ਪੜਚੋਲ ਕਰੋ

ਨਹੀਂ ਰੁਕ ਰਿਹਾ ਬਾਦਲਾਂ ਖਿਲਾਫ ਰੋਹ, ਹਰਸਿਮਰਤ ਬਾਦਲ ਮੁੱਖ ਨਿਸ਼ਾਨਾ

ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਬਠਿੰਡਾ ਹਲਕੇ ਵਿੱਚ ਕਰਨਾ ਪੈ ਰਿਹਾ ਹੈ। ਇੱਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ। ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਵੱਕਾਰ ਦਾ ਸਵਾਲ ਹੈ।

ਚੰਡੀਗੜ੍ਹ: ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਬਠਿੰਡਾ ਹਲਕੇ ਵਿੱਚ ਕਰਨਾ ਪੈ ਰਿਹਾ ਹੈ। ਇੱਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ। ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਵੱਕਾਰ ਦਾ ਸਵਾਲ ਹੈ। ਇਸ ਲਈ ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਤਾਂ ਰੋਸ ਪ੍ਰਦਰਸ਼ਨ ਵੀ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਲੀਆਂ ਝੰਡੀਆਂ ਹੀ ਵਿਖਾਈਆਂ ਜਾਂਦੀਆਂ ਸੀ ਪਰ ਸ਼ਨੀਵਾਰ ਨੂੰ ਹਲਕਾ ਮੌੜ ਦੇ ਪਿੰਡਾਂ ’ਚ ਪਹਿਲੀ ਵਾਰ ਸੰਗਠਤ ਰੂਪ ਵਿੱਚ ਸੰਗਤਾਂ ਵੱਲੋਂ ਹਰਸਿਮਰਤ ਨੂੰ ਪਿੰਡ ਹੀ ਨਾ ਵੜਨ ਦਿੱਤਾ। ਇਹ ਰੋਸ ਪ੍ਰਦਰਸ਼ਨ ਹਿੰਸਕ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ। ਪਿੰਡ ਮੰਡੀ ਕਲਾਂ ’ਚ ਰੋਸ ਪ੍ਰਦਰਸ਼ਨ ਇੰਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ। ਉਨ੍ਹਾਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ’ਚ ਪੁੱਜੇ ਤਾਂ ਵਿਰੋਧੀ ਧਿਰ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ’ਚ ਪੁਲਿਸ ਮੁਲਾਜ਼ਮ ਦੇ ਸੱਟਾਂ ਲੱਗੀਆਂ। ਪੁਲਿਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਤੇ ਕੁਝ ਬੰਦੇ ਹਿਰਾਸਤ ’ਚ ਲੈ ਲਏ। ਬੇਸ਼ੱਕ ਅਕਾਲੀ ਦਲ ਇਲਜ਼ਾਮ ਲਾ ਰਿਹਾ ਹੈ ਕਿ ਇਹ ਕਾਂਗਰਸ ਦੀ ਸਜ਼ਿਸ਼ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਤੋਂ ਵੀ ਪੂਰੇ ਔਖੇ ਹਨ ਪਰ ਉਨ੍ਹਾਂ ਨੂੰ ਬਾਦਲ ਪਰਿਵਾਰ ਵੱਡਾ ਦੋਸ਼ੀ ਲੱਗਦਾ ਹੈ। ਲੋਕਾਂ ਵਿੱਚ ਇਹ ਰੋਸ ਬਾਦਲ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਅਕਾਲੀ ਦਲ ਦੇ ਪੰਥਕ ਏਜੰਡੇ ਤੋਂ ਥਿੜਕਣ ਕਰਕੇ ਹੈ। ਇਸ ਕਰਕੇ ਹੀ ਅਕਾਲੀ ਦਲ ਦੇ ਕਈ ਟਕਸਾਲੀ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਅਹਿਮ ਗੱਲ਼ ਇਹ ਵੀ ਹੈ ਕਿ ਦੋ ਸਾਲ ਤੋਂ ਸੱਤਾ 'ਤੇ ਕਾਬਜ਼ ਕਾਂਗਰਸ ਤੋਂ ਵੀ ਪੰਜਾਬ ਦੀ ਜਨਤਾ ਖੁਸ਼ ਨਹੀਂ। ਇਸ ਲਈ ਲੋਕ ਸਭਾ ਚੋਣਾਂ ਵਿੱਚ ਲੋਕਾਂ ਕੋਲ ਸੱਤਾਧਿਰ ਖਿਲਾਫ ਗੁੱਸਾ ਕੱਢਣ ਦਾ ਸੁਨਹਿਰੀ ਮੌਕਾ ਸੀ। ਇਸ ਦੇ ਉਲਟ ਜਨਤਾ ਦਾ ਇਹ ਗੱਸਾ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਿਕਲ ਰਿਹਾ ਹੈ। ਆਮ ਆਦਮੀ ਪਾਰਟੀ ਵੀ ਅੰਦਰੂਨੀ ਕਲੇਸ਼ ਕਰਕੇ ਪੂਰੀ ਤਰ੍ਹਾਂ ਖਿੱਲਰ ਗਈ ਹੈ। ਇਸ ਲਈ ਜਨਤਾ ਕੋਈ ਬਦਲ ਨਹੀਂ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

ABP Premium

ਵੀਡੀਓਜ਼

Mc Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜ਼ੋਰਦਾਰ ਹੰਗਾਮਾ! |Patiala |BJP | Parneet KaurFarmers Protest | ਕਿਸਾਨਾਂ ਦੇ ਪੱਖ 'ਚ ਆਈ ਸਿਆਸਤ! ਹੋਣਗੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ?Sukhbir Badal Attack | ਨਰੈਣ ਚੌੜਾ ਦੇ ਹੱਕ 'ਚ ਆਏ ਜੱਥੇਦਾਰ ਦਾਦੂਵਾਲ! | Baljit Singh Daduwal | Abp SanjhaSukhbir Badal  ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ

Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ

ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ

Embed widget