Punjab At swearing ceremony of Bhagwant Mann estranged son was found police verification disappeared from house 7 years ago


Punjab News: ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਲਈ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ। ਇਸ ਚੌਕਸੀ ਦੌਰਾਨ ਹੀ ਇੱਕ ਪਰਿਵਾਰ ਨੂੰ 7 ਸਾਲਾਂ ਬਾਅਦ ਆਪਣੇ ਵਿੱਛੜੇ ਪੁੱਤਰ ਨਾਲ ਮਿਲਾਇਆ। ਦਰਅਸਲ ਹੋਇਆ ਇਹ ਕਿ ਜਸਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਫਰੀਦਕੋਟ 7 ਸਾਲ ਪਹਿਲਾਂ ਕਿਸੇ ਕਾਰਨ ਘਰੋਂ ਫਰਾਰ ਹੋ ਗਿਆ ਸੀ, ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਕਾਫੀ ਭਾਲ ਕੀਤੀ ਪਰ ਕਿਤੇ ਵੀ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ।


ਪੁਲਿਸ ਵੱਲੋਂ ਕੀਤੀ ਪੜਤਾਲ ਦੇ ਬਾਵਜੂਦ ਪੁੱਤਰ ਦਾ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਖਟਕੜ ਕਲਾਂ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਦਵਿੰਦਰ ਕੁਰਸੀਆਂ ਲੱਗਾ ਰਿਹਾ ਸੀ। ਮੁੱਖ ਮੰਤਰੀ ਦੇ ਪ੍ਰੋਗਰਾਮ ਕਾਰਨ ਪੁਲਿਸ ਹਰ ਵਿਅਕਤੀ ਦੀ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੀ ਤਸਦੀਕ ਕਰਦੀ ਹੈ। ਨਵਾਂਸ਼ਹਿਰ ਦੇ ਏਐਸਆਈ ਬਲਵਿੰਦਰ ਸਿੰਘ ਨੇ ਜਦੋਂ ਜਸਵਿੰਦਰ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲੜਕਾ 7 ਸਾਲ ਪਹਿਲਾਂ ਗਾਇਬ ਹੋ ਗਿਆ ਸੀ। ਇਸ ਤੋਂ ਬਾਅਦ ਘਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਮੌਕੇ 'ਤੇ ਆਪਣੇ ਬੇਟੇ ਨੂੰ ਲੈਣ ਪਿਤਾ ਖੁਦ ਪਹੁੰਚੇ ਤੇ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ।


ਜਸਵਿੰਦਰ ਸਿੰਘ ਨੇ ਦੱਸਿਆ, "ਇਸ ਸਮਾਗਮ ਵਿੱਚ ਉਹ ਲਗਾਤਾਰ 5 ਦਿਨ ਤੋਂ ਕੰਮ ਕਰ ਰਿਹਾ ਸੀ, ਇਸ ਤੋਂ ਪਹਿਲਾਂ ਮੈਂ ਕਰੌਕਰੀ ਦਾ ਕੰਮ ਕਰਦਾ ਸੀ। ਮੈਂ ਗੁੱਸੇ 'ਚ ਘਰੋਂ ਭੱਜ ਗਿਆ ਸੀ। ਨਵਾਂਸ਼ਹਿਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸਾਰੇ ਮੁਲਾਜ਼ਮਾਂ ਦੀ ਤਸਦੀਕ ਕੀਤੀ ਗਈ। ਇਸ ਦੌਰਾਨ ਇੱਕ ਕਰਮਚਾਰੀ ਨੇ ਆਪਣੇ ਘਰ ਦਾ ਪਤਾ ਦਿੱਤਾ ਤੇ ਜਦੋਂ ਪੁਲਿਸ ਵਾਲਿਆਂ ਨੇ ਉਸ ਦੀ ਪੁਸ਼ਟੀ ਕੀਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ 7 ਸਾਲ ਪਹਿਲਾਂ ਗਾਇਬ ਹੋ ਗਿਆ ਸੀ।


ਸਹੁੰ ਚੁੱਕ ਸਮਾਗਮ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ


ਜਦੋਂ ਪਰਿਵਾਰ ਖਟਕੜ ਕਲਾਂ ਪਹੁੰਚਿਆ ਤਾਂ ਉਹ ਆਪਣੇ ਪੁੱਤਰ ਨੂੰ ਮਿਲੇ। ਇਹ ਪੁਲਿਸ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ। ਦਰਅਸਲ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ, ਸੁਰੱਖਿਆ ਲਈ ਪੂਰੇ ਪਿੰਡ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਹਰੇਕ ਮੁਲਾਜ਼ਮ ਦੀ ਜਾਣਕਾਰੀ ਰੱਖੀ ਜਾਂਦੀ ਹੈ। ਸਥਾਨ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਸਖ਼ਤ ਪਹਿਰਾ, ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੀ ਫੋਰਸ ਤਾਇਨਾਤ ਕੀਤੀ ਗਈ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਵੇ।


ਇਹ ਵੀ ਪੜ੍ਹੋ: Hola Mohalla 2022: ਹੋਲਾ ਮਹੱਲਾ 'ਤੇ ਪਹੁੰਚ ਰਹੀਆਂ ਸੰਗਤਾਂ ਲਈ ਵੈਬਸਾਈਟ ਸ਼ੁਰੂ, ਇੱਕ ਕਲਿੱਕ 'ਤੇ ਮਿਲੇਗੀ ਪੂਰੀ ਜਾਣਕਾਰੀ