Punjab Breaking News Live 1 September 2024: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਹਰਿਆਣਾ 'ਚ ਬਦਲੀ Vidhan Sabha ਚੋਣਾਂ ਦੀ ਤਰੀਕ, ਅਗਲੀ ਰਣਨੀਤੀ ਨੂੰ ਲੈਕੇ ਬੋਲੇ ਸਰਵਣ ਸਿੰਘ ਪੰਧੇਰ

Punjab Breaking News Live 1 September 2024: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਹਰਿਆਣਾ 'ਚ ਬਦਲੀ Vidhan Sabha ਚੋਣਾਂ ਦੀ ਤਰੀਕ, ਅਗਲੀ ਰਣਨੀਤੀ ਨੂੰ ਲੈਕੇ ਬੋਲੇ ਸਰਵਣ ਸਿੰਘ ਪੰਧੇਰ

ABP Sanjha Last Updated: 01 Sep 2024 12:06 PM
Farmers Protest: ਮੁੱਦਤਾਂ ਬਾਅਦ ਕਿਸਾਨਾਂ ਦੀ ਹੋਏਗੀ ਰਾਜਧਾਨੀ 'ਚ ਐਂਟਰੀ, ਵੱਡੀ ਗਿਣਤੀ ਕਿਸਾਨਾਂ ਨੇ ਪਾਏ ਚੰਡੀਗੜ੍ਹ ਚਾਲੇ

Farmers Protest: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ (ਐਤਵਾਰ) ਤੋਂ ਚੰਡੀਗੜ੍ਹ ਵਿੱਚ ਮੋਰਚਾ ਲਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਖੇਤੀ ਨੀਤੀ, ਕਰਜ਼ਾ ਮੁਆਫ਼ੀ ਸਮੇਤ 8 ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ  ਕਰਨਗੀਆਂ।। ਇਹ ਪ੍ਰਦਰਸ਼ਨ 5 ਸਤੰਬਰ ਤੱਕ ਜਾਰੀ ਰਹੇਗਾ। ਕਿਸਾਨ ਦੁਪਹਿਰ 12 ਵਜੇ ਤੱਕ ਪਹੁੰਚਣਗੇ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਵੱਡਾ ਪ੍ਰਦਰਸ਼ਨ ਹੈ।


ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸੈਕਟਰ 34 ਦੁਸਹਿਰਾ ਗਰਾਊਂਡ ਵਿੱਚ ਧਰਨਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਪਿੱਛੇ ਹਟਣ ਵਾਲੇ ਨਹੀਂ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ 2 ਸਤੰਬਰ ਨੂੰ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਨੂੰ ਸ਼ੁਰੂ ਹੋਵੇਗਾ। ਅਜਿਹੇ ਵਿੱਚ ਯੂਨੀਅਨ ਵੱਲੋਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਸੈਸ਼ਨ ਦੌਰਾਨ ਦੇਖਣਾ ਹੋਵੇਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ।

Crime: 21 ਸਾਲਾ ਨੌਜਵਾਨ ਨੇ ਵਿਆਹ ਤੋਂ ਇੱਕ ਸਾਲ ਬਾਅਦ ਹੀ ਕੀਤੀ ਖੁਦਕੁਸ਼ੀ, ਭੈਣ ਨੂੰ ਫੋਨ 'ਤੇ ਕਿਹਾ- ਵਿਆਹ ਕਰਕੇ ਕੀਤੀ...

Crime: ਲੁਧਿਆਣਾ 'ਚ ਸ਼ਨੀਵਾਰ ਰਾਤ 21 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਦੋਂ ਵੱਡੀ ਭੈਣ ਨੇ ਆਪਣੇ ਭਰਾ ਨੂੰ ਲਟਕਦਿਆਂ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਮੌਤ ਹੋ ਗਈ।


ਮ੍ਰਿਤਕ ਦੀ ਪਛਾਣ ਮਨੀ ਵਜੋਂ ਹੋਈ ਹੈ। ਮਨੀ ਦੀਆਂ 3 ਭੈਣਾਂ ਅਤੇ 2 ਭਰਾ ਹਨ। ਉਹ ਸਭ ਤੋਂ ਛੋਟਾ ਸੀ। ਮਨੀ ਦੀ ਇੱਕ ਸਾਲ ਪਹਿਲਾਂ ਲਵ ਮੈਰਿਜ ਹੋਇਆ ਸੀ। ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਸੀ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਹੋਣ ਲੱਗ ਗਿਆ। ਪਤਨੀ ਬੀਤੇ ਦਿਨ ਉਸ ਨੂੰ ਛੱਡ ਕੇ ਦੂਜੇ ਨੌਜਵਾਨ ਨਾਲ ਭੱਜ ਗਈ। ਮਰਨ ਤੋਂ ਪਹਿਲਾਂ ਮਨੀ ਨੇ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਕਿਹਾ - ਮੈਂ ਵਿਆਹ ਕਰਵਾ ਕੇ ਗਲਤੀ ਕੀਤੀ ਹੈ। ਦੋਸ਼ੀ ਔਰਤ ਦੀ ਪਛਾਣ ਸ਼ਾਈਨ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ-ਹਰਿਆਣਾ 'ਚ ਚੱਲਣਗੀਆਂ 2 ਸਪੈਸ਼ਲ ਰੇਲਾਂ, ਸ੍ਰੀ ਮਾਤਾ ਵੈਸ਼ਣੋ ਦੇਵੀ ਤੋਂ ਹਰਿਦੁਆਰ ਤੱਕ ਰਹੇਗਾ ਰੂਟ

Special Train: ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਦੋਹਾਂ ਦੀ ਸ਼ੁਰੂਆਤ ਅੱਜ ਤੋਂ ਹੋਵੇਗੀ। ਜਾਣਕਾਰੀ ਮੁਤਾਬਕ ਇਹ ਫੈਸਲਾ ਸੋਮਵਤੀ ਮੱਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਪੈਸ਼ਲ ਟਰੇਨ ਨੰਬਰ 04676 ਅਤੇ 04675 ਚਲਾਈਆਂ ਜਾ ਰਹੀਆਂ ਹਨ। ਜੋ ਪੰਜਾਬ, ਹਰਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ, ਜੰਮੂ ਤੋਂ ਹੁੰਦਿਆਂ ਹੋਇਆਂ ਹਰਿਦੁਆਰ ਪਹੁੰਚਣਗੀਆਂ। ਇਹ ਟਰੇਨ 1 ਅਤੇ 2 ਸਤੰਬਰ ਨੂੰ ਚੱਲੇਗੀ ਅਤੇ ਹਰਿਦੁਆਰ ਤੋਂ ਵੈਸ਼ਨੋ ਦੇਵੀ ਪਰਤੇਗੀ। ਮਿਲੀ ਜਾਣਕਾਰੀ ਅਨੁਸਾਰ ਇਹ ਰੇਲ (04676) 1 ਅਤੇ 2 ਸਤੰਬਰ ਨੂੰ ਸਵੇਰੇ 6.10 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ।

ਪਿਛੋਕੜ

Punjab Breaking News Live 1 September 2024: ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਮੁੜ ਐਕਟਿਵ ਹੋ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਅੱਜ (ਐਤਵਾਰ) ਲਈ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਮ ਦੇ ਨੇੜੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਦਰਜ ਕੀਤਾ ਗਿਆ ਹੈ।


Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ


 


Election Commision: ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਾਂ ਦੀ ਤਰੀਕ ਵਧਾ ਦਿੱਤੀ ਹੈ। ਸੂਬੇ ‘ਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਸੂਬੇ ‘ਚ 1 ਅਕਤੂਬਰ ਨੂੰ ਵੋਟਿੰਗ ਹੋਣੀ ਸੀ, ਜਦਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸਨ। ਹੁਣ ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ।


ਹਰਿਆਣਾ 'ਚ ਬਦਲੀ Vidhan Sabha ਚੋਣਾਂ ਦੀ ਤਰੀਕ, ਹੁਣ ਇੰਨੀ ਤਰੀਕ ਨੂੰ ਪੈਣਗੀਆਂ ਵੋਟਾਂ ਅਤੇ ਇਸ ਦਿਨ ਆਉਣਗੇ ਨਤੀਜੇ


 


Farmers Protest on Shambhu Border: ਪੰਜਾਬ-ਹਰਿਆਣਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਸਰਹੱਦ 'ਤੇ ਇੱਕ ਪ੍ਰੋਗਰਾਮ ਰੱਖਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੱਖਾਂ ਕਿਸਾਨ ਇੱਥੇ ਇਕੱਠੇ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਹਿਲਵਾਨ ਵਿਨੇਸ਼ ਫੋਗਾਟ ਵੀ ਖਨੌਰੀ ਬਾਰਡਰ ਪਹੁੰਚੇਗੀ ਅਤੇ ਕਿਸਾਨ ਇੱਥੇ ਉਨ੍ਹਾਂ ਦਾ ਸਨਮਾਨ ਕਰਨਗੇ। ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਇੱਕ ਕਿਸਾਨ ਆਗੂ ਦੇ ਘਰ 'ਤੇ NIA ਦੇ ਛਾਪੇ ਦੀ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 


'ਅੰਦੋਲਨ ਨੂੰ 200 ਦਿਨ ਹੋ ਰਹੇ ਪੂਰੇ ਇਸ ਲਈ...', ਅਗਲੀ ਰਣਨੀਤੀ ਨੂੰ ਲੈਕੇ ਬੋਲੇ ਸਰਵਣ ਸਿੰਘ ਪੰਧੇਰ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.