ਪੜਚੋਲ ਕਰੋ
Advertisement
ਪੰਜਾਬੀ 'ਸ਼ੈਕਸਪੀਅਰ' ਕਹਿ ਗਏ ਜੱਗ ਨੂੰ ਅਲਵਿਦਾ
ਪ੍ਰੋਫੈਸਰ ਸੁਰਜੀਤ ਹਾਂਸ, ਜਿਨ੍ਹਾਂ ਨੇ ਸ਼ੈਕਸਪੀਅਰ ਦਾ ਸੰਪੂਰਨ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਵੱਡਾ ਕੰਮ ਕੀਤਾ ਸੀ, ਸ਼ੁੱਕਰਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਹੋਇਆ। ਉਹ 89 ਸਾਲਾਂ ਦੇ ਸੀ। ਉਨ੍ਹਾਂ ਦੀ ਇੱਕ ਬੇਟੀ ਹੈ ਜੋ ਸੀਨੀਅਰ ਪੱਤਰਕਾਰ ਹੈ।
ਚੰਡੀਗੜ੍ਹ: ਪ੍ਰੋਫੈਸਰ ਸੁਰਜੀਤ ਹਾਂਸ, ਜਿਨ੍ਹਾਂ ਨੇ ਸ਼ੈਕਸਪੀਅਰ ਦਾ ਸੰਪੂਰਨ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਵੱਡਾ ਕੰਮ ਕੀਤਾ ਸੀ, ਸ਼ੁੱਕਰਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਹੋਇਆ। ਉਹ 89 ਸਾਲਾਂ ਦੇ ਸੀ। ਉਨ੍ਹਾਂ ਦੀ ਇੱਕ ਬੇਟੀ ਹੈ ਜੋ ਸੀਨੀਅਰ ਪੱਤਰਕਾਰ ਹੈ।
ਪੰਜਾਬੀ ਸ਼ਾਇਦ ਉਨ੍ਹਾਂ ਕੁਝ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਸ ਵਿੱਚ ਸ਼ੈਕਸਪੀਅਰ ਦੀ ਸੰਪੂਰਨ ਰਚਨਾ ਦਾ ਅਨੁਵਾਦ ਉਪਲਬਧ ਹੈ। ਪ੍ਰੋਫੈਸਰ ਹਾਂਸ ਨੇ 1 ਜਨਵਰੀ 1993 ਨੂੰ ਸ਼ੈਕਸਪੀਅਰ ਦਾ ਰਸਮੀ ਤੌਰ ਤੇ ਅਨੁਵਾਦ ਕਰਨਾ ਅਰੰਭ ਕੀਤਾ, ਜਦੋਂ ਉਹ ਜੀਐਨਡੀਯੂ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ।
31 ਅਕਤੂਬਰ, 1930 ਨੂੰ ਜਨਮੇ ਹਾਂਸ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦੀ ਕਿਤਾਬ ‘ਮਿੱਟੀ ਦੀ ਢੇਰੀ’ ਨੇ ਬਹੁਤ ਪ੍ਰਸ਼ੰਸਾ ਖੱਟੀ ਸੀ। ਉਨ੍ਹਾਂ ਦੀਆਂ ਆਖ਼ਰੀ ਰਚਨਾਵਾਂ ਵਿੱਚੋਂ ਡਾਰਵਿਨ ਦੀ ‘ਔਰੀਜਨ ਆਫ਼ ਸਪੀਸ਼ੀਜ਼’ ਤੇ ਕਵਿਤਾਵਾਂ ਦੀ ਇੱਕ ਪੁਸਤਕ ‘ਮ੍ਰਿਤ ਦਾ ਸਪਨਾ’ ਸੀ।
Deeply saddened to learn of the passing away of well known writer & historian, Prof. Surjit Hans Ji. I offer my heartfelt condolences to his family and pray that may his soul rest in peace. pic.twitter.com/ncqvxiupvi
— Capt.Amarinder Singh (@capt_amarinder) January 17, 2020
Saddened to learn about demise of noted historian & writer Prof Surjit Hans ji who is best known for translating works of Shakespeare into Punjabi. His contribution to ‘maa boli’ will always be remembered. My condolences to his daughter & prominent journalist Nanki Hans & family. pic.twitter.com/z3CcpIfL7j
— Sukhbir Singh Badal (@officeofssbadal) January 17, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਮਨੋਰੰਜਨ
ਪੰਜਾਬ
Advertisement