PIA Balloon: ਫਤਿਹਾਬਾਦ ਦੇ ਪਿੰਡ ਭੂਥਨ ਕਲਾਂ ਤੋਂ ਖੇਤਾਂ ਦੇ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਦੇ ਅਨੁਸਾਰ ਪਿੰਡ ਦੇ ਇੱਕ ਵਿਅਕਤੀ ਨੇ ਡਾਇਲ 112 'ਤੇ ਫ਼ੋਨ ਕੀਤਾ ਸੀ। ਉਸ ਸਖ਼ਸ਼ ਨੇ ਦੱਸਿਆ ਕਿ ਉਸ ਦੇ ਖੇਤ ਵਿੱਚ ਗੁਬਾਰੇ ਵਰਗਾ ਯੰਤਰ ਪਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ।


 


ਫਤਿਹਾਬਾਦ ਦੇ ਪਿੰਡ ਭੂਥਨ ਕਲਾ ਤੋਂ ਇੱਕ ਸ਼ੱਕੀ ਗੁਬਾਰਾ ਮਿਲਿਆ ਹੈ ਜਿਸ 'ਤੇ ਪੀਆਈਏ (PIA) ਲਿਖਿਆ ਹੋਇਆ ਹੈ। PIA ਦਾ ਮਤਲਬ ਪਾਕਿਸਤਾਨ ਹੈ। ਇਹ ਗੁਬਾਰਾ ਹਾਈਵ ਜਹਾਜ਼ ਵਾਲੇ ਆਕਾਰ ਦਾ ਹੈ, ਜਿਸ ਉੱਤੇ ਪਾਕਿਸਤਾਨ ਜਹਾਜ਼ਾਂ ਵਾਂਗ PIA ਲਿਖਿਆ ਹੋਇਆ ਹੈ । ਪੁਲਿਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿੱਥੋਂ ਆਇਆ ਹੈ। ਪੁਲਿਸ ਦੇ ਅਨੁਸਾਰ ਇਹ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹਰਕਤ ਵੀ ਹੋ ਸਕਦੀ ਹੈ। 


ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪਾਕਿਸਤਾਨ ਗੁਬਾਰ ਦੇਸ਼ ਦੇ ਅੰਦਰ ਮਿਲਿਆ ਹੋਵੇ। ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵੱਲੋਂ ਅਜੇ ਗੁਬਾਰੇ ਸਰਹੱਦ ਦੇ ਅੰਦਰ ਆ ਚੁੱਕੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਡਰੋਨਾਂ ਰਾਹੀਂ ਵੀ ਨਸ਼ੇ ਦੀ ਖੇਪ ਨੂੰ ਸਰਹੱਦ ਦੇ ਅੰਦਰ ਦਾਖਲ ਕਰਦਾ ਰਹਿੰਦਾ ਹੈ। ਪਰ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਜੋ ਕਿ ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਤਸਕਰੀ ਦੀ ਕਈ ਵੱਡੀ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ। ਹਾਲ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ ਨਾਲ ਮਿਲ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਛੱਪੜ 'ਚੋਂ ਡ੍ਰੋਨ ਸਮੇਤ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।