ਪੜਚੋਲ ਕਰੋ
ਬਠਿੰਡਾ 'ਚ ਪੁਲਿਸ ਨੂੰ ਚਕਮਾ ਦੇ ਕੈਦੀ ਫਰਾਰ, 302 ਦੇ ਮਾਮਲੇ 'ਚ ਸੀ ਅੰਦਰ
ਬਠਿੰਡਾ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਕੇਂਦਰੀ ਜੇਲ੍ਹ ਤੋਂ ਆਇਆ ਕੈਦੀ ਫਰਾਰ ਹੋ ਗਿਆ। ਇਹ ਕੈਦੀ 302 ਦੇ ਮਾਮਲੇ 'ਚ ਅੰਦਰ ਸੀ। ਇਹ ਕੈਦੀ ਇਲਾਜ ਲਈ ਸਿਵਲ ਹਸਪਤਾਲ ਆਇਆ ਸੀ ਪਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਬਠਿੰਡਾ: ਬਠਿੰਡਾ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਕੇਂਦਰੀ ਜੇਲ੍ਹ ਤੋਂ ਆਇਆ ਕੈਦੀ ਫਰਾਰ ਹੋ ਗਿਆ। ਇਹ ਕੈਦੀ 302 ਦੇ ਮਾਮਲੇ 'ਚ ਅੰਦਰ ਸੀ। ਇਹ ਕੈਦੀ ਇਲਾਜ ਲਈ ਸਿਵਲ ਹਸਪਤਾਲ ਆਇਆ ਸੀ ਪਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਏ ਕੈਦੀ ਦੀ ਪਛਾਣ ਮੀਤਾ ਰਾਮ ਵਜੋਂ ਹੋਈ ਹੈ। ਇਸ ਕੈਦੀ ਉਪਰ 2006 ਵਿੱਚ 302 ਦਾ ਮਾਮਲਾ ਦਰਜ ਹੋਇਆ ਸੀ ਤੇ ਅਦਾਲਤ ਵੱਲੋਂ ਇਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਅਧਿਕਾਰੀਆਂ ਵੱਲੋਂ ਜਦ ਇਸ ਨੂੰ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਤਾਂ ਹਸਪਤਾਲ ਵਿੱਚ ਬਣੀ ਓਪੀਡੀ ਦੌਰਾਨ ਰਾਸਤੇ ਵਿੱਚ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਬਠਿੰਡਾ ਕੇਂਦਰੀ ਜੇਲ੍ਹ ਪੁਲਿਸ ਅਧਿਕਾਰੀਆਂ ਉੱਪਰ ਇਸ ਤਰ੍ਹਾਂ ਕੈਦੀ ਫ਼ਰਾਰ ਹੋਣ ਦੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















