ਪੜਚੋਲ ਕਰੋ
ਸੁਖਬੀਰ ਬਾਦਲ ਦੀ ਜਾਨ ਨੂੰ ਖ਼ਤਰਾ! ਬੰਬ ਨਾਲ ਉਡਾਉਣ ਦੀ ਸਾਜਿਸ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਉਪਰ ਹਮਲਾ ਕਰਨ ਦੀ ਵੱਡੀ ਯੋਜਨਾ ਬਣਾਈ ਗਈ ਸੀ। ਇਹ ਖੁਲਾਸਾ ਪਿਛਲੇ ਦਿਨੀਂ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੌਮੀ ਜਾਂਚ ਏਜੰਸੀ (ਆਈਆਈਏ) ਕਰ ਰਹੀ ਹੈ। ਜਾਂਚ ਵਿੱਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ।

ਪੁਰਾਣੀ ਤਸਵੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਉਪਰ ਹਮਲਾ ਕਰਨ ਦੀ ਵੱਡੀ ਯੋਜਨਾ ਬਣਾਈ ਗਈ ਸੀ। ਇਹ ਖੁਲਾਸਾ ਪਿਛਲੇ ਦਿਨੀਂ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੌਮੀ ਜਾਂਚ ਏਜੰਸੀ (ਆਈਆਈਏ) ਕਰ ਰਹੀ ਹੈ। ਜਾਂਚ ਵਿੱਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸੂਤਰਾਂ ਮੁਤਾਬਕ ਇਹ ਨੌਜਵਾਨ ਬੇਅਦਬੀ ਦੀਆਂ ਵਾਰਦਾਤਾਂ ਲਈ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮੁੱਖ ਤੌਰ ’ਤੇ ਕਸੂਰਵਾਰ ਸਮਝਦੇ ਸਨ। ਇਸ ਕਰਕੇ ਉਹ ਬੰਬਾਂ ਨਾਲ ਸੁਖਬੀਰ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਸਨ। ਉਹ ਕਈ ਹੋਰ ਵੀਆਈਪੀਜ਼ ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਉਹ ਕਿਸੇ ਧਾਰਮਿਕ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਕਾਬਲੇਗੌਰ ਹੈ ਕਿ ਤਕਰੀਬਨ ਮਹੀਨਾ ਪਹਿਲਾਂ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਪੈਂਦੇ ਪਿੰਡ ਕਲੇਰ ਦੇ ਖੇਤਾਂ ਵਿੱਚ ਬੰਬ ਧਮਾਕਾ ਹੋਇਆ ਸੀ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਹ ਖਾਲਿਸਤਾਨ ਪੱਖੀ ਨੌਜਵਾਨਾਂ ਨੇ ਬੰਬ ਤਿਆਰ ਕੀਤਾ ਜੋ ਫਟ ਗਿਆ। ਪੁਲਿਸ ਨੇ ਜਾਂਚ ਕਰਕੇ ਸੱਤ ਜਣਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਕਾਂਡ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਆਈਆਈਏ) ਵੱਲੋਂ ਕੀਤੀ ਜਾ ਰਹੀ ਹੈ। ਇਹ ਮੁਲਜ਼ਮ ਖੁਦ ਹੀ ਬੰਬ ਤਿਆਰ ਕਰਦੇ ਸੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਬੰਬ ਬਣਾਉਣ ਲਈ ਵਿਸਫੋਟਕ ਸਮੱਗਰੀ ਸਲਫਰ ਤੇ ਪੋਟਾਸ਼ੀਅਮ ਕਲੋਰੇਟ ਅੰਮ੍ਰਿਤਸਰ ਤੋਂ ਲਿਆਂਦੀ ਸੀ। ਉਸ ਨੂੰ ਉਨ੍ਹਾਂ ਨੇ ਪਿੰਡ ਕਲੇਰ ਦੇ ਖੇਤਾਂ ਵਿੱਚ ਦਬਾ ਕੇ ਰੱਖਿਆ ਹੋਇਆ ਸੀ। ਮੁਲਜ਼ਮਾਂ ਦੇ ਵਿਦੇਸ਼ਾਂ ਵਿਚਲੇ ਖਾਲਿਸਤਾਨ ਪੱਖੀਆਂ ਨਾਲ ਸਬੰਧ ਸੀ। ਇਸ ਮਾਮਲੇ ਦੇ ਮੁਲਜ਼ਮ ਗੁਰਜੰਟ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਐਨਆਈਏ ਵੱਲੋਂ ਹਿਰਾਸਤ ਵਿੱਚ ਲੈਣ ਨਾਲ ਸਥਿਤੀ ਹੋਰ ਵੀ ਸਪੱਸ਼ਟ ਹੋ ਰਹੀ ਹੈ। ਮਾਮਲੇ ਦੇ ਕੇਂਦਰ ਬਿੰਦੂ ਗੁਰਜੰਟ ਸਿੰਘ ਵਾਸੀ ਬਚੜੇ, ਹਰਜੀਤ ਸਿੰਘ ਪੰਡੋਰੀ ਗੋਲਾ, ਮਾਨਦੀਪ ਸਿੰਘ ਮੱਸਾ ਵਾਸੀ ਦੀਨੇਵਾਲ, ਚੰਨਦੀਪ ਸਿੰਘ ਬਟਾਲਾ, ਮਨਪ੍ਰੀਤ ਸਿੰਘ ਮੰਨਾ ਵਾਸੀ ਮੁਰਾਦਪੁਰ (ਤਰਨ ਤਾਰਨ),ਅੰਮ੍ਰਿਤਪਾਲ ਸਿੰਘ ਰੰਧਾਵਾ ਵਾਸੀ ਬਚੜੇ, ਮਲਕੀਤ ਸਿੰਘ ਵਾਸੀ ਕੋਟਲਾ ਗੁੱਜਰ (ਅੰਮ੍ਰਿਤਸਰ) ਤੇ ਅਮਰਜੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਸਾਰਿਆਂ ਦਾ ਸਬੰਧ ਗਰਮਖਿਆਲੀ ਸਿੱਖ ਜਥੇਬੰਦੀ ਨਾਲ ਸੀ। ਇਨ੍ਹਾਂ ਮੁਲਜ਼ਮਾਂ ਨੇ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਦੇ ਪ੍ਰਬੰਧਾਂ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ ਸੀ। ਸੂਬੇ ਵਿੱਚ ਬੇਅਦਬੀ ਦੀਆਂ ਵਾਰਦਾਤਾਂ ਦੇ ਵਿਰੋਧ ਵਿੱਚ ਹਫ਼ਤਿਆਂ ਤੱਕ ਸੜਕਾਂ ਜਾਮ ਕਰਨ ਵਿੱਚ ਵੀ ਮੋਹਰੀ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ 2020 ਦੇ ਸਿੱਖ ਰਿਫਰੈਂਡਮ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਮਾਮਲੇ ਦੇ ਕਥਿਤ ਦੋਸ਼ੀ ਹਰਜੀਤ ਸਿੰਘ ਨੂੰ ਜਿਥੇ ਵਿਦੇਸ਼ਾਂ ਤੋਂ ਪੈਸਾ ਮਿਲਣ ਦੀ ਗੱਲ ਸਾਹਮਣੇ ਆਈ ਹੈ, ਉਥੇ ਮਾਨਦੀਪ ਸਿੰਘ ਮੱਸਾ ਦੀ ਅਗਵਾਈ ਵਾਲੀ ਸੰਸਥਾ ‘ਕਰ ਭਲਾ, ਹੋ ਭਲਾ’ ਨੂੰ ਵੀ ਵਿਦੇਸ਼ਾਂ ਤੋਂ ਪੈਸੇ ਮਿਲਣ ਦੀ ਗੱਲ ਸਾਹਮਣੇ ਆਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















