ਫਰੀਦਕੋਟ: ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਨੇ ਆਪਣੇ ਪੀਏ ਗੁਰਸੇਵਕ ਸਿੰਘ ਖ਼ਿਲਾਫ ਕ੍ਰਿਮੀਨਲ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਗੁਰਸੇਵਕ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਨੇ ਈਟੀਐਮ ਦੀ ਦੁਵਰਤੋਂ ਕਰਕੇ 33,13,267 ਰੁਪਏ ਕੱਢਵਾਏ ਹਨ।


ਉਨ੍ਹਾਂ ਸ਼ਿਕਾਇਤ 'ਚ ਕਿਹਾ ਹੈ ਕਿ ਗੁਰਸੇਵਕ ਉਨ੍ਹਾਂ ਨਾਲ ਪਿਛਲੇ ਤਿੰਨ ਸਾਲਾਂ ਤੋਂ ਹੈ। ਇਸੇ ਦਰਮਿਆਨ ਲੋਕ ਸਭਾ ਦਾ ਏਟੀਐਮ ਗੁਰਸੇਵਕ ਕੋਲ ਹੀ ਰਿਹਾ ਹੈ ਤੇ ਉਹ ਹੀ ਪੈਸੇ ਕੱਢਦਾ ਸੀ।

ਉਨ੍ਹਾਂ ਕਿਹਾ ਕਿ ਹੁਣ ਮੈਂ ਜਦੋਂ ਅਕਾਊਂਟ ਚੈੱਕ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ਕਿ ਮੇਰੇ ਮਰਜ਼ੀ ਤੋਂ ਬਿਨਾਂ ਪੈਸੇ ਕੱਢਵਾਏ ਗਏ ਸਨ। ਐਪਪੀ ਦੀ ਸ਼ਿਕਾਇਤ 'ਤੇ ਪੁਲੀਸ ਨੇ ਗੁਰਸੇਵਕ ਸਿੰਘ ਖ਼ਿਲਾਫ ਧਾਰਾ 406 ਤੇ 420 ਦਾ ਕੇਸ ਦਰਜ ਕਰ ਲਿਆ ਹੈ।