ਨਵੀਂ ਦਿੱਲੀ: ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਪਹਿਲਾਂ ਦੇ ਮੁਕਾਬਲੇ ਕੁਝ ਗਿਰਾਵਟ ਵੇਖੀ ਜਾ ਰਹੀ ਹੈ। ਇਸ ਦੌਰਾਨ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੱਡੀ ਗੱਲ ਆਖੀ ਹੈ। ਪੈਟਰੋਲੀਅਮ ਮੰਤਰੀ ਨੇ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਘੱਟ ਹੋਣ ’ਤੇ ਗਾਹਕਾਂ ਨੂੰ ਪੂਰਾ ਫ਼ਾਇਦਾ ਦੇਣ ਦੀ ਗੱਲ ਆਖੀ ਹੈ।

 
ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ (LPG) ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ, ਇਨ੍ਹਾਂ ਦਾ ਪੂਰਾ ਲਾਭ ਅਸੀਂ ਗਾਹਕਾਂ ਨੂੰ ਦੇਵਾਂਗੇ ਤੇ ਅਸੀਂ ਵਾਅਦੇ ਮੁਤਾਬਕ ਇਸ ਦਾ ਫ਼ਾਇਦਾ ਗਾਹਕਾਂ ਨੂੰ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ। ਭਾਰਤ ’ਚ ਡੀਜ਼ਲ ਤੇ ਪੈਟਰੋਲ ਦੀ ਖਪਤ ਵਿੱਚ ਮਾਰਚ ਮਹੀਨੇ 27 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਦ ਕਿ ਇੱਕ ਸਾਲ ਪਹਿਲਾਂ ਲੱਗੇ ਲੌਕਡਾਊਨ ਨੇ ਈਂਧਨ ਦੀ ਮੰਗ ਨੂੰ 70 ਫ਼ੀਸਦੀ ਤੱਕ ਘਟਾ ਦਿੱਤਾ ਸੀ।

 

ਦਰਅਸਲ, ਇੱਕ ਸਾਲ ਪਹਿਲਾਂ ਲੱਗੇ ਲੌਕਡਾਊਨ ਕਾਰਣ ਸਾਰੇ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਸਨ, ਜਿਸ ਕਾਰਣ ਤੇਲ ਦੀ ਮੰਗ ਵਿੱਚ ਕਮੀ ਆਈ ਸੀ। ਮਾਰਚ 2019 ’ਚ ਡੀਜ਼ਲ ਦੀ ਮੰਗ ਵਿੱਚ ਕੁਝ ਕਮੀ ਵੇਖਣ ਨੂੰ ਮਿਲੀ ਸੀ ਪਰ ਪੈਟਰੋਲ ਦੀ ਵਿਕਰੀ ਵਿੱਚ 5 ਫ਼ੀ ਸਦੀ ਵਾਧਾ ਹੋਇਆ ਸੀ।

 

ਇਹ ਵਾਧਾ ਇਸ ਲਈ ਹੋਇਆ ਕਿਉਂਕਿ ਲੋਕ ਡੀਜ਼ਲ ਦੇ ਮੁਕਾਬਲੇ ਪੈਟਰੋਲ ਗੱਡੀਆਂ ਵੱਧ ਪਸੰਦ ਕਰਦੇ ਹਨ ਪਰ ਫਿਰ ਵੀ ਇਸ ਵਾਰ ਬਾਜ਼ਾਰ ’ਚ ਡੀਜ਼ਲ ਦੀ ਵਿਕਰੀ 90 ਫ਼ੀ ਸਦੀ ਵਧੀ ਹੈ। ਇਸ ਦੀ ਮੰਗ ਵਧ ਕੇ 128 ਫ਼ੀ ਸਦੀ ਹੋ ਗਈ ਹੈ ਤੇ ਪੈਟਰੋਲ ਦੀ ਮੰਗ 127 ਫ਼ੀਸਦੀ ਵਧੀ ਹੈ।

 

ਮਾਰਚ ਮਹੀਨੇ ਦੇ ਸ਼ੁਰੂ ਦੇ ਦਿਨਾਂ ’ਚ ਡੀਜ਼ਲ ਦੀ ਖਪਤ ਵਿੱਚ ਹਰ ਸਾਲ 7 ਫ਼ੀ ਸਦੀ ਤੇ ਪੈਟਰੋਲ ਉੱਤੇ 5 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜੈੱਟ ਈਂਧਨ ਦੀ ਵਿਕਰੀ ਨੇ ਵੀ ਕਾਫ਼ੀ ਵਾਧਾ ਦਰਜ ਕੀਤਾ ਹੈ, ਜੋ ਮਾਰਚ 2020 ਦੇ ਮੁਕਾਬਲੇ 4 ਫ਼ੀਸਦੀ ਵੱਧ ਹੈ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ