'ਏਬੀਪੀ ਸਾਂਝਾ' ਨੇ ਸ਼ਨੀਵਾਰ ਨੂੰ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨਾਲ ਗੱਲਬਾਤ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ। ਜੀ ਹਾਂ, ਨੀਰੂ ਨੇ ਟੀਮ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਇੰਡਸਟਰੀ ‘ਚ ਵੀ ਇਹ #MeToo ਵਰਗੀ ਚੀਜ਼ ਮੌਜੂਦ ਹੈ। ਉਨ੍ਹਾਂ ਦੇ ਬਿਆਨ ਦਾ ਮਤਲਬ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਸਰੀਰਕ ਸੋਸ਼ਣ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਾਲਾਂਕਿ, ਨੀਰੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਸਬੰਧੀ ਕੋਈ ਤਜ਼ੁਰਬਾ ਨਹੀਂ ਹੋਇਆ, ਪਰ ਇਹ ਹੁੰਦਾ ਹੈ।
ਨੀਰੂ ਦੇ ਇਸ ਖੁਲਾਸੇ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਵਿੱਚ ਹੁਣ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਲੱਗਦਾ ਹੈ ਕਿ #MeToo ਦੇ ਨਾਲ ਪੰਜਾਬੀ ਇੰਡਸਟਰੀ ਆਪਣੇ ਆਪ ਨੂੰ ਹੁਣ ਬਚਾ ਨਹੀਂ ਪਾਵੇਗੀ। ਇਸ ਤੋਂ ਬਾਅਦ ਹੁਣ ਕੌਣ ਇਸ ਮੂਵਮੈਂਟ ‘ਤੇ ਖੁੱਲ੍ਹ ਕੇ ਬੋਲਦਾ ਹੈ ਇਹ ਦੇਖਣਾ ਖਾਸ ਰਹੇਗਾ।