(Source: ECI/ABP News/ABP Majha)
PM Modi In Punjab: ਕਾਂਗਰਸ ਤੇ ਝਾੜੂ ਵਾਲੇ ਲੋਕਾਂ ਨੂੰ ਬਣਾ ਰਹੇ ਨੇ ਮੂਰਖ, ਦੋਵਾਂ ਦੁਕਾਨਾਂ ਦਾ ਇੱਕੋ ਸ਼ਟਰ- PM ਮੋਦੀ
ਕਾਂਗਰਸ ਝਾੜੂ ਵਾਲੇ, ਇਹ ਇੰਡੀਆ ਗਠਜੋੜ ਦੇ ਲੋਕ, ਲੋਕਾਂ ਨੂੰ ਪਤਾ ਨਹੀਂ ਕੀ ਸਮਝਦੇ ਹਨ। ਉਹ ਹਰ ਰੋਜ਼ ਜਨਤਾ ਨੂੰ ਮੂਰਖ ਬਣਾਉਣ ਦੀ ਖੇਡ ਖੇਡ ਰਹੇ ਹਨ। ਉਹ ਦਿੱਲੀ ਵਿੱਚ ਦੋਸਤ ਹਨ ਅਤੇ ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ।
Punjab News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਪੀਐਮ ਨੇ ਕਿਹਾ ਕਿ 2024 ਦੀ ਚੋਣ ਦੇਸ਼ ਨੂੰ ਲੀਡਰਸ਼ਿਪ ਦੇਣ ਦੀ ਚੋਣ ਹੈ। ਉਨ੍ਹਾਂ ਕਿਹਾ ਕਿ 10 ਸਾਲਾਂ ਦਾ ਟਰੈਕ ਰਿਕਾਰਡ ਹੈ। ਭ੍ਰਿਸ਼ਟਾਚਾਰ 'ਤੇ ਜ਼ੋਰਦਾਰ ਹਮਲਾ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਜੇ ਪਾਸੇ ਇੰਡੀ ਗੱਠਜੋੜ ਹੈ। ਉਹ ਅਤਿਅੰਤ ਫਿਰਕੂ ਅਤੇ ਅਤਿ ਜਾਤੀਵਾਦੀ ਹੈ। ਕਾਂਗਰਸ ਝਾੜੂ ਵਾਲੇ, ਇਹ ਇੰਡੀਆ ਗਠਜੋੜ ਦੇ ਲੋਕ, ਲੋਕਾਂ ਨੂੰ ਪਤਾ ਨਹੀਂ ਕੀ ਸਮਝਦੇ ਹਨ। ਉਹ ਹਰ ਰੋਜ਼ ਜਨਤਾ ਨੂੰ ਮੂਰਖ ਬਣਾਉਣ ਦੀ ਖੇਡ ਖੇਡ ਰਹੇ ਹਨ। ਉਹ ਦਿੱਲੀ ਵਿੱਚ ਦੋਸਤ ਹਨ ਅਤੇ ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਇਨ੍ਹਾਂ ਦੋਵਾਂ ਦੁਕਾਨਾਂ ਦਾ ਸ਼ਟਰ ਇੱਕੋ ਜਿਹਾ ਹੈ। ਜਨਤਾ ਨੂੰ ਇਹ ਪਤਾ ਲੱਗ ਗਿਆ ਹੈ।
ये कांग्रेस-झाड़ू वाले, ये इंडी गठबंधन के लोग देश की जनता को पता नहीं क्या समझते हैं...
— BJP (@BJP4India) May 24, 2024
ये लोग दिल्ली में दोस्त होने का दिखावा करते हैं...
भ्रष्टाचारियों को बचा रहे हैं... और यहां पंजाब में एक दूसरे को गाली दे रहे हैं।
- पीएम @narendramodi pic.twitter.com/uztcigJc8A
ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਸੀ ਤਾਂ ਕਾਂਗਰਸ ਰਿਮੋਟ ਕੰਟਰੋਲ ਰਾਹੀਂ ਪੰਜਾਬ ਦੀ ਸਰਕਾਰ ਚਲਾਉਣਾ ਚਾਹੁੰਦੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਸ਼ਹਿਜ਼ਾਦੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਸਰਹੱਦੀ ਸੂਬਾ ਹੋਣ ਕਰਕੇ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਪਹਿਲ ਦਿੱਤੀ। ਨਤੀਜਾ ਇਹ ਹੋਇਆ ਕਿ ਸ਼ਾਹੀ ਪਰਿਵਾਰ ਅਤੇ ਕਾਂਗਰਸ ਦੇ ਸ਼ਹਿਜ਼ਾਦੇ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਪੰਜਾਬ ਦਾ ਇਹ ਅਪਮਾਨ ਕੋਈ ਭੁੱਲ ਸਕਦਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਵੀ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੇ ਦਰਬਾਰੀ ਪੰਜਾਬ ਨੂੰ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਲੈ ਸਕਦੇ। ਇਨ੍ਹਾਂ ਦੇ ਮਾਲਕ ਜੇਲ੍ਹਾਂ ਵਿੱਚ ਚਲੇ ਗਏ, ਪੰਜਾਬ ਦੀ ਸਰਕਾਰ ਠੱਪ ਪੈਣ ਲੱਗੀ। ਇੱਥੋਂ ਦੇ ਮੁੱਖ ਮੰਤਰੀ ਸਰਕਾਰ ਨੂੰ ਚਲਾਉਣ ਅਤੇ ਨਵੇਂ ਹੁਕਮ ਲੈਣ ਲਈ ਤਿਹਾੜ ਜੇਲ੍ਹ ਗਏ ਸਨ।
ਜ਼ਿਕਰ ਕਰ ਦਈਏ ਕਿ ਇਸ ਤੋਂ ਬਾਅਦ ਸ਼ਾਮ 5.30 ਵਜੇ ਪੀਐਮ ਜਲੰਧਰ ਵਿੱਚ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ ਵਿੱਚ ਰੈਲੀ ਕਰਨਗੇ ਅਤੇ ਵੋਟਾਂ ਦੀ ਅਪੀਲ ਕਰਨਗੇ। ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਗੁਰਦਾਸਪੁਰ ਵਿੱਚ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਇਸ ਤੋਂ ਇਲਾਵਾ ਜਲੰਧਰ ਵਿੱਚ ਕੁਝ ਕਿਸਾਨ ਆਗੂਆਂ ਨੂੰ ਪੁਲੀਸ ਨੇ ਨਜ਼ਰਬੰਦ ਕਰ ਦਿੱਤਾ ਹੈ।