Life Expectancy Rate In Punjab: 2015-19 ਦੇ ਵਿਚਕਾਰ ਦੀ ਮਿਆਦ ਵਿੱਚ ਭਾਰਤ ਦੀ ਔਸਤ ਜੀਵਨ ਸੰਭਾਵਨਾ 69.7 ਸਾਲ ਤੱਕ ਪਹੁੰਚ ਗਈ ਹੈ। ਜੋ ਕਿ ਵਿਸ਼ਵ ਦੀ ਔਸਤ ਜੀਵਨ ਸੰਭਾਵਨਾ (72.6 ਸਾਲ) ਤੋਂ ਘੱਟ ਹੈ। ਪਰ ਹੁਣ ਭਾਰਤ ਦੀ ਜੀਵਨ ਸੰਭਾਵਨਾ ਦਰ ਦੋ ਸਾਲ ਵਧ ਗਈ ਹੈ। ਭਾਰਤੀਆਂ ਦੀ ਔਸਤ ਉਮਰ ਵਿੱਚ ਵਾਧਾ ਕਾਫੀ ਸੁਖਦ ਹੈ। ਇਹ ਅੰਕੜਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ (SRS) ਦੇ 2015-2019 ਦੇ ਅੰਕੜਿਆਂ ਵਿੱਚ ਸਾਹਮਣੇ ਆਇਆ ਹੈ।


ਦੋ ਸਾਲ ਜੋੜਨ ਲਈ ਲੱਗ ਗਏ ਲਗਪਗ 10 ਸਾਲ


ਦੱਸ ਦੇਈਏ ਕਿ ਭਾਰਤ ਵਿੱਚ ਜਨਮ ਦੇ ਸਮੇਂ ਜੀਵਨ ਦੀ ਸੰਭਾਵਨਾ ਵਿੱਚ ਦੋ ਸਾਲ ਜੋੜਨ ਵਿੱਚ ਲਗਪਗ 10 ਸਾਲ ਲੱਗ ਗਏ। ਜਦੋਂ ਕਿ 1970-75 ਵਿੱਚ ਭਾਰਤ ਦੀ ਜਨਮ ਦਰ 49.7 ਸਾਲ ਸੀ। ਪਰ ਅਗਲੇ 45 ਸਾਲਾਂ ਦੌਰਾਨ ਇਸ ਵਿੱਚ ਲਗਪਗ 20 ਸਾਲ ਦਾ ਵਾਧਾ ਹੋਇਆ। 2015-19 ਦੇ ਅੰਕੜਿਆਂ ਵਿੱਚ ਭਾਰਤ ਦੀ ਜੀਵਨ ਸੰਭਾਵਨਾ ਵੱਧ ਕੇ 69.7 ਸਾਲ ਹੋ ਗਈ ਹੈ। ਜੇਕਰ ਸੂਬਿਆ ਚੋਂ ਜੀਵਨ ਸੰਭਾਵਨਾ ਦੀ ਗੱਲ ਕਰੀਏ ਤਾਂ ਪੰਜਾਬ ਪੰਜਵੇਂ ਨੰਬਰ ’ਤੇ ਹੈ। ਪੰਜਾਬ ਵਿੱਚ ਮਰਦਾਂ ਦੀ ਉਮਰ ਦੀ ਸੰਭਾਵਨਾ ਦਰ 71.1 ਸਾਲ ਹੈ, ਜਦੋਂ ਕਿ ਔਰਤਾਂ ਦੀ 72.8 ਸਾਲ ਹੈ। ਰਾਜਧਾਨੀ ਦਿੱਲੀ ਨੇ ਇਸ ਸੂਚੀ ਵਿਚ ਜਿੱਤ ਹਾਸਲ ਕੀਤੀ ਹੈ, ਜਾਦੋ ਸਿਖਰ 'ਤੇ ਹੈ।


ਛੱਤੀਸਗੜ੍ਹ ਜੀਵਨ ਸੰਭਾਵਨਾ ਦੇ ਮਾਮਲੇ ਵਿੱਚ ਪਿੱਛੇ


ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਔਰਤਾਂ ਅਤੇ ਮਰਦਾਂ ਦੀ ਉਮਰ ਵਿੱਚ ਅੰਤਰ ਵਧਿਆ ਹੈ। ਜਿੱਥੇ ਔਰਤਾਂ ਦੀ ਉਮਰ ਵੱਧ ਹੈ, ਉੱਥੇ ਮਰਦਾਂ ਦੀ ਉਮਰ ਘੱਟ ਹੈ। ਜੀਵਨ ਸੰਭਾਵਨਾ ਦਰ ਦੇ ਮਾਮਲੇ ਵਿੱਚ ਦਿੱਲੀ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਕੇਰਲ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦਾ ਨੰਬਰ ਆਉਂਦਾ ਹੈ।


ਛੱਤੀਸਗੜ੍ਹ ਦੀ ਜੀਵਨ ਸੰਭਾਵਨਾ ਦੇਸ਼ ਵਿੱਚ ਸਭ ਤੋਂ ਘੱਟ ਹੈ। ਸਭ ਤੋਂ ਘੱਟ ਜੀਵਨ ਸੰਭਾਵਨਾ ਵਾਲੇ ਰਾਜਾਂ ਵਿੱਚ ਉੱਤਰ ਪ੍ਰਦੇਸ਼ ਦੂਜੇ ਨੰਬਰ 'ਤੇ ਹੈ। ਯੂਪੀ ਦੀ ਜੀਵਨ ਸੰਭਾਵਨਾ 65.3 ਸਾਲ ਹੈ।


ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਰਿਮੋਟ ਮੁੱਖ ਮੰਤਰੀ ਸਾਬਤ ਹੋਇਆ ਭਗਵੰਤ ਮਾਨ : ਸੁਸ਼ੀਲ ਸ਼ਰਮਾ