Punjab News: ਪੰਜਾਬ ਵਿੱਚ ਆਬਕਾਰੀ ਨੀਤੀ (Excise Policy) ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (MP Harsimrat Kaur Badal) ਨੇ Excise Policy ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਨੇ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਬੀਆਈ ਤੇ ਈਡੀ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਬਾਦਲ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹਨਾਂ ਵੱਲੋਂ 3 ਅਗਸਤ 2023 ਨੂੰ ਲੋਕਸਭਾ ਵਿੱਚ Punjab Excise Policy ਉੱਤੇ ਸਵਾਲ ਚੁੱਕੇ ਗਏ ਸੀ। ਪੰਜਾਬ ਤੇ ਦਿੱਲੀ ਦੀ Excise Policy ਦੇ ਵਿਚਕਾਰ ਸਮਾਨਤਾਵਾਂ ਨੂੰ ਉਜਾਗਰ ਕੀਤਾ ਗਿਆ ਸੀ।
Punjab Excise Policy ਨੂੰ ਲੈ ਕੇ ਬਾਦਲ ਨੇ ਚੁੱਕੇ ਸਵਾਲ
ਦਿੱਲੀ Excise Policy ਦੀ ਜਾਂਚ ਪਹਿਲਾਂ ਹੀ ਸੀਬੀਆਈ ਤੇ ਈਡੀ ਕਰ ਰਹੀ ਹੈ। ਜਿਸ ਨੂੰ ਲੈ ਕੇ ਕਈ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ। ਅਜਿਹੇ ਵਿੱਚ ਹੁਣ Punjab Excise Policy 2022-23 ਵਿੱਚ ਵੀ ਦਿੱਲੀ ਵੱਲੋਂ ਪੂਰੇ ਥੋਕ ਸ਼ਰਾਬ ਵਪਾਰੀਆਂ ਨੂੰ ਕੁੱਝ ਕੰਪਨੀਆਂ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਤੋਂ ਮੁਨਾਫੇ ਦਾ ਦੁੱਗਣਾ ਹੋਣਾ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ। ਇੰਝ ਜਾਪਦਾ ਹੈ ਜਿਵੇਂ ਦਿੱਲੀ ਦੀ ਆਬਕਾਰੀ ਨੀਤੀ ਪੰਜਾਬ ਵਿੱਚ ਵੀ ਦੁਹਰਾਈ ਜਾ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਦਿੱਲੀ ਵਿੱਚ ‘ਆਪ’ ਹਾਈਕਮਾਂਡ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ।
ਆਪ ਨੇ ਵੀ ਅਕਾਲੀ ਦਲ ਉੱਤੇ ਕੀਤਾ ਪਲਟਵਾਰ
ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਬੀਆਈ ਅਤੇ ਈਡੀ ਨੂੰ ਲਿਖੇ ਪੱਤਰ ਬਾਰੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ, ਬੀਬਾ ਜੀ, ਆਬਕਾਰੀ ਨੀਤੀ 2007 ਤੋਂ 2017 ਤੱਕ ਤੁਹਾਡੇ ਰਾਜ ਵਿੱਚ ਬਣੀ ਸੀ। ਤੁਹਾਡੀ ਸਰਕਾਰ 10 ਸਾਲਾਂ ਵਿੱਚ ਐਕਸਾਈਜ਼ ਅਤੇ ਰੈਵੇਨਿਊ ਵਿੱਚ 2587 ਕਰੋੜ ਰੁਪਏ ਦਾ ਵਾਧਾ ਨਹੀਂ ਕਰ ਸਕੀ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਾਲ ਵਿੱਚ ਕਰ ਦਿੱਤਾ। ਕੰਗ ਨੇ ਅੱਗੇ ਕਿਹਾ, ਇਸ ਗਣਿਤ ਅਨੁਸਾਰ ਤੁਹਾਡੀ ਸਰਕਾਰ ਨੇ 10 ਸਾਲਾਂ ਵਿੱਚ ਪੰਜਾਬ ਦੇ ਖਜ਼ਾਨੇ ਵਿੱਚੋਂ 25 ਹਜ਼ਾਰ ਕਰੋੜ ਰੁਪਏ ਖਰਚ ਕੇ ਆਪਣਾ ਘਰ ਭਰਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇੱਥੇ ਤਾਂ ਚੋਰ ਕੋਤਵਾਲ ਨੂੰ ਡਾਂਟੇ ਵਾਲੀ ਗੱਲ ਹੋ ਰਹੀ ਹੈ।