ਲੁਧਿਆਣਾ: ਬੀਤੇ ਦਿਨੀਂ ਵੱਡੇ ਹੰਗਾਮੇ ਤੋਂ ਬਾਅਦ ਸੁਰਖੀਆਂ ਵਿੱਚ ਆਈ ਲੁਧਿਆਣਾ ਜੇਲ੍ਹ ਵਿੱਚ ਇੱਕ ਵਾਰ ਫਿਰ ਗੜਬੜੀ ਹੋਣ ਦੀ ਖ਼ਬਰ ਹੈ। ਸ਼ੁੱਕਰਵਾਰ ਰਾਤ ਇੱਥੇ ਤਿੰਨ ਕੈਦੀ ਆਪਸ ਵਿੱਚ ਭਿੜ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜ਼ਰੂਰ ਪੜ੍ਹੋ- ਲੁਧਿਆਣਾ ਜੇਲ੍ਹ ਵਿੱਚ ਚੱਲੀਆਂ ਗੋਲ਼ੀਆਂ, ਏਸੀਪੀ ਫੱਟੜ, ਕੈਦੀਆਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਤਿੰਨ ਕੈਦੀ ਰਵੀ, ਸੰਦੀਪ ਅਤੇ ਕਰਨ ਰੋਟੀ ਖਾਣ ਸਮੇਂ ਆਪਸ ਵਿੱਚ ਖਹਿਬੜ ਪਏ। ਤਿੰਨਾਂ ਦੇ ਕਈ ਸੱਟਾਂ ਵੱਜੀਆਂ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀ ਕੈਦੀਆਂ ਦਾ ਇਲਾਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਜੇਲ੍ਹ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੋ ਰਹੀਆਂ ਹਨ। ਪਹਿਲਾਂ ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ, ਇਸ ਤੋਂ ਬਾਅਦ ਲੁਧਿਆਣਾ ਜੇਲ੍ਹ ਵਿੱਚ ਵੱਡੇ ਪੱਧਰ 'ਤੇ ਹੰਗਾਮਾ ਹੋਇਆ ਅਤੇ ਪੁਲਿਸ ਕਾਰਵਾਈ ਵਿੱਚ ਇੱਕ ਕੈਦੀ ਦੀ ਮੌਤ ਵੀ ਹੋ ਗਈ ਸੀ।
ਇਹ ਘਟਨਾ ਉਦੋਂ ਵਾਪਰੀ ਹੈ, ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਲ੍ਹ ਸੁਰੱਖਿਆ ਨੂੰ ਸਖ਼ਤ ਕਰਨ ਦੇ ਮਾਮਲੇ 'ਤੇ ਵੱਖ-ਵੱਖ ਨਿਰਦੇਸ਼ ਤੇ ਤਬਦੀਲੀਆਂ ਕਰਨ ਦੇ ਹੁਕਮ ਜਾਰੀ ਕਰ ਚੁੱਕੇ ਹਨ। ਹੁਣ ਫਿਰ ਤੋਂ ਲੁਧਿਆਣਾ ਜੇਲ੍ਹ ਵਿੱਚ ਗੜਬੜੀ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਜੇਲ੍ਹ ਵਿਭਾਗ ਨੇ ਕਿੰਨੀ ਕੁ ਸੰਜੀਦਗੀ ਨਾਲ ਕੀਤੀ ਹੈ।
ਜੇਲ੍ਹਾਂ 'ਚ ਨਹੀਂ ਹੋ ਰਿਹਾ ਮਾਹੌਲ ਠੀਕ, ਮੁੜ ਭਿੜੇ ਲੁਧਿਆਣਾ ਜੇਲ੍ਹ ਦੇ ਕੈਦੀ
ਏਬੀਪੀ ਸਾਂਝਾ
Updated at:
06 Jul 2019 01:55 PM (IST)
ਬੀਤੀ ਰਾਤ ਤਿੰਨ ਕੈਦੀ ਰਵੀ, ਸੰਦੀਪ ਅਤੇ ਕਰਨ ਰੋਟੀ ਖਾਣ ਸਮੇਂ ਆਪਸ ਵਿੱਚ ਖਹਿਬੜ ਪਏ। ਤਿੰਨਾਂ ਦੇ ਕਈ ਸੱਟਾਂ ਵੱਜੀਆਂ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀ ਕੈਦੀਆਂ ਦਾ ਇਲਾਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਜੇਲ੍ਹ ਭੇਜ ਦਿੱਤਾ ਗਿਆ ਹੈ।
- - - - - - - - - Advertisement - - - - - - - - -