ਪੜਚੋਲ ਕਰੋ

ਸਰਕਾਰ ਨੂੰ 9000000 'ਚ ਪਈ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ

ਚੰਡੀਗੜ੍ਹ: ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਨੇ ਜਿੱਥੇ ਸਰਕਾਰ ਨੂੰ ਵੱਡਾ ਮਾਲੀ ਘਾਟਾ ਪਾਇਆ, ਉੱਥੇ ਹੀ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਰੋਡਵੇਜ਼ ਦੇ ਤਕਰੀਬਨ 2200 ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ, ਜਿਸ ਕਾਰਨ ਸਰਕਾਰ ਨੂੰ 90 ਲੱਖ ਦਾ ਘਾਟਾ ਪਿਆ ਹੈ।   ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਪੱਕਾ ਕਰਨ ਅਤੇ ਇਕਸਾਰ ਤਨਖ਼ਾਹ ਤੇ ਭੱਤੇ ਦੇਣ ਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਜਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਤਾਂ ਉਨ੍ਹਾਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਸਰਕਾਰ ਦੀਆਂ ਪਨਬੱਸ ਦੀਆਂ 1270 ਤੇ ਪੰਜਾਬ ਰੋਡਵੇਜ਼ ਦੀਆਂ 598 ਬੱਸਾਂ ਮਿਲਾ ਕੇ ਕੁੱਲ 1870 ਬੱਸਾਂ ਰੋਜ਼ਾਨਾ ਤਕਰੀਬਨ ਪੰਜ ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ, ਜਿਸ ਕਾਰਨ ਰੋਡਵੇਜ਼ ਨੂੰ ਤਕਰੀਬਨ ਡੇਢ ਕਰੋੜ ਦੀ ਆਮਦਨੀ ਹੁੰਦੀ ਹੈ। ਸੋਮਵਾਰ ਨੂੰ ਜਿੰਨੀਆਂ ਬੱਸਾਂ ਚੱਲੀਆਂ ਉਨ੍ਹਾਂ ਤੋਂ ਰੋਜਵੇਜ਼ ਨੇ 60 ਲੱਖ ਰੁਪਏ ਵੱਟੇ ਹਨ ਤੇ ਖੜ੍ਹੀਆਂ ਬੱਸਾਂ ਕਾਰਨ ਡੀਜ਼ਲ ਦੇ 36 ਲੱਖ ਰੁਪਏ ਬਚੇ ਤੇ ਮੁਲਾਜ਼ਮਾਂ ਦੀ ਇਸ ਹਰਕਤ ਕਰਕੇ 13 ਲੱਖ ਦਾ ਜ਼ੁਰਮਾਨਾ ਵੀ ਲਾਇਆ ਗਿਆ। ਇਸ ਤਰ੍ਹਾਂ ਰੋਡਵੇਜ਼ ਨੂੰ ਨਿਰੋਲ ਘਾਟਾ 41 ਲੱਖ ਰੁਪਏ ਪਿਆ, ਪਰ ਆਮ ਨਾਲੋਂ 90 ਲੱਖ ਰੁਪਏ ਆਮਦਨੀ ਵੀ ਘੱਟ ਹੋਈ। ਹੜਤਾਲ 'ਤੇ ਗਏ ਮੁਲਜ਼ਮਾਂ ਦੀਆਂ ਮੰਗਾਂ ਵਿੱਚੋਂ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ, ਕੱਚੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਇਜ਼ਾਫਾ, ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਬਰਾਬਰ ਕੰਮ, ਬਰਾਬਰ ਤਨਖ਼ਾਹ, ਸਮਾਂ ਤੇ ਸ਼ਿਫਟ ਦੇ ਆਧਾਰ 'ਤੇ ਪ੍ਰਾਈਵੇਟ-ਰੋਡਵੇਜ਼ ਬੱਸਾਂ ਚਲਾਈਆਂ ਜਾਣ ਆਦਿ ਪ੍ਰਮੁੱਖ ਹਨ। ਉੱਧਰ, ਮੁਲਾਜ਼ਮਾਂ ਦੀਆਂ ਮੰਗਾਂ 'ਤੇ ਸਰਕਾਰ ਤਾਂ ਟੱਸ ਤੋਂ ਮੱਸ ਹੋਣ ਦੇ ਮੂਡ ਵਿੱਚ ਵਿਖਾਈ ਨਹੀਂ ਦੇ ਰਹੀ। ਪੰਜਾਬ ਦੀ ਆਵਾਜਾਈ ਮੰਤਰੀ ਅਰੁਣਾ ਚੌਧਰੀ ਨੇ ਮੁਲਾਜ਼ਮਾਂ ਦੀ ਮੰਗਾਂ ਨੂੰ ਇਸ ਕਰਕੇ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਉਹ ਸਰਕਾਰ ਦੇ ਨਹੀਂ ਬਲਕਿ ਨਿਜੀ ਕੰਪਨੀ ਦੇ ਮੁਲਾਜ਼ਮ ਹਨ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨਗੇ, ਪਰ ਹਾਲੇ ਤਕ ਅਜਿਹਾ ਕੁਝ ਨਹੀਂ ਹੋਇਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mohali News : ਪੰਜਾਬ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਨਾਲ ਲੈਸ IED ਬਰਾਮਦ , 2 ਗ੍ਰਿਫਤਾਰ 
Mohali News : ਪੰਜਾਬ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਨਾਲ ਲੈਸ IED ਬਰਾਮਦ , 2 ਗ੍ਰਿਫਤਾਰ 
Farmers protest in Bathinda : ਜਿਉਂਦ ਵਿਖੇ ਪੁਲਿਸ ਵੱਲੋਂ ਢਾਹੇ ਜ਼ਬਰ ਖਿਲਾਫ਼ ਚਾਰ ਦਰਜਨ ਜਥੇਬੰਦੀਆਂ ਵੱਲੋਂ ਬਠਿੰਡਾ 'ਚ 6 ਮਾਰਚ ਨੂੰ ਸਾਂਝੇ ਮੁਜ਼ਾਹਰੇ ਦਾ ਐਲਾਨ
Farmers protest in Bathinda : ਜਿਉਂਦ ਵਿਖੇ ਪੁਲਿਸ ਵੱਲੋਂ ਢਾਹੇ ਜ਼ਬਰ ਖਿਲਾਫ਼ ਚਾਰ ਦਰਜਨ ਜਥੇਬੰਦੀਆਂ ਵੱਲੋਂ ਬਠਿੰਡਾ 'ਚ 6 ਮਾਰਚ ਨੂੰ ਸਾਂਝੇ ਮੁਜ਼ਾਹਰੇ ਦਾ ਐਲਾਨ
Jaggu Hakamwalia : ਕਬੱਡੀ ਖਿਡਾਰੀ ਨੇ ਪਿੰਡ ਦੀ ਪੰਚਾਇਤ 'ਤੇ ਲਾਏ ਵੱਡੇ ਇਲਜ਼ਾਮ ,ਕਿਹਾ -'ਮੇਰਾ ਘਰ ਢਾਹ ਰਹੇ ਨੇ'  
Jaggu Hakamwalia : ਕਬੱਡੀ ਖਿਡਾਰੀ ਨੇ ਪਿੰਡ ਦੀ ਪੰਚਾਇਤ 'ਤੇ ਲਾਏ ਵੱਡੇ ਇਲਜ਼ਾਮ ,ਕਿਹਾ -'ਮੇਰਾ ਘਰ ਢਾਹ ਰਹੇ ਨੇ'  
ANTF ਵੱਲੋਂ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ , ਨਸ਼ੇ ਸਮੇਤ 6 ਗ੍ਰਿਫ਼ਤਾਰ
ANTF ਵੱਲੋਂ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ , ਨਸ਼ੇ ਸਮੇਤ 6 ਗ੍ਰਿਫ਼ਤਾਰ

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
Embed widget