ਪੜਚੋਲ ਕਰੋ

ਕੈਪਟਨ ਦਾ ਖਜ਼ਾਨਾ ਖਾਲੀ, ਮੁਲਾਜ਼ਮਾਂ ਦੀਆਂ ਜੇਬਾਂ, ਹੁਣ ਸੜਕਾਂ 'ਤੇ ਪੇਚਾ

ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ ਤੇ ਉਧਰ, ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਮੁਲਾਜ਼ਮਾਂ ਤੇ ਸਰਕਾਰ ਦਾ ਸੜਕਾਂ 'ਤੇ ਪੇਚਾ ਪੈਣਾ ਸ਼ੁਰੂ ਹੋ ਗਿਆ ਹੈ। ਅਜੇ ਤੱਕ ਅਕਤੂਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਮੁਲਾਜ਼ਮ ਸੜਕਾਂ 'ਤੇ ਆਉਣ ਲੱਗੇ ਹਨ। ਇਹ ਪਹਿਲ ਪਾਵਰਕੌਮ ਦੇ ਮੁਲਾਜ਼ਮਾਂ ਨੇ ਕੀਤੀ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ ਤੇ ਉਧਰ, ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਮੁਲਾਜ਼ਮਾਂ ਤੇ ਸਰਕਾਰ ਦਾ ਸੜਕਾਂ 'ਤੇ ਪੇਚਾ ਪੈਣਾ ਸ਼ੁਰੂ ਹੋ ਗਿਆ ਹੈ। ਅਜੇ ਤੱਕ ਅਕਤੂਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਮੁਲਾਜ਼ਮ ਸੜਕਾਂ 'ਤੇ ਆਉਣ ਲੱਗੇ ਹਨ। ਇਹ ਪਹਿਲ ਪਾਵਰਕੌਮ ਦੇ ਮੁਲਾਜ਼ਮਾਂ ਨੇ ਕੀਤੀ ਹੈ। ‘ਬਿਜਲੀ ਮੁਲਾਜ਼ਮ ਏਕਤਾ ਮੰਚ’ ਪੰਜਾਬ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੀਆਂ ਸਬ-ਡਿਵੀਜ਼ਨਾਂ ਤੇ ਡਿਵੀਜ਼ਨਾਂ ਵਿੱਚ ਰੋਸ ਰੈਲੀਆਂ ਕਰਕੇ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਨੇ ਐਲਾਨ ਕੀਤਾ ਕਿ ਤਨਖ਼ਾਹ ਵਿੱਚ ਹੋਰ ਦੇਰੀ ਕਰਨ ’ਤੇ 4 ਦਸੰਬਰ ਤੋਂ ਸਮੁੱਚੇ ਮੁਲਾਜ਼ਮ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਦੇ ਸਿਧਾਂਤ ਹੇਠ ਸਰਕਾਰੀ ਕੰਮਾਂ ਦਾ ਬਾਈਕਾਟ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਮੁਲਾਜ਼ਮ ਵੀ ਸੜਕਾਂ 'ਤੇ ਆਉਣ ਲਈ ਰਣਨੀਤੀ ਉਲੀਕ ਰਹੇ ਹਨ। ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਹੈ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਵਿਭਾਗ ਨਾਲ ਸਬੰਧਤ ਚੌਥਾ ਦਰਜਾ ਮੁਲਾਜ਼ਮਾਂ ਦੇ ਆਗੂ ਰਾਮ ਕਿਸ਼ਨ ਨੇ ਵੀ ਤਨਖ਼ਾਹਾਂ ਨਾ ਮਿਲਣ ਦੀ ਗੱਲ ਆਖੀ। ਸਿੰਜਾਈ ਵਿਭਾਗ ਦੇ ਮੁਲਾਜ਼ਮ ਤੇ ਕਰਮਚਾਰੀ ਦਲ ਦੇ ਆਗੂ ਗਿਆਨ ਸੁਰਿੰਦਰ ਸਿੰਘ ਫਰੀਦਪੁਰ, ਮਿਉਂਸਿਪਲ ਵਰਕਰਜ਼ ਯੂਨੀਅਨ ਦੇ ਸਲਾਹਕਾਰ ਅਜੈਬ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਦਰਅਸਲ ਮੁਲਾਜ਼ਮਾਂ ਨੂੰ ਅਜੇ ਤੱਖ ਤਨਖ਼ਾਹ ਨਹੀਂ ਮਿਲੀ। ਮੁਲਾਜ਼ਮਾਂ ਨੂੰ ਤੌਖਲਾ ਹੈ ਕਿ ਤਨਖ਼ਾਹ ਦੀ ਦੇਰੀ ਲੰਮੀ ਵੀ ਪੈ ਸਕਦੀ ਹੈ।

ਟਾਪ ਹੈਡਲਾਈਨ

 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Embed widget