ਪੜਚੋਲ ਕਰੋ

ਕੈਪਟਨ-ਸਿੱਧੂ 'ਚ ਹਾਲੇ ਵੀ ਸਭ ਕੁਝ ਠੀਕ ਨਹੀਂ? ਕੈਪਟਨ ਦੀ ਅੰਮ੍ਰਿਤਸਰ ਫੇਰੀ ਦੌਰਾਨ ਗੈਰ ਹਾਜ਼ਰ ਕਾਂਗਰਸੀ ਪ੍ਰਧਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਿਨ ਦੇ ਅੰਮ੍ਰਿਤਸਰ ਦੌਰੇ 'ਤੇ ਹਨ, ਜੋ ਦੌਰਾ ਅੱਜ ਦੁਪਹਿਰ ਵੇਲੇ ਉਨਾਂ ਦੇ ਪੁੱਜਣ ਨਾਲ ਸ਼ੁਰੂ ਹੋਇਆ।

ਗਗਨਦੀਪ ਸ਼ਰਮਾ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਿਨ ਦੇ ਅੰਮ੍ਰਿਤਸਰ ਦੌਰੇ 'ਤੇ ਹਨ, ਜੋ ਦੌਰਾ ਅੱਜ ਦੁਪਹਿਰ ਵੇਲੇ ਉਨਾਂ ਦੇ ਪੁੱਜਣ ਨਾਲ ਸ਼ੁਰੂ ਹੋਇਆ। ਕੈਪਟਨ ਤੇ ਨਵਜੋਤ ਸਿੱਧੂ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਖਾਨਾਜੰਗੀ ਉਪਰੰਤ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਆਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਅੰਮ੍ਰਿਤਸਰ ਪਹਿਲਾ ਦੌਰਾ ਹੈ।

ਮੁੱਖ ਮੰਤਰੀ ਨੇ ਖੁੱਲਾ ਸਮਾਂ ਕੱਢਿਆ ਹੈ ਤੇ ਨਵਜੋਤ ਸਿੱਧੂ ਦੇ ਸ਼ਹਿਰ 'ਚ ਪ੍ਰੋਗਰਾਮ 'ਤੇ ਪ੍ਰੋਗਰਾਮ ਰੱਖਿਆ ਹੈ। ਆਜ਼ਾਦੀ ਦਿਹਾੜੇ ਮੌਕੇ ਸੰਵਿਧਾਨਕ ਫਰਜ ਤਹਿਤ ਦੇਸ਼ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਨੇ ਇਸ ਵਾਰ ਅੰਮ੍ਰਿਤਸਰ ਨੂੰ ਚੁਣਿਆ ਹੈ। ਮੁੱਖ ਮੰਤਰੀ ਦੀ ਅੰਮ੍ਰਿਤਸਰ ਆਮਦ ਮੌਕੇ ਨਵਜੋਤ ਸਿੱਧੂ ਨੂੰ ਛੱਡ ਕੇ ਅੰਮ੍ਰਿਤਸਰ ਸ਼ਹਿਰ ਦੇ ਚਾਰੋ ਵਿਧਾਇਕ ਓਪੀ ਸੋਨੀ, ਡਾ. ਰਾਜਕੁਮਾਰ ਵੇਰਕਾ, ਸੁਨੀਲ ਦੱਤੀ ਤੇ ਇੰਦਰਬੀਰ ਬੁਲਾਰੀਆ ਹਾਜਰ ਸਨ।

ਇਸ ਦੌਰਾਨ ਜਿਲੇ ਚੋਂ ਸੁਖਬਿੰਦਰ ਸਿੰਘ ਸੁਖਸਰਕਾਰੀਆ, ਸੰਤੋਖ ਸਿੰਘ ਭਲਾਈਪੁਰ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀਸੀ ਹਾਜਰ ਰਹੇ।ਸਿੱਧੂ ਤੋਂ ਇਲਾਵਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ ਗੈਰ ਹਾਜ਼ਰ ਰਹੇ। ਨਵਜੋਤ ਸਿੱਧੂ ਦੋ ਦਿਨ ਪਹਿਲਾਂ ਅੰਮ੍ਰਿਤਸਰ 'ਚ ਆਪਣੇ ਹਲਕੇ 'ਚ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਗਏ ਹਨ ਪਰ ਅੱਜ ਮੁੱਖ ਮੰਤਰੀ ਦੀ ਗੇੜੀ ਮੌਕੇ ਨਵਜੋਤ ਸਿੱਧੂ ਦੀ ਗੈਰ ਹਾਜਰੀ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।

ਸੁਆਲ ਉੱਠ ਰਹੇ ਹਨ ਕਿ 'ਕੀ ਕੈਪਟਨ-ਸਿੱਧੂ 'ਚ ਹਾਲੇ ਵੀ ਸਭ ਕੁਝ ਠੀਕ ਨਹੀਂ।' ਅੰਮ੍ਰਿਤਸਰ 'ਚ ਮੁੱਖ ਮੰਤਰੀ ਦੇ ਸਵਾਗਤ ਵਾਲੇ ਲੱਗੇ ਕਈ ਹੋਰਡਿੰਗ 'ਤੇ ਪੀਸੀਸੀ ਪ੍ਰਧਾਨ ਦੀ ਤਸਵੀਰ ਗਾਇਬ ਸੀ। ਸਿੱਧੂ ਦੀ ਗੈਰ ਹਾਜ਼ਰੀ 'ਤੇ ਡਾ. ਰਾਜਕੁਮਾਰ ਵੇਰਕਾ ਨੇ ਸਫਾਈ ਦਿੰਦਿਆ ਕਿਹਾ ਕਿ ਸਿੱਧੂ ਨੇ ਕੱਲ ਚੰਡੀਗੜ੍ਹ 'ਚ ਕਾਂਗਰਸ ਦੇ ਦਫ਼ਤਰ 'ਚ ਝੰਡਾ ਲਹਿਰਾਉਣ ਹੈ। ਉਹ ਉਸਦੀ ਤਿਆਰੀ ਕਰ ਰਹੇ ਹਨ।

ਅੰਮ੍ਰਿਤਸਰ ਸ਼ਹਿਰ 'ਚ ਮੁੱਖ ਮੰਤਰੀ ਦੀ ਗੇੜੀ ਮੌਕੇ ਕੈਬਨਿਟ ਵਜੀਰ ਸੁਖਸਰਕਾਰੀਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੰਚ ਤਾਂ ਸਾਂਝਾ ਕੀਤਾ ਪਰ ਸਟੇਜ ਤੋਂ ਕੈਪਟਨ ਨਾਲ ਪਹਿਲਾਂ ਵਾਲਾ ਤਾਲਮੇਲ ਨਜ਼ਰ ਨਹੀਂ ਆਇਆ।ਇਸ ਤੋਂ ਇਲਾਵਾ ਸੁਖਸਰਕਾਰੀਆ, ਜੋ ਪਿਛਲੇ ਸਮੇਂ ਕੈਪਟਨ ਦੀ ਅੰਮ੍ਰਿਤਸਰ ਗੇੜੀ ਤੋਂ ਪਹਿਲਾਂ ਸਾਰੇ ਪ੍ਰਬੰਧ ਕਰਦੇ ਸਨ, ਇਸ ਵਾਰ ਉਨਾਂ ਨੇ ਸਾਰੇ ਪ੍ਰਬੰਧਾਂ ਤੋਂ ਸ਼ਹਿਰ 'ਚ ਹੋਣ ਦੇ ਬਾਵਜੂਦ ਦੂਰੀ ਬਣਾਈ ਰੱਖੀ।

ਕੈਪਟਨ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦੇ ਘਰ ਡਿਨਰ ਕਰਨਗੇ, ਜਦਕਿ ਭਲਕੇ ਡਾ. ਰਾਜਕੁਮਾਰ ਵੇਰਕਾ ਤੇ ਓਪੀ ਸੋਨੀ ਦੇ ਘਰ ਵੀ ਜਾਣਗੇ।

ਟਾਪ ਹੈਡਲਾਈਨ

ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ! ਮਾਂ-ਧੀ ਦੀ ਮੌਤ ,ਪਿਤਾ ਗੰਭੀਰ ਜ਼ਖ਼ਮੀ
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ! ਮਾਂ-ਧੀ ਦੀ ਮੌਤ ,ਪਿਤਾ ਗੰਭੀਰ ਜ਼ਖ਼ਮੀ
Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget