ਚੰਡੀਗੜ੍ਹ: ਸੋਮਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ਦੇ ਲਗਪਗ 4 ਘੰਟੇ ਬਾਅਦ ਬੀ ਰਾਤ 10 ਵਜੇ ਕੈਪਟਨ ਸਰਕਾਰ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਇਤਿਹਾਸ ਦੀਆਂ ਨਵੀਆਂ ਕਿਤਾਬਾਂ ਨਹੀਂ, ਬਲਕਿ ਪੁਰਾਣੇ ਸਿਲੇਬਸ ਦੀਆਂ ਕਿਤਾਬਾਂ ਹੀ ਪੜ੍ਹਾਈਆਂ ਜਾਣਗੀਆਂ।
ਉੱਧਰ ਕੱਲ੍ਹ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਛੇੜਛਾੜ ਖ਼ਿਲਾਫ਼ ਪਹਿਲੀ ਨਵੰਬਰ ਨੂੰ ਅਕਾਲੀ ਦਲ ਸੂਬੇ ਭਰ ਵਿੱਚ ਸਰਕਾਰ ਵਿਰੁੱਧ ਅੰਦੋਲਨ ਕਰੇਗਾ ਤੇ ਸਿੱਖ ਭਾਈਚਾਰਾ ਇੱਕ ਜੁੱਟ ਹੋ ਕੇ ਕਾਂਗਰਸ ਸਰਕਾਰ ਦੀ ਬੁਨਿਆਦ ਹਿਲਾ ਦਏਗਾ।
ਗੌਰ ਕਰਨ ਵਾਲੀ ਗੱਲ ਹੈ ਕਿ ਇਸ ਵਿਵਾਦ ਕਰਕੇ ਅੱਧੇ ਤੋਂ ਵੱਧ ਸੈਸ਼ਨ ਬੀਤ ਚੁੱਕਾ ਹੈ। ਬੱਚਿਆਂ ਤੇ ਅਧਿਆਪਕਾਂ ਲਈ ਵੱਡੀ ਚੁਣੌਤੀ ਵਾਲੀ ਗੱਲ ਹੈ ਕਿ ਉਹ ਏਨਾ ਸਿਲੇਬਸ ਪੂਰਾ ਕਿਵੇਂ ਕਰਨਗੇ। ਇਸ ਬਾਰੇ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਗੌਰਤਲਬ ਹੈ ਕਿ ਇਤਿਹਾਸ ਦੀਆਂ ਨਵੀਆਂ ਕਿਤਾਬਾਂ ਦੇ ਆਨਲਾਈਨ ਅਪਲੋਡ ਹੋਣ ਬਾਅਦ ਸਿਆਸ ਵਿਵਾਦ ਸ਼ੁਰੂ ਹੋ ਗਿਆ ਸੀ।