਿਹੜੇ ਵੱਡੇ ਵਾਹਨ ਲੰਘਦੇ ਹਨ ਉਨ੍ਹਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ।


ਪ੍ਰਸ਼ਾਸਨ ਵਲੋਂ ਦੋਵੇ ਪਰਿਵਾਰਾਂ ਅਤੇ ਪਿੰਡ ਵਾਸੀਆ ਦੀ ਮੰਗ ਨੂੰ ਮੰਨਦਿਆਂ ਹੋਇਆਂ ਮੌਕੇ ‘ਤੇ ਪੀੜਤ ਪਰਿਵਾਰਾਂ ਨੂੰ ਚੈੱਕ ਵੀ ਦਿੱਤੇ ਗਏ ਤੇ ਇੱਕ-ਇੱਕ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਗੱਲ ਆਖੀ ਗਈ ਹੈ।


ਇਸ ਤੋਂ ਇਲਾਵਾ ਇਹ ਵੀ ਭਰੋਸਾ ਦਿੱਤਾ ਕਿ ਇਸ ਪਾਸੇ ਤੋਂ ਜਿਹੜੇ ਵੀ ਭਾਰੀ ਵਾਹਨ ਲੰਘਦੇ ਹਨ ਉਨ੍ਹਾਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਤੇ ਉਨ੍ਹਾਂ ਲਈ ਕੋਈ ਸਮਾਂ ਨਿਰਧਾਰਿਤ ਕੀਤਾ ਜਾਵੇਗਾ।


ਜ਼ਿਕਰਯੋਗ ਹੈ ਕਿ ਨੰਗਲ ਵਿਖੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਟ੍ਰੈਫਿਕ ਪਿੰਡਾਂ ਵੱਲ ਡਾਇਵਰਟ ਕੀਤਾ ਗਿਆ ਹੈ। ਇਸ ਨੂੰ ਲੈ ਕੇ ਵੀ ਪਿੰਡ ਵਾਸੀਆਂ ਵਿਚ ਰੋਸ਼ ਸੀ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਸੜਕ ਤੰਗ ਹੋਣ ਆਏ ਦਿਨ ਹਾਦਸੇ ਹੋਣ ਆਮ ਗੱਲ ਹੋ ਗਈ ਹੈ।


ਇਹ ਵੀ ਪੜ੍ਹੋ: Haryana ਸਰਕਾਰ ਦਾ ਵੱਡਾ ਫੈਸਲਾ, 40 ਰੁਪਏ ਪ੍ਰਤੀ ਮਹੀਨਾ ਕੀਤਾ ਬਿੱਲ, ਦੇਸ਼ 'ਚ ਸਭ ਤੋਂ ਸਸਤਾ