ਪੜਚੋਲ ਕਰੋ

ਜ਼ਰਾ ਬਚ ਕੇ! ਬਾਦਲਾਂ ਦੇ ਗੜ੍ਹ ਬਠਿੰਡਾ 'ਚ ਹਮੇਸ਼ਾਂ ਦਫਾ 144

ਪ੍ਰਸ਼ਾਸਨ ਵੱਲੋਂ ਆਪਣੀ ਖੱਲ ਬਚਾਉਣ ਤੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਬਠਿੰਡਾ ਹਮੇਸ਼ਾਂ ਹੀ ਧਾਰਾ 144 ਲਾ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ ਪਿਛਲੇ 608 ਦਿਨਾਂ ਵਿੱਚੋਂ 542 ਦਿਨ ਧਾਰਾ 144, 220 ਦੇ ਹੁਕਮ ਜਾਰੀ ਕੀਤੇ ਗਏ। ਇਹ ਖੁਲਾਸਾ ਬਠਿੰਡਾ ਵਿੱਚ ਰਹਿਣ ਵਾਲੇ ਆਰਟੀਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ।

ਬਠਿੰਡਾ: ਪ੍ਰਸ਼ਾਸਨ ਵੱਲੋਂ ਆਪਣੀ ਖੱਲ ਬਚਾਉਣ ਤੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਬਠਿੰਡਾ ਹਮੇਸ਼ਾਂ ਹੀ ਧਾਰਾ 144 ਲਾ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ ਪਿਛਲੇ 608 ਦਿਨਾਂ ਵਿੱਚੋਂ 542 ਦਿਨ ਧਾਰਾ 144, 220 ਦੇ ਹੁਕਮ ਜਾਰੀ ਕੀਤੇ ਗਏ। ਇਹ ਖੁਲਾਸਾ ਬਠਿੰਡਾ ਵਿੱਚ ਰਹਿਣ ਵਾਲੇ ਆਰਟੀਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਇੱਥੇ ਹਰ ਸਮੇਂ ਧਾਰਾ 144 ਲੱਗੀ ਰਹਿੰਦੀ ਹੈ। ਇਸ ਨਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਹੀ ਆਮ ਲੋਕਾਂ ਤੋਂ ਅਧਿਕਾਰ ਖੋਹ ਰਹੇ ਹਨ। ਆਰਟੀਆਈ ਰਾਹੀਂ ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਅੰਦਰ 608 ਦਿਨਾਂ ਵਿੱਚੋਂ 542 ਦਿਨ ਧਾਰਾ 144 ਲੱਗੀ ਰਹੀ। ਇਸ ਦੇ ਨਾਲ ਹੀ ਬਠਿੰਡਾ ਪ੍ਰਸ਼ਾਸਨ ਵੱਲੋਂ 220 ਹੁਕਮ ਜਾਰੀ ਕੀਤੇ ਜਿਨ੍ਹਾਂ ਵਿੱਚੋਂ 46 ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ। ਆਰਟੀਆਈ ਵਰਕਰ ਦਾ ਕਹਿਣਾ ਸੀ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਪੱਕੇ ਤੌਰ 'ਤੇ ਧਾਰਾ 144 ਲਾਈ ਗਈ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 11 ਤੇ 14 ਦਾ ਉਲੰਘਣ ਹੈ ਕਿਉਂਕਿ ਆਮ ਲੋਕ ਆਪਣੇ ਘਰਾਂ ਤੋਂ ਆਜ਼ਾਦੀ ਨਾਲ ਨਿਕਲਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਰਹਿਮੋ-ਕਰਮ 'ਤੇ ਬਾਹਰ ਆਉਂਦੇ ਹਨ। ਬਠਿੰਡਾ ਪ੍ਰਸ਼ਾਸਨ ਵੱਲੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਹਾਦਸੇ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ। ਜਾਣੋ ਬਠਿੰਡਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕਿੰਨੇ ਹੁਕਮ ਜਾਰੀ ਕੀਤੇ ਤੇ ਕਿੰਨੇ ਦਿਨ ਕਿਹੜੀ ਪਾਬੰਦੀ ਲਾਈ ਗਈ। 1. ਅਸਲਾ ਚੁੱਕਣ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 2. ਲਾਊਡ ਸਪੀਕਰ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 3. ਬੱਸਾਂ 'ਚ ਅਸ਼ਲੀਲ ਗਾਣਿਆਂ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 4. ਮਿਲਟਰੀ ਰੰਗ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 5. ਡਾਕਟਰਾਂ ਦੀ ਪਰਚੀ ਤੋਂ ਬਿਨਾਂ ਦਵਾਈ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 6. ਮਿੰਨੀ ਸਕੱਤਰੇਤ 'ਚ ਗੰਦਗੀ ਨਾ ਸੁੱਟਣ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 7. ਜੇਲ੍ਹ 'ਚ ਫੋਨ 'ਤੇ ਪਾਬੰਦੀ 8 ਹੁਕਮ, ਪੰਜ 521 ਦਿਨ ਜਾਰੀ 8. ਹੁੱਕਾ ਬਾਰ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 9. ਪੀਜੀ ਵਿਦਿਆਰਥੀਆਂ ਦੀ ਪੜਤਾਲ 4 ਹੁਕਮ, 200 ਦਿਨ ਜਾਰੀ 10. ਅਸਲਾ ਡਿਪੂ ਨੇੜੇ ਉਸਾਰੀ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ 11. ਮਜ਼ਦੂਰਾਂ ਦੀ ਵੈਰੀਫਿਕੇਸ਼ਨ 8 ਹੁਕਮ, 521 ਦਿਨ ਜਾਰੀ 12.ਟਿਊਬਵੈੱਲ ਲਾਉਣ ਤੇ ਪਾਬੰਦੀ 8 ਹੁਕਮ 521 ਦਿਨ ਜਾਰੀ 13. ਸਾਈਬਰ ਕੈਫੇ ਦੇ ਰਿਕਾਰਡ ਸਬੰਧੀ 8 ਹੁਕਮ, 521 ਦਿਨ ਜਾਰੀ

ਟਾਪ ਹੈਡਲਾਈਨ

Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Punjab News: ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget