ਮੋਗਾ: ਜਗਰਾਓਂ ਪੁਲਿਸ ਨੇ ਦੋ ਤਸਕਰਾਂ ਨੂੰ ਭੁੱਕੀ ਦੀ ਵੱਡੀ ਖੇਪ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਜਣੇ ਫਰਾਰ ਹੋ ਗਏ ਹਨ। ਪੁਲਿਸ ਮੁਤਾਬਕ ਇਹ ਤਸਕਰੀ ਰੈਕਟ ਜੇਲ੍ਹ ਵਿੱਚੋਂ ਚਲਾਇਆ ਜਾ ਰਿਹਾ ਸੀ।


ਮਾਮਲੇ ਦੀ ਜਾਣਕਾਰੀ ਦਿੰਦਿਆਂ ਜਗਰਾਓਂ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਨਸ਼ਾ ਤਸਕਰੀ ਨੈੱਟਵਰਕ ਫ਼ਰੀਦਕੋਟ ਜੇਲ੍ਹ ਵਿੱਚ ਕੈਦ ਦੋ ਗੈਂਗਸਟਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ 'ਤੇ ਪਹਿਲਾਂ ਹੀ ਕਈ ਥਾਣਿਆਂ 'ਚ ਨਸ਼ਾ ਤਸਕਰੀ ਦੇ ਕੇਸ ਦਰਜ ਹਨ।



ਐਸਐਸਪੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਚਕਰ ਵਿੱਚ ਛਾਪਾ ਮਾਰਿਆ ਤਾਂ ਇੱਕ ਟਰੱਕ, ਦੋ ਸਕਾਰਪੀਓ ਕਾਰਾਂ ਤੇ 101 ਬੋਰੀਆਂ ਭੁੱਕੀ ਸਮੇਤ ਦੋ ਜਣੇ ਗ੍ਰਿਫ਼ਤਾਰ ਕਰ ਲਏ ਗਏ। ਇੱਕ ਮੁਲਜ਼ਮ ਸਕਾਰਪੀਓ ਕਾਰ ਅਤੇ ਇੱਕ ਵਰਨਾ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਫ਼ਰੀਦਕੋਟ ਜੇਲ੍ਹ ਦੇ ਦੋ ਗੈਂਗਸਟਰਾਂ ਨੂੰ ਵੀ ਸਪੁਰਦਗੀ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।