ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਚਾਰ ਅਹੁਦੇਦਾਰਾਂ ਅਤੇ 98 ਵਿਭਾਗੀ ਪ੍ਰਤੀਨਿਧਾਂ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈ ਹਨ. ਪੁਲਿਸ ਨੇ ਸੁਰੱਖਿਆ ਦੇ ਬੇਹੱਦ ਪੁਖਤਾ ਇੰਤਜ਼ਾਮ ਹਨ ਤੇ ਹਰ ਵਿਯਕਤੀ ਦਾ ਪਹਿਚਾਨ ਪੱਤਰ ਦੇਖਣ ਤੋਂ ਬਾਦ ਹੀ ਉਸ ਨੂੰ ਯੂਨੀਵਰਸਿਟੀ ਚ ਜਾਣ ਦਿੱਤਾ ਜਾ ਰਿਹਾ ਹੈ। ਵੋਟਾਂ 12 ਵਜੇ ਤੱਕ ਪੈਣਗੀਆਂ ਤੇ ਨਤੀਜੇ ਸ਼ਾਮ ਤੱਕ ਅਉਣਗੇ।

ਸਾਰੀਆਂ ਪਾਰਟੀਆਂ ਤੇ ਹਰ ਪ੍ਰਤੀਨਿਧੀ ਆਪੋ ਆਪਣੀ ਜਿੱਤ ਦਾ ਦਾਅਵੇ ਕਰ ਰਿਹਾ ਹੈ। ਚੋਣਾਂ ਚ 15,690 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ।

ਇਸ ਵਾਰ ਕੌਂਸਲ ਦੇ ਅਹੁਦੇਦਾਰਾਂ ਵਾਸਤੇ 21 ਵਿਦਿਆਰਥੀ ਸੰਗਠਨਾਂ ਦੇ 35 ਉਮੀਦਵਾਰ ਮੈਦਾਨ ਵਿੱਚ ਹਨ। ਐਤਕੀਂ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ‘ਨੋਟਾ’ ਦੀ ਸਹੂਲਤ ਵੀ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਚਾਰ ਵਿਦਿਆਰਥੀ ਗੱਠਜੋੜ ਚਾਰੋ ਅਹੁਦਿਆਂ ’ਤੇ ਚੋਣ ਲੜ ਰਹੇ ਹਨ ਜਦੋਂ ਕਿ ਤਿੰਨ ਹੋਰਾਂ ਨੇ ਇੱਕ ਇੱਕ ਅਹੁਦੇ ’ਤੇ ਆਪਣਾ ਉਮੀਦਵਾਰ ਖੜ੍ਹਾਇਆ ਹੈ। ਇਨ੍ਹਾਂ ਵਿਦਿਆਰਥੀ ਸੰਗਠਨਾਂ ਵਿੱਚ ਸਟੂਡੈਂਟਸ ਫ਼ਾਰ ਸੁਸਇਟੀ(ਐਸਐਫਐਸ), ਪੰਜਾਬ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ (ਪੁਸੂ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਸ਼ਾਮਲ ਹੈ।