ਪੜਚੋਲ ਕਰੋ
Advertisement
ਲੋਕਾਂ ਦੇ ਏਕੇ ਸਾਹਮਣੇ ਸਭ ਕੁਝ ਸੰਭਵ, ਕਾਨੂੰਨ ਅੱਗੇ ਸੰਘਰਸ਼ ਦੀ ਜਿੱਤ
ਲੋਕਾਂ ਦੇ ਸੰਘਰਸ਼ ਰੰਗ ਲਿਆਇਆ ਤੇ ਲੰਘੀ ਰਾਤ ਖੱਬੇ ਪੱਖੀ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਡੀ ਰੈਲੀ ਕੀਤੀ ਗਈ। ਅੱਜ ਧਨੇਰ ਨੂੰ ਵਿਸ਼ਾਲ ਮਾਰਚ ਕਰਦੇ ਹੋਏ ਘਰ ਪਹੁੰਚਾਇਆ ਜਾਏਗਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਨੂੰਨ ਅੱਗੇ ਲੋਕ ਸੰਘਰਸ਼ ਦੀ ਜਿੱਤ ਹੋਈ ਹੈ।
ਚੰਡੀਗੜ੍ਹ: ਲੋਕਾਂ ਦੇ ਸੰਘਰਸ਼ ਰੰਗ ਲਿਆਇਆ ਤੇ ਲੰਘੀ ਰਾਤ ਖੱਬੇ ਪੱਖੀ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਡੀ ਰੈਲੀ ਕੀਤੀ ਗਈ। ਅੱਜ ਧਨੇਰ ਨੂੰ ਵਿਸ਼ਾਲ ਮਾਰਚ ਕਰਦੇ ਹੋਏ ਘਰ ਪਹੁੰਚਾਇਆ ਜਾਏਗਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਨੂੰਨ ਅੱਗੇ ਲੋਕ ਸੰਘਰਸ਼ ਦੀ ਜਿੱਤ ਹੋਈ ਹੈ।
ਕਾਬਲੇਗੌਰ ਹੈ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਰਸਮੀ ਪ੍ਰਵਾਨਗੀ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਧਨੇਰ ਦੀ ਰਿਹਾਈ ਸਬੰਧੀ ਹੁਕਮ ਦੇਰ ਸ਼ਾਮ ਹੀ ਜਾਰੀ ਕਰ ਦਿੱਤੇ ਸਨ। ਉਂਜ ਰਿਹਾਈ ਤੋਂ ਐਨ ਪਹਿਲਾਂ ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਸਪੈਂਸ ਬਣਾਈ ਰੱਖਿਆ।
ਰਾਤ ਸਵਾ ਅੱਠ ਵਜੇ ਦੇ ਕਰੀਬ ਜੇਲ੍ਹ ਬਾਹਰ ਪਿਛਲੇ 46 ਦਿਨਾਂ ਤੋਂ ਡੇਰਾ ਲਾਈ ਬੈਠੇ ਮੋਰਚੇ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਸਮੇਤ ਪੰਜ ਮੈਂਬਰ ਜੇਲ੍ਹ ਅੰਦਰ ਗਏ ਤੇ ਦਸ ਪੰਦਰਾਂ ਮਿੰਟ ਦੀ ਕਾਗਜ਼ੀ ਕਾਰਵਾਈ ਮਗਰੋਂ ਧਨੇਰ ਨਾਲ ਬਾਹਰ ਆ ਗਏ।
ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਨਜੀਤ ਸਿੰਘ ਧਨੇਰ ਸਿੱਧੇ ਮੋਰਚੇ ਵਿੱਚ ਗਏ। ਉਨ੍ਹਾਂ ਆਪਣੀ ਰਿਹਾਈ ਨੂੰ ਲੋਕਾਂ ਦੇ ਏਕੇ ਤੇ ਸਿਰੜੀ ਸੰਘਰਸ਼ ਦੀ ਜਿੱਤ ਦੱਸਿਆ। ਧਨੇਰ ਨੇ ਰਾਤ ਆਪਣੇ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿੱਚ ਹੀ ਕੱਟੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement