ਲੁਧਿਆਣਾ: ਕੋਰੋਨਾ ਮਾਹਾਮਾਰੀ ਖਿਲਾਫ਼ ਲੜਾਈ ਦੇ ਤਹਿਤ ਚੱਲ ਰਹੀ ਵੈਕਸੀਨੇਸ਼ਨ ਵਿਚਾਲੇ ਹੁਣ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਾਲੇ ਟੀਕਾ ਨਹੀਂ ਲੱਗੇਗਾ। ਜਦਕਿ 18 ਤੋਂ 45 ਸਾਲ ਤਕ ਦੇ ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗੇਗਾ, ਉਨ੍ਹਾਂ ਵਿੱਚ ਵੀ ਫਰੰਟਲਾਈਨ ਤੇ ਕੰਮ ਕਰਨ ਵਾਲੇ ਜਾਂ ਫਿਰ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਹੀ ਸ਼ਾਮਲ ਹੋਣਗੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਪੁਨੀਤ ਜੁਨੇਜਾ ਨੇ ਕਿਹਾ, " 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਾਲੇ ਟੀਕਾ ਨਹੀਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਕਰੀਬ ਸਵਾ 6 ਲੱਖ ਲੋਕਾਂ ਨੂੰ ਪਹਿਲੀ ਅਤੇ ਦੂਸਰੀ ਡੋਜ਼ ਲੱਗ ਚੁੱਕੀ ਹੈ, ਜਿਨ੍ਹਾਂ ਵਿੱਚੋਂ ਪੰਜ ਲੋਕਾਂ ਨੂੰ ਪਹਿਲੀ ਡੋਜ਼ ਅਤੇ ਸਵਾ ਲੱਖ ਲੋਕਾਂ ਨੂੰ ਦੂਸ਼ਿਤ ਹੋ ਚੁੱਕੀ ਹੈ। ਜਿਸਨੂੰ ਲੈ ਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਨੁਮਾਨਿਤ 45 ਸਾਲ ਤੋਂ ਵੱਧ ਕਰੀਬ 70 ਪ੍ਰਤੀਸ਼ਤ ਲੋਕਾਂ ਨੂੰ ਟੀਕਾ ਲਗ ਚੁੱਕਾ ਹੈ। ਉਨ੍ਹਾਂ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਾਲੇ ਟੀਕਾ ਨਾ ਲੱਗਣ ਬਾਰੇ ਦੋ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਵਲੋਂ ਦੂਸਰੀ ਡੋਜ਼ ਲਈ ਸਮਾਂ 6 ਤੋਂ 8 ਹਫ਼ਤਿਆਂ ਤੋਂ ਵਧਾ ਕੇ 12 ਤੋਂ 16 ਹਫ਼ਤਿਆਂ ਦਾ ਕਰ ਦਿੱਤਾ ਗਿਆ ਹੈ।"
ਉਨ੍ਹਾਂ ਕਿਹਾ ਕਿ, "ਹਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਸਟਾਕ ਵੀ ਨਹੀਂ ਹੈ। ਜਦਕਿ 18 ਤੋਂ 45 ਸਾਲ ਤੱਕ ਵੀ ਵਿਸ਼ੇਸ਼ ਸ਼੍ਰੇਣੀ ਨਾਲ ਸਬੰਧਤ ਲੋਕਾਂ ਨੂੰ ਹੀ ਵੈਕਸੀਨੇਸ਼ਨ ਲੱਗ ਰਹੀ ਹੈ। ਇਨ੍ਹਾਂ ਲੋਕਾਂ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਲੋਕ ਕੰਸਟਰੱਕਸ਼ਨ ਵਰਕਰ ਜਾਂ ਹੈਲਥ ਵਰਕਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕ ਸ਼ਾਮਲ ਹਨ।"
ਉਨ੍ਹਾਂ ਦੱਸਿਆ ਕਿ 18 ਤੋਂ 45 ਸਾਲ ਤੱਕ ਦੇ ਲੋਕਾਂ ਨੂੰ ਅੱਜ ਲੁਧਿਆਣਾ ਵਿੱਚ 55 ਸਾਈਟਾਂ ਤੇ ਟੀਕਾ ਲੱਗ ਰਿਹਾ ਹੈ। ਜਿਸ ਲਈ ਉਨ੍ਹਾਂ ਕੋਲ ਅੱਜ ਤੱਕ ਦਾ ਸਟਾਕ ਸੀ ਅਤੇ ਸ਼ਾਮ ਨੂੰ ਬੱਚੀ ਵੈਕਸੀਨੇਸ਼ਨ ਦੇ ਆਧਾਰ ਤੇ ਕੱਲ੍ਹ ਦੀਆਂ ਸਾਈਟਾਂ ਦੀ ਪਲਾਨਿੰਗ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ