ਨਵੀਂ ਦਿੱਲੀ: ਸਾਊਦੀ ਅਰਬ ਦੇ ਪ੍ਰਿੰਸ ਮਨਸੂਰ ਬਿਨ ਮਕਰੀਨ ਦੀ ਯਮਨ ਬਾਰਡਰ ਨੇੜੇ ਹੈਲੀਕਪਟਰ ਕ੍ਰੈਸ਼ 'ਚ ਮੌਤ ਹੋਣ ਦੀ ਖ਼ਬਰ ਹੈ। ਪ੍ਰਿੰਸ ਦੇ ਹੈਲੀਕਪਟਰ 'ਚ ਅਧਿਕਾਰੀ ਵੀ ਸ਼ਾਮਲ ਸੀ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਸਾਊਦੀ ਅਰਬ ਨੇ ਯਮਨ ਵੱਲੋਂ ਦਾਗੀ ਮਿਜ਼ਾਇਲ ਨੂੰ ਡੇਗਣ ਦਾ ਦਾਅਵਾ ਕੀਤਾ ਸੀ। ਇਸ ਦਾਅਵੇ ਦੀ ਪੁਸ਼ਟੀ ਚੈਨਲ ਨੇ ਕੀਤੀ ਹੈ।



ਜਾਣਕਾਰੀ ਮੁਤਾਬਕ ਪ੍ਰਿੰਸ ਦੱਖਣ ਪੱਛਮ ਦੇ ਦੌਰੇ 'ਤੇ ਸੀ। ਉਹ ਅਸੀਰ ਪ੍ਰਾਂਤ ਦਾ ਗਵਰਨਰ ਸੀ ਤੇ ਸਾਬਕਾ ਕ੍ਰਾਊਨ ਸੁਲਤਾਨ ਮਕਰੀਨ ਬਿਨ ਉਬਦੁੱਲਾ ਅਲ ਸੌਦ ਦਾ ਬੇਟੇ ਸੀ।



ਦੱਸਣਯੋਗ ਹੈ ਕਿ ਮਕਰੀਨ ਦੇ ਪਿਤਾ ਕ੍ਰਾਊਨ ਪ੍ਰਿੰਸ ਮਕਰੀਨ ਬਿਨ ਅਬਦੁੱਲਾ ਨੂੰ 2015 ਦੇ ਸਾਲ 'ਚ ਸੁਲਤਾਨ ਸਲਾਮਨ ਨੇ ਅੱਲਗ-ਥਲੱਗ ਕਰ ਦਿੱਤਾ ਸੀ।