ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਮਾਈਕ ਖੋਹਿਆ, ਸਮਾਗਮ 'ਚ ਹੰਗਾਮਾ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਖਿਲਾਫ ਦਿੱਲੀ ਵਿੱਚ ਵੀ ਕਾਫੀ ਰੋਸ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ। ਇਸ ਕਰਕੇ ਸਮਾਗਮ ਵਿੱਚ ਕਾਫੀ ਹੰਗਾਮਾ ਹੋ ਗਿਆ।
![ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਮਾਈਕ ਖੋਹਿਆ, ਸਮਾਗਮ 'ਚ ਹੰਗਾਮਾ protest against dsgmc chief manjinder singh sirsa ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਮਾਈਕ ਖੋਹਿਆ, ਸਮਾਗਮ 'ਚ ਹੰਗਾਮਾ](https://static.abplive.com/wp-content/uploads/sites/5/2019/04/15135712/5467.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਖਿਲਾਫ ਦਿੱਲੀ ਵਿੱਚ ਵੀ ਕਾਫੀ ਰੋਸ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ। ਇਸ ਕਰਕੇ ਸਮਾਗਮ ਵਿੱਚ ਕਾਫੀ ਹੰਗਾਮਾ ਹੋ ਗਿਆ।
ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਵਿਸਾਖੀ ਬਾਰੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ ਗਿਆ ਜਿਸ ਕਾਰਨ ਸਮਾਗਮ ਥੋੜ੍ਹੀ ਦੇਰ ਰੋਕਣਾ ਪਿਆ।
ਹਾਸਲ ਜਾਣਕਾਰੀ ਅਨੁਸਾਰ ਸਿਰਸਾ ਜਦੋਂ ਗੁਰਦੁਆਰੇ ਦੀ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਇੱਕ ਵਿਅਕਤੀ ਆਇਆ ਤੇ ਮਾਈਕ ਚੁੱਕ ਕੇ ਮੰਚ ਤੋਂ ਹੇਠਾਂ ਲਾਹ ਲਿਆ ਤੇ ਖ਼ੁਦ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕੁਝ ਦੇਰ ਲਈ ਖਲਲ ਵੀ ਪਿਆ। ਸੂਤਰਾਂ ਮੁਤਾਬਕ ਮਾਈਕ ਖੋਹਣ ਵਾਲੇ ਸਿੱਖ ਨੇ 2017 ਦੀਆਂ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਹਿੱਸਾ ਲਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)