Punjab Air quality : ਪੰਜਾਬ 'ਚ ਇਸ ਵਾਰ ਪਰਾਲੀ ਬਹੁਤ ਘੱਟ ਸਾੜੀ ਗਈ ਹੈ ਪਰ ਫਿਰ ਵੀ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਇੱਥੇ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਤੋਂ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪੁੱਜ ਗਈ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਇਸ ਨਾਲ ਮਰੀਜ਼ ਸਾਹ ਲੈਣ ਵਿੱਚ ਤਕਲੀਫ਼, ​​ਅੱਖਾਂ ਵਿੱਚ ਜਲਨ ਤੇ ਗਲਾ ਖ਼ਰਾਬ ਹੋਣ ਦੀ ਸਮੱਸਿਆ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਹੁਣ ਚਰਚਾ ਹੈ ਕਿ ਪਰਾਲੀ ਦੇ ਕਾਰਨ ਹਵਾ ਦੀ ਗੁਣਵੱਤਾ ਖਰਾਬ ਨਹੀਂ ਹੋ ਰਹੀ।



ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ਸਵੇਰੇ ਰੈੱਡ (ਮਾੜੀ) ਸ਼੍ਰੇਣੀ ਵਿੱਚ ਤੇ ਦੁਪਹਿਰ ਵੇਲੇ ਆਰੇਂਜ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਮੰਗਲਵਾਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਸਭ ਤੋਂ ਵੱਧ AQI 231 ਦਰਜ ਕੀਤਾ ਗਿਆ ਜਦੋਂਕਿ PM 2.25 ਲੇਵਲ 365 ਦਰਜ ਕੀਤਾ ਗਿਆ। ਬਠਿੰਡਾ 193 AQI ਅਤੇ 329 'ਤੇ PM 2.25 ਲੇਵਲ ਨਾਲ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਪਿਛਲੇ 3 ਸਾਲਾਂ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸੈਟੇਲਾਈਟ ਰਿਮੋਟ ਸੈਂਸਿੰਗ ਦੇ ਅੰਕੜਿਆਂ ਮੁਤਾਬਕ ਇਸ ਸਾਲ 15 ਸਤੰਬਰ 2022 ਤੋਂ 21 ਨਵੰਬਰ 2022 ਤੱਕ 49604 ਮਾਮਲੇ ਸਾਹਮਣੇ ਆਏ ਹਨ।


 ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਯੂਕੇ 'ਚ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਕੀਤਾ ਦੁੱਖ ਸਾਂਝਾ , ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ਾਹਰ ਕੀਤਾ ਆਪਣਾ ਗੁੱਸਾ

ਪਿਛਲੇ ਤਿੰਨ ਸਾਲਾਂ ਵਿੱਚ 20 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। 2020 ਵਿੱਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ 22 ਨਵੰਬਰ 2021 ਤੱਕ 70,711 ਮਾਮਲੇ ਦਰਜ ਕੀਤੇ ਗਏ ਸਨ, ਜੋ ਇਸ ਸਾਲ ਯਾਨੀ 2022 ਵਿੱਚ ਸਿਰਫ 49,604 ਮਾਮਲੇ ਰਹਿ ਗਏ ਹਨ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ 20.3 ਫੀਸਦੀ ਘੱਟ ਪਰਾਲੀ ਸਾੜੀ ਗਈ।

ਪੀਪੀਸੀਬੀ ਦੇ ਅਧਿਕਾਰੀਆਂ ਅਨੁਸਾਰ ਮੰਗਲਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 78 ਮਾਮਲੇ ਸਾਹਮਣੇ ਆਏ ਹਨ। ਜਦੋਂ ਪ੍ਰਦੂਸ਼ਣ ਦਾ ਪੱਧਰ 200 ਤੋਂ ਉੱਪਰ ਹੋਵੇ ਤਾਂ ਦੌੜਨ ਜਾਂ ਸੈਰ ਲਈ ਨਾ ਜਾਓ। ਪ੍ਰਦੂਸ਼ਣ ਦਾ ਪੱਧਰ 300 ਤੋਂ ਉੱਪਰ ਹੋਣ 'ਤੇ ਲੰਬੀ ਦੂਰੀ 'ਤੇ ਨਾ ਤੁਰੋ। ਜਦੋਂ ਪੱਧਰ 400 ਤੋਂ ਉੱਪਰ ਹੈ ਤਾਂ ਘਰ ਦੇ ਅੰਦਰ ਹੀ ਰਹੋ, ਆਮ ਸੈਰ ਵੀ ਨਾ ਕਰੋ। ਘਰ ਦੇ ਅੰਦਰ ਯੋਗਾ ਕਰੋ।