ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਬਾਰਿਸ਼ ਦੀ ਨਹੀਂ ਸੰਭਾਵਨਾ; ਜਾਣੋ ਅਗਲੇ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ
Punjab and Chandigarh Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਉੱਤਰ-ਪੱਛਮੀ ਹਵਾਵਾਂ ਨਮੀਂ ਨੂੰ ਘਟਾ ਰਹੀਆਂ ਹਨ, ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਘੱਟ ਹੋ ਰਹੀ ਹੈ।

Punjab and Chandigarh Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ (Punjab and Chandigarh Weather) ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਉੱਤਰ-ਪੱਛਮੀ ਹਵਾਵਾਂ ਨਮੀਂ ਨੂੰ ਘਟਾ ਰਹੀਆਂ ਹਨ, ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਘੱਟ ਹੋ ਰਹੀ ਹੈ। ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ। ਹਾਲਾਂਕਿ, ਇਹ ਆਮ ਦੇ ਨੇੜੇ ਹੈ। ਬਠਿੰਡਾ ਸ਼ੁੱਕਰਵਾਰ ਨੂੰ 35.1 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ।
ਮਾਨਸੂਨ ਦੀ ਵਾਪਸੀ ਲਾਈ ਗੁਰਦਾਸਪੁਰ ਅਤੇ ਚੰਡੀਗੜ੍ਹ ਚੋਂ ਲੰਘ ਰਹੀ
ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਤੋਂ ਮਾਨਸੂਨ ਦੀ ਵਾਪਸੀ ਲਾਈਨ ਹੁਣ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਆਈਐਮਡੀ ਦੇ ਅਨੁਸਾਰ, ਇਹ ਲਾਈਨ ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਦੀ ਵਾਪਸੀ ਦਾ ਸੰਕੇਤ ਦੇ ਰਹੀ ਹੈ। ਇਸ ਕਰਕੇ ਪੰਜਾਬ ਵਿੱਚ ਬਾਰਿਸ਼ (Rain in Punjab) ਦੀ ਗਤੀਵਿਧੀ ਵਿੱਚ ਕਾਫ਼ੀ ਕਮੀਂ ਆਈ ਹੈ।
ਦਿਨ ਦਾ ਤਾਪਮਾਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ
ਸਾਫ਼ ਮੌਸਮ ਅਤੇ ਉੱਤਰ-ਪੱਛਮੀ ਹਵਾਵਾਂ ਕਾਰਨ ਦਿਨ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਵਿੱਚ, ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਨਾਲ ਦਿਨ ਵਿੱਚ ਗਰਮੀ ਮਹਿਸੂਸ ਹੋਵੇਗੀ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਨੂੰ ਥੋੜ੍ਹੀ ਜਿਹੀ ਠੰਢ ਹੋਵੇਗੀ।
ਹਾਲੇ 7 ਅਕਤੂਬਰ ਤੱਕ ਕੋਈ ਅਲਰਟ ਨਹੀਂ
ਮੌਸਮ ਵਿਭਾਗ ਨੇ 3 ਤੋਂ 9 ਅਕਤੂਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਮੌਸਮ ਨੂੰ ਲੈਕੇ ਅਲਰਟ ਜਾਰੀ ਨਹੀਂ ਕੀਤਾ ਹੈ। ਫਿਲਹਾਲ ਮੌਸਮ ਜ਼ਿਆਦਾਤਰ ਡ੍ਰਾਈ ਰਹਿਣ ਦੀ ਉਮੀਦ ਹੈ। ਇੱਕ ਮੌਸਮ ਪ੍ਰਣਾਲੀ 7 ਅਤੇ 8 ਅਕਤੂਬਰ ਦੇ ਆਸਪਾਸ ਮੀਂਹ ਦੀ ਸੰਭਾਵਨਾ ਲਿਆ ਸਕਦੀ ਹੈ, ਪਰ ਇਸਨੂੰ ਅਜੇ ਇੱਕ ਪੁਸ਼ਟੀ ਕੀਤੀ ਮੀਂਹ ਦੀ ਭਵਿੱਖਬਾਣੀ ਨਹੀਂ ਮੰਨਿਆ ਜਾ ਸਕਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ

















