ਚੰਡੀਗੜ੍ਹ: ਅੱਜ ਪਨਬਸ ਕਰਮਚਾਰੀਆਂ ਦੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨਾਲ ਚੰਡੀਗੜ੍ਹ ‘ਚ ਤੀਜੀ ਮੀਟਿੰਗ ਹੋਈ। ਇਸ ‘ਚ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਮੰਤਰੀ ਸਾਹਮਣੇ ਰੱਖੀਆਂ। ਪਨਬਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟਰਾਂਸਪੋਰਟ ਮੰਤਰੀ ਨਾਲ ਬੈਠਕ ਬੇਸਿੱਟਾ ਹੀ ਰਹੀ ਹੈ।
ਪਨਬਸ ਕਰਮਚਾਰੀਆਂ ਦੀ ਮੰਗ ਹੈ ਕਿ ਜੋ ਕਰਮਚਾਰੀ ਕਾਨਟ੍ਰੈਕਟ ‘ਤੇ ਭਰਤੀ ਕੀਤੇ ਹੋਏ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਕਰਮਚਾਰੀਆਂ ਨੂੰ ਠੇਕੇਦਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਠੇਕੇਦਾਰ ਨੂੰ ਬਾਹਰ ਕਰ ਕਾਨਟ੍ਰੈਕਟ ‘ਤੇ ਕੀਤਾ ਜਾਵੇ। ਇਸ ਦੇ ਨਾਲ ਹੀ ਕਰਮੀਆਂ ਦੀ ਮੰਗ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਘੱਟ ਹਨ, ਉਨ੍ਹਾਂ ਦੀ ਤਨਖ਼ਾਹ ਵੀ ਵਧਾਈ ਜਾਵੇ।
ਟਰਾਂਸਪੋਰਟ ਮੰਤਰੀ ਰਜੀਆ ਸਾਹਮਣੇ ਮੁਲਾਜ਼ਮਾਂ ਨੇ ਕੁੱਲ 15 ਮੰਗਾਂ ਰੱਖੀਆਂ ਪਰ ਉਨ੍ਹਾਂ ਦੀ ਕੁਝ ਗੱਲਾਂ ‘ਤੇ ਸਹਿਮਤੀ ਨਹੀਂ ਹੋ ਪਾਈ। ਮੰਤਰੀ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਦੀ ਆਉਟਸੋਰਸਿੰਗ ਵਾਲੀ ਮੰਗ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਇਹ ਫੈਸਲਾ ਸਰਕਾਰ ਦਾ ਹੈ।
ਇਸ ਮੀਟਿੰਗ ਤੋਂ ਬਾਅਦ ਪਨਬਸ ਕਰਮਚਾਰੀਆਂ ਦੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਇਹ ਫੈਸਲਾ ਸਰਕਾਰ ਲਵੇਗੀ। ਪਿਛਲੇ 12 ਸਾਲ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ। ਜੇਕਰ ਸਰਕਾਰ ਦਾ ਇਸ ਪ੍ਰਤੀ ਇਹੀ ਰਵੱਈਆ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ‘ਚ ਸਾਡਾ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ।
ਪਨਬਸ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਗੱਲ ਟੁੱਟੀ, ਤਿੱਖੇ ਸੰਘਰਸ਼ ਦੀ ਚੇਤਾਵਨੀ
ਏਬੀਪੀ ਸਾਂਝਾ
Updated at:
15 Jul 2019 05:41 PM (IST)
ਅੱਜ ਪਨਬਸ ਕਰਮਚਾਰੀਆਂ ਦੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨਾਲ ਚੰਡੀਗੜ੍ਹ ‘ਚ ਤੀਜੀ ਮੀਟਿੰਗ ਹੋਈ। ਇਸ ‘ਚ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਮੰਤਰੀ ਸਾਹਮਣੇ ਰੱਖੀਆਂ।
- - - - - - - - - Advertisement - - - - - - - - -