ਪੜਚੋਲ ਕਰੋ

ਕੁੱਤੇ ਨੇ ਮਾਂ-ਧੀ ਨੂੰ ਵੱਢਿਆ, ਥੋੜੇ ਸਮੇਂ ਬਾਅਦ ਕੁੱਤੇ ਦੀ ਹੋਈ ਮੌਤ, ਵੱਢਣ ਤੋਂ ਬਾਅਦ ਫੈਲੀ ਲਾਗ ਨਾਲ ਧੀ ਤੇ ਮਾਂ ਨੇ ਵੀ ਤੋੜਿਆ ਦਮ

ਜ਼ਿਕਰ ਕਰ ਦਈਏ ਕਿ ਕੁੱਤੇ ਦੇ ਕੱਟਣ ਤੋਂ ਬਾਅਦ ਸਮੇਂ ਸਿਰ ਐਂਟੀ-ਰੇਬੀਜ਼ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ, ਇਹ ਟੀਕੇ ਕੱਟਣ ਵਾਲੇ ਦਿਨ, ਤੀਜੇ ਦਿਨ, ਸੱਤਵੇਂ ਦਿਨ, 14ਵੇਂ ਦਿਨ, 28ਵੇਂ ਦਿਨ ਅਤੇ 90ਵੇਂ ਦਿਨ ਦਿੱਤੇ ਜਾਂਦੇ ਹਨ।

Punjab News: ਪਠਾਨਕੋਟ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਇੱਕ ਛੋਟੀ ਕੁੜੀ ਤੇ ਉਸਦੀ ਮਾਂ ਨੂੰ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਵੱਢ ਲਿਆ। ਇਸ ਤੋਂ ਬਾਅਦ ਮਾਂ-ਧੀ ਦੋਵਾਂ ਦੀ ਹਾਲਤ ਵਿਗੜ ਗਈ। ਬੱਚੀ ਤੇ ਉਸਦੀ 40 ਸਾਲਾ ਮਾਂ ਵਿੱਚ ਰੇਬੀਜ਼ ਦੇ ਗੰਭੀਰ ਲੱਛਣ ਦੇਖੇ ਗਏ ਹਨ। ਪਰਿਵਾਰਕ ਮੈਂਬਰ ਦੋਵਾਂ ਨੂੰ ਸਿਵਲ ਹਸਪਤਾਲ ਲੈ ਗਏ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਦੋਵਾਂ ਦੀ ਮੌਤ ਹੋ ਗਈ।

ਧੀ ਪੂਜਾ ਤੇ ਮਾਂ ਸਲੋਨੀ ਮਹਿਰਾ ਪਠਾਨਕੋਟ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਪਿਛਲੇ ਦੋ-ਤਿੰਨ ਦਿਨਾਂ ਤੋਂ ਲੜਕੀ ਵਿੱਚ ਲੱਛਣ ਦੇਖੇ ਗਏ ਸਨ, ਜਿਸ ਵਿੱਚ ਉਹ ਹਵਾ ਤੇ ਪਾਣੀ ਤੋਂ ਡਰਦੀ ਸੀ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਸੀ, ਮੂੰਹ ਵਿੱਚੋਂ ਪਾਣੀ ਨਿਕਲਣਾ ਆਦਿ ਸੀ।

ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਬੱਚੀ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪਰਿਵਾਰ ਨੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਨੂੰ ਦੱਸਿਆ ਕਿ ਲਗਭਗ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਮਾਂ ਅਤੇ ਧੀ ਨੂੰ ਵੱਢ ਲਿਆ ਸੀ। ਇਸ ਤੋਂ ਬਾਅਦ 10 ਦਿਨਾਂ ਦੇ ਅੰਦਰ-ਅੰਦਰ ਕੁੱਤੇ ਦੀ ਮੌਤ ਹੋ ਗਈ। ਅਜਿਹੀ ਸਥਿਤੀ ਵਿੱਚ, ਹੁਣ ਦੋਵਾਂ ਵਿੱਚ ਇਹ ਲੱਛਣ ਦਿਖਾਈ ਦੇ ਰਹੇ ਹਨ, ਜਿਸ ਕਾਰਨ ਲੱਗਦਾ ਹੈ ਕਿ ਮਾਂ ਅਤੇ ਧੀ ਨੂੰ ਰੇਬੀਜ਼ ਹੈ। ਦੋਵਾਂ ਦੀ ਮੌਤ ਰੇਬੀਜ਼ ਕਾਰਨ ਹੋਈ ਹੈ।

ਡਾ. ਅਰਪਨ ਦੇ ਅਨੁਸਾਰ, ਬੱਚੀ ਪੂਜਾ ਵਿੱਚ ਰੇਬੀਜ਼ ਦੇ ਲੱਛਣ ਦੇਖੇ ਗਏ ਹਨ, ਜਿਵੇਂ ਕਿ ਪਾਣੀ ਅਤੇ ਹਵਾ ਦਾ ਡਰ, ਜ਼ਿਆਦਾ ਚੀਕਣਾ, ਸਾਹ ਲੈਣ ਵਿੱਚ ਮੁਸ਼ਕਲ ਅਤੇ ਮਾਨਸਿਕ ਅਸਥਿਰਤਾ। ਪਿਛਲੇ ਦੋ-ਤਿੰਨ ਦਿਨਾਂ ਤੋਂ ਉਸਦੀ ਹਾਲਤ ਲਗਾਤਾਰ ਵਿਗੜ ਰਹੀ ਸੀ। ਅਜਿਹੀ ਸਥਿਤੀ ਵਿੱਚ, ਦੋਵਾਂ ਨੂੰ ਮੁੱਢਲੀ ਸਹਾਇਤਾ ਲਈ ਅੰਮ੍ਰਿਤਸਰ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਜ਼ਿਕਰ ਕਰ ਦਈਏ ਕਿ ਕੁੱਤੇ ਦੇ ਕੱਟਣ ਤੋਂ ਬਾਅਦ ਸਮੇਂ ਸਿਰ ਐਂਟੀ-ਰੇਬੀਜ਼ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ, ਇਹ ਟੀਕੇ ਕੱਟਣ ਵਾਲੇ ਦਿਨ, ਤੀਜੇ ਦਿਨ, ਸੱਤਵੇਂ ਦਿਨ, 14ਵੇਂ ਦਿਨ, 28ਵੇਂ ਦਿਨ ਅਤੇ 90ਵੇਂ ਦਿਨ ਦਿੱਤੇ ਜਾਂਦੇ ਹਨ।

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ‘ਆਪ’ ਦੇ ਆਗੂ ਵੱਲੋਂ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਕਤਲ, ਦੂਜੇ ਦਿਨ ਵੀ ਪੁਲਿਸ ਹੱਥ ਨਹੀਂ ਆਇਆ ਦੋਸ਼ੀ, ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ...
ਪੰਜਾਬ ‘ਆਪ’ ਦੇ ਆਗੂ ਵੱਲੋਂ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਕਤਲ, ਦੂਜੇ ਦਿਨ ਵੀ ਪੁਲਿਸ ਹੱਥ ਨਹੀਂ ਆਇਆ ਦੋਸ਼ੀ, ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ 'ਆਪ' ਵਿਧਾਇਕ ਨੂੰ ED ਨੇ ਭੇਜਿਆ ਸੰਮਨ, 25 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ ਕੀਤਾ ਤਲਬ, 36 ਘੰਟੇ ਚੱਲੀ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ; ਸਰਕਾਰੀ ਜ਼ਮੀਨ 'ਚ ਫਰਜ਼ੀਵਾੜਾ...
ਪੰਜਾਬ 'ਆਪ' ਵਿਧਾਇਕ ਨੂੰ ED ਨੇ ਭੇਜਿਆ ਸੰਮਨ, 25 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ ਕੀਤਾ ਤਲਬ, 36 ਘੰਟੇ ਚੱਲੀ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ; ਸਰਕਾਰੀ ਜ਼ਮੀਨ 'ਚ ਫਰਜ਼ੀਵਾੜਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget