ਪੜਚੋਲ ਕਰੋ

ਹਰਸਿਮਰਤ ਬਾਦਲ ਲਈ ਮੁਸੀਬਤ ਬਣੀਆਂ ਕਾਲੀਆਂ ਝੰਡੀਆਂ

ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਪੰਥਕ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚੋਣ ਪ੍ਰਚਾਰ ਕਰਨ ਪਿੰਡਾਂ ਵਿੱਚ ਨਿਕਲੇ ਹਨ ਪਰ ਥਾਂ-ਥਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ।

ਚੰਡੀਗੜ੍ਹ: ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਪੰਥਕ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚੋਣ ਪ੍ਰਚਾਰ ਕਰਨ ਪਿੰਡਾਂ ਵਿੱਚ ਨਿਕਲੇ ਹਨ ਪਰ ਥਾਂ-ਥਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ। ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਕਾਫੀ ਰੋਹ ਹੈ। ਇਸ ਕਰਕੇ ਹਰਸਿਮਰਤ ਬਾਦਲ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਵਿੱਚ ਜਾਣ ਤੋਂ ਬਚਦੇ ਰਹੇ ਹਨ। ਹੁਣ ਮਜਬੂਰੀਵੱਸ ਚੋਣ ਪ੍ਰਚਾਰ ਲਈ ਉਨ੍ਹਾਂ ਨੂੰ ਪਿੰਡਾਂ ਵਿੱਚ ਜਾਣਾ ਪੈ ਰਿਹਾ ਹੈ।

ਹਰਸਿਮਰਤ ਬਾਦਲ ਲਈ ਮੁਸੀਬਤ ਬਣੀਆਂ ਕਾਲੀਆਂ ਝੰਡੀਆਂ

ਅੱਜ ਹਰਸਿਮਰਤ ਬਾਦਲ ਦਾ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਬਠਿੰਡਾ-ਅੰਮ੍ਰਿਤਸਰ ਹਾਈਵੇਅ 'ਤੇ ਪਿੰਡ ਹਰਰਾਏਪੁਰ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇੰਨਾ ਹੀ ਪਿੰਡ ਖੇਮੂਆਣਾ ਦੇ ਪ੍ਰੋਗਰਾਮ ਦੇ 'ਚ ਵੀ ਲੋਕਾਂ ਨੇ ਹਰਸਿਮਰਤ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇੱਥੇ ਤਾਂ ਕਾਫੀ ਹੰਗਾਮਾ ਵੀ ਹੋਇਆ। ਦਰਅਸਲ ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਦੇ ਭੁੱਚੋ ਮੰਡੀ ਨੇੜੇ ਪਿੰਡ ਖੇਮੂਆਣਾ ਵਿੱਚ ਪਹੁੰਚੀ ਸੀ। ਇੱਥੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਸਰਕਾਰ ਤੇ ਆਪਣੇ ਕੀਤੇ ਕੰਮਾਂ ਦੀ ਸਿਫਤ ਕਰ ਰਹੀ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹਰਸਿਮਰਤ ਬਾਦਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਿਕਾਉਣ ਲਈ ਇਹ ਵੀ ਕਿਹਾ ਕਿ ਕੁਝ ਕੰਮ ਤਾਂ ਰੁਕ ਜਾਂਦੇ ਨੇ ਅਗਲੀ ਵਾਰ ਉਹ ਵੀ ਹੋ ਜਾਣਗੇ। ਇੰਨੇ ਵਿੱਚ ਹਰਸਿਮਰਤ ਬਾਦਲ ਦਾ ਇੱਕ ਸਮਰਥਕ ਤੈਸ਼ ਵਿੱਚ ਆ ਗਿਆ ਤੇ ਵਿਰੋਧੀ ਨਾਲ ਹੱਥੋਪਾਈ ਕਰਨ ਲੱਗ ਗਿਆ। ਦੂਜੇ ਪਾਸਿਓਂ ਇੱਕ ਬਜ਼ੁਰਗ ਨੇ ਹਰਸਿਮਰਤ ਬਾਦਲ ਨੂੰ ਕਾਲੀ ਝੰਡੀ ਵਿਖਾਉਣੀ ਸ਼ੁਰੂ ਕੀਤੀ ਤਾਂ ਹਰਸਿਮਰਤ ਬਾਦਲ ਵੀ ਤੈਸ਼ ਵਿੱਚ ਆ ਗਈ। ਹਰਸਿੰਰਤ ਬਾਦਲ ਨੇ ਕਿਹਾ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ। ਇੰਨਾ ਹੰਗਾਮਾਂ ਹੋਣ ਕਾਰਨ ਹਰਸਿਮਰਤ ਨੇ ਫ਼ਤਹਿ ਬੁਲਾ ਕੇ ਸਭਾ ਖ਼ਤਮ ਕਰ ਦਿੱਤੀ।

ਟਾਪ ਹੈਡਲਾਈਨ

Punjab News: ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, 'AAP' 'ਚ ਸ਼ਾਮਲ ਹੋਏ ਕਈ ਸੀਨੀਅਰ ਆਗੂ, CM ਮਾਨ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, 'AAP' 'ਚ ਸ਼ਾਮਲ ਹੋਏ ਕਈ ਸੀਨੀਅਰ ਆਗੂ, CM ਮਾਨ ਨਾਲ ਤਸਵੀਰਾਂ ਵਾਇਰਲ...
Punjab News: ਪੰਜਾਬ ਤੋਂ ਵੱਡੀ ਖਬਰ, ਰਾਜਾ ਵੜਿੰਗ ਨੇ ਸਾਬਕਾ DGP ਨੂੰ ਮਾਣਹਾਨੀ ਦਾ ਨੋਟਿਸ ਭੇਜਿਆ, ਕਾਂਗਰਸ ਪ੍ਰਧਾਨ ਬੋਲੇ- ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗਣ...
ਪੰਜਾਬ ਤੋਂ ਵੱਡੀ ਖਬਰ, ਰਾਜਾ ਵੜਿੰਗ ਨੇ ਸਾਬਕਾ DGP ਨੂੰ ਮਾਣਹਾਨੀ ਦਾ ਨੋਟਿਸ ਭੇਜਿਆ, ਕਾਂਗਰਸ ਪ੍ਰਧਾਨ ਬੋਲੇ- ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗਣ...
Punjab News: ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਪੈ ਗਿਆ ਚੀਕ-ਚਿਹਾੜਾ; ਡਰਾਈਵਰ ਨੇ 35 ਬੱਚਿਆਂ ਨੂੰ...
ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਪੈ ਗਿਆ ਚੀਕ-ਚਿਹਾੜਾ; ਡਰਾਈਵਰ ਨੇ 35 ਬੱਚਿਆਂ ਨੂੰ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
Embed widget