ਪੜਚੋਲ ਕਰੋ

Farmer: ਕੇਂਦਰ ਨਾਲ ਮੁੜ ਕਿਸਾਨਾਂ ਦਾ ਟਾਕਰਾ ! ਸੀਬੀਆਈ ਨੇ ਮਾਰੇ ਛਾਪੇ, ਕਿਸਾਨਾਂ ਪੁਤਲੇ ਸਾੜ ਕੇ ਦੇ ਦਿੱਤੀ ਚੇਤਾਵਨੀ

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ।

Punjab News: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ  ਹਰਿੰਦਰ ਸਿੰਘ ਲੱਖੋਵਾਲ ਅਤੇ  ਸਤਨਾਮ ਸਿੰਘ ਬਹਿਰੂ ਦੇ ਘਰਾਂ ਉਪਰ ਸੀ.ਬੀ.ਆਈ. ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੁਜ਼ਾਹਰੇ ਕਰਨ ਮਗਰੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕ ਕੇ ਜੋਰਦਾਰ ਵਿਰੋਧ ਦਰਜ ਕਰਵਾਇਆ ਹੈ। 

ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕਿਸਾਨ ਲਹਿਰ ਵਿਰੁੱਧ ਸਿਆਸੀ ਬਦਲਾਖ਼ੋਰੀ ਦੀ ਕਾਰਵਾਈ ਬੰਦ ਕਰਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ।

ਸੂਬੇ ਦੇ ਲਗਭਗ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਪਰ ਇਹ ਮੁਜ਼ਾਹਰੇ ਹੋਏ ਹਨ। ਵਰਣਨਯੋਗ ਹੈ ਕਿ ਬੀਤੀ 21 ਫਰਵਰੀ 2023 ਨੂੰ ਸੀ.ਬੀ.ਆਈ., ਏ.ਸੀ.-1, ਨਵੀਂ ਦਿੱਲੀ ਤੋਂ ਆਈਆਂ ਵੱਖ-ਵੱਖ ਟੀਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਸ੍ਰੀ ਲੱਖੋਵਾਲ ਜੀ ਦੇ ਪਿੰਡ ਲੱਖੋਵਾਲ, ਮੋਹਾਲੀ ਰਿਹਾਇਸ਼ ਤੋਂ ਇਲਾਵਾ ਕੋਲਡ ਸਟੋਰ, ਪੈਟਰੋਲ ਪੰਪ ਆਦਿ ਵਿਖੇ ਅਤੇ ਸ੍ਰੀ ਬਹਿਰੂ ਜੀ ਦੇ ਪਿੰਡ ਬਹਿਰੂ ਵਿਖੇ ਸਥਿਤ ਰਿਹਾਇਸ਼ ਉਪਰ ਇਹ ਛਾਪੇ ਮਾਰੇ ਗਏ ਸਨ। 

ਛਾਪੇਮਾਰੀ ਦੌਰਾਨ ਸੀ.ਬੀ.ਆਈ. ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ, ਨਾ ਹੀ ਸਰਚ ਵਾਰੰਟ ਦਿਖਾਇਆ ਅਤੇ ਨਾ ਹੀ ਕੋਈ ਐਫ.ਆਈ.ਆਰ. ਮੁਹੱਈਆ ਕਰਵਾਈ। ਉਲਟਾ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਜਮਰਾਨਾ ਢੰਗ ਨਾਲ ਵਿਹਾਰ ਕਰਦੇ ਹੋਏ ਨਗਦੀ, ਗਹਿਣਿਆਂ, ਸ਼ੈਲਰ ਅਤੇ ਆੜਤ ਵਰਗੇ ਵਪਾਰਕ ਅਦਾਰਿਆਂ ਬਾਰੇ ਸਵਾਲ ਕਰਨ ਦੇ ਨਾਲ-ਨਾਲ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ ਸੀ। 

ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਹਾਲੇ ਤੱਕ ਤਾਂ ਇਹ ਤੱਥ ਵੀ ਸਪਸ਼ਟ ਨਹੀਂ ਕਿ ਕੀ ਕਿਸਾਨ ਆਗੂਆਂ ਦਾ ਨਾਂ ਇਸੇ ਮੁਕੱਦਮੇ/ਕੇਸ ਵਿਚ ਦਰਜ ਕੀਤਾ ਗਿਆ ਹੈ ਜਾਂ ਨਹੀਂ? ਕਿਸਾਨ ਆਗੂਆਂ ਨੇ ਕਿਹਾ ਕਿ ਇਹ ਛਾਪੇਮਾਰੀ ਸਮਾਜ ਵਿਚ ਦੋਵੇਂ ਆਗੂਆਂ ਦੀ ਇੱਜ਼ਤ ਅਤੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸੀ.ਬੀ.ਆਈ. ਅਤੇ ਕੇਂਦਰ ਦੀ ਸੱਤਾ ਉਪਰ ਬੈਠੀ ਮੋਦੀ ਸਰਕਾਰ ਬੁਖਲਾਹਟ ਚ ਆਕੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਣ ਦੇ ਯਤਨਾਂ ਵਜੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਤੇ ਉਤਾਰੂ ਹੈ । ਉਨ੍ਹਾਂ ਇਸ ਕਾਰਵਾਈ ਨੂੰ ‘ਸਿਆਸੀ ਬਦਲਾਲੋਰੀ' ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਘਟੀਆਂ ਹੱਥਕੰਡੇ ਸੰਯੁਕਤ ਕਿਸਾਨ ਮੋਰਚਾ ਨੂੰ ਕਿਸਾਨਾਂ ਦੇ ਹੱਕੀ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਤੋਂ ਰੋਕ ਨਹੀ ਸਕਦੇ। ਉਨ੍ਹਾਂ ਨੇ ਅਜਿਹੇ ਯਤਨ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ।

 

ਟਾਪ ਹੈਡਲਾਈਨ

Punjab Weather Update: ਪੰਜਾਬ 'ਚ ਛਮ-ਛਮ ਵਰ੍ਹੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ 'ਚ ਛਮ-ਛਮ ਵਰ੍ਹੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Punjab Congress Crisis: ਪੰਜਾਬ ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਰੰਧਾਵਾ ਦਾ ਹਾਈਕਮਾਨ ਨੂੰ ਮੈਸੇਜ- ਚੰਨੀ ਵਰਗਾ CM ਚਾਹੀਦਾ, ਬੋਲੇ- ਸਾਡੇ ਕੋਲ ਤਜ਼ਰਬਾ ਅਤੇ ਸੋਸ਼ਲ ਇੰਜੀਨੀਅਰਿੰਗ ਦਾ...
ਪੰਜਾਬ ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਰੰਧਾਵਾ ਦਾ ਹਾਈਕਮਾਨ ਨੂੰ ਮੈਸੇਜ- ਚੰਨੀ ਵਰਗਾ CM ਚਾਹੀਦਾ, ਬੋਲੇ- ਸਾਡੇ ਕੋਲ ਤਜ਼ਰਬਾ ਅਤੇ ਸੋਸ਼ਲ ਇੰਜੀਨੀਅਰਿੰਗ ਦਾ...
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ ਕੱਟੜ ਅਕਾਲੀ ਆਗੂ ਦਾ ਅਚਾਨਕ ਦੇਹਾਂਤ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ ਕੱਟੜ ਅਕਾਲੀ ਆਗੂ ਦਾ ਅਚਾਨਕ ਦੇਹਾਂਤ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ...
Punjab News: ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
ਪੰਜਾਬ 'ਆਪ' ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ, ਬੁਲਾਰਿਆਂ ਦੀ List ਹੋਈ ਜਾਰੀ, ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ ਕੱਟੜ ਅਕਾਲੀ ਆਗੂ ਦਾ ਅਚਾਨਕ ਦੇਹਾਂਤ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ ਕੱਟੜ ਅਕਾਲੀ ਆਗੂ ਦਾ ਅਚਾਨਕ ਦੇਹਾਂਤ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ...
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
Embed widget