Punjab Breaking News Live 20 August 2024: CM ਭਗਵੰਤ ਮਾਨ ਨੇ ਖੁਸ਼ ਕਰਤੇ ਆਪਣੇ MLA, ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਨਾਂਦੇੜ, SGPC ਪ੍ਰਧਾਨ ਦੀ ਬਿਕਰਮ ਮਜੀਠੀਆ ਨੂੰ ਨੇਕ ਸਲਾਹ

Punjab Breaking News Live 20 August 2024: CM ਭਗਵੰਤ ਮਾਨ ਨੇ ਖੁਸ਼ ਕਰਤੇ ਆਪਣੇ MLA, ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਨਾਂਦੇੜ, SGPC ਪ੍ਰਧਾਨ ਦੀ ਬਿਕਰਮ ਮਜੀਠੀਆ ਨੂੰ ਨੇਕ ਸਲਾਹ

ABP Sanjha Last Updated: 20 Aug 2024 12:39 PM
Punjab Weather: ਪੰਜਾਬ 'ਚ ਸੋਕੇ ਦੀ ਮਾਰ! ਰੈੱਡ ਤੇ ਯੈਲੋ ਜ਼ੋਨ 'ਚ ਸੂਬੇ ਦੇ 19 ਜ਼ਿਲ੍ਹੇ, ਬਠਿੰਡਾ ਤੇ ਫਤਿਹਗੜ੍ਹ ਦਾ ਬੁਰਾ ਹਾਲ

Punjab Weather Update: ਪੰਜਾਬ 'ਚ ਇਸ ਵਾਰ ਮੌਨਸੂਨ ਮਿਹਰਬਾਨ ਨਹੀਂ ਹੋਈ। ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਸੂਬੇ ਵਿੱਚ 1 ਜੂਨ ਤੋਂ 19 ਅਗਸਤ ਤੱਕ 35 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਚਿੰਤਾਵਾਂ ਵਧ ਗਈਆਂ ਹਨ। 


ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਔਸਤਨ 318.2 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸੂਬੇ ਵਿੱਚ ਸਿਰਫ਼ 208.1 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸ ਤੋਂ ਇਲਾਵਾ ਮਨੀਪੁਰ 'ਚ 31 ਫੀਸਦੀ, ਮਿਜ਼ੋਰਮ 'ਚ 25 ਫੀਸਦੀ, ਨਾਗਾਲੈਂਡ 'ਚ 26, ਬਿਹਾਰ 'ਚ 23, ਹਿਮਾਚਲ ਪ੍ਰਦੇਸ਼ 'ਚ 21 ਤੇ ਜੰਮੂ-ਕਸ਼ਮੀਰ 'ਚ 28 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।


ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬਰਸਾਤ ਦੇ ਮੌਸਮ ਵਿੱਚ 1 ਜੂਨ ਤੋਂ 19 ਅਗਸਤ ਤੱਕ 19 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਰੈੱਡ ਤੇ ਯੈਲੋ ਜ਼ੋਨ ਵਿੱਚ ਰੱਖਿਆ ਹੈ। ਪੰਜਾਬ ਵਿੱਚ ਸਭ ਤੋਂ ਘੱਟ ਮੀਂਹ ਬਠਿੰਡਾ ਵਿੱਚ ਦਰਜ ਕੀਤਾ ਗਿਆ। ਇੱਥੇ 64 ਫੀਸਦੀ ਘੱਟ ਮੀਂਹ ਪਿਆ।

Punjab News: ਨਹਿਰ 'ਚ ਡਿੱਗੀ ਕਾਰ, 2 ਪਟਵਾਰੀਆਂ ਦੀ ਹੋਈ ਮੌਤ

Punjab News: ਤਰਨਤਾਰਨ ਦੇ ਪਿੰਡ ਕੱਚਾ ਪੱਕਾ ਕੋਲ ਬੀਤੀ ਰਾਤ ਕਰੀਬ 11 ਵਜੇ ਕਾਰ ਨਹਿਰ ਵਿੱਚ ਡਿੱਗਣ ਕਾਰਨ ਦੋ ਪਟਵਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Red Cross land: ਮਾਨ ਸਰਕਾਰ ਵੱਲੋਂ ਬਠਿੰਡਾ 'ਚ 11 ਏਕੜ ਜ਼ਮੀਨ ਸਸਤੇ ਭਾਅ AAP ਲੀਡਰ ਨੂੰ ਦੇਣ ਦਾ ਵਿਰੋਧ, ਠੇਕਾ ਰੱਦ ਕਰਨ ਦੀ ਉੱਠੀ ਮੰਗ

Red Cross land: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਠਿੰਡਾ ਸ਼ਹਿਰ ਦੇ ਬਾਹਰੀ ਇਲਾਕੇ 'ਚ 11 ਏਕੜ ਤੋਂ ਵੱਧ ਜ਼ਮੀਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਬੇਟੇ ਪਦਮਜੀਤ ਸਿੰਘ ਮਹਿਤਾ ਨੂੰ ਮਾਮੂਲੀ ਦਰਾਂ 'ਤੇ ਲੀਜ਼ 'ਤੇ ਦੇਣ 'ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਕੁਝ ਖ਼ਬਰਾਂ ਅਨੁਸਾਰ, ਇਹ ਜ਼ਮੀਨ, ਜੋ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨੇੜੇ ਹੈ, ਨੂੰ ਇੱਕ ਵਪਾਰਕ ਪ੍ਰੋਜੈਕਟ ਲਈ 30 ਸਾਲਾਂ ਲਈ ਦਿੱਤਾ ਗਿਆ ਹੈ। ਇਹ ਜ਼ਮੀਨ ਇੱਕ ਔਰਤ ਨੇ ਜਨਤਕ ਭਲਾਈ ਲਈ ਰੈੱਡ ਕਰਾਸ ਨੂੰ ਦਾਨ ਕੀਤੀ ਸੀ। ਮਾਮਲਾ ਜਨਤਕ ਹੋਣ ਤੋਂ ਬਾਅਦ ਮਹਿਤਾ ਪਰਿਵਾਰ ਜ਼ਮੀਨ ਵਾਪਸ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਲੀਜ਼ ਦਾ ਠੇਕਾ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮੁੱਦੇ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਜਾਪਦਾ ਹੈ ਕਿ 'ਆਪ' ਸਰਕਾਰ ਚੋਣਾਂ ਦੌਰਾਨ ਝਾੜੂ ਵਾਲੀ ਪਾਰਟੀ ਨੂੰ ਫ਼ੰਡ ਮੁਹੱਈਆ ਕਰਵਾਉਣ ਵਾਲਿਆਂ ਨੂੰ ਨਾਜਾਇਜ਼ ਲਾਭ ਦੇਣ 'ਤੇ ਤੁਲੀ ਹੋਈ ਹੈ। ਬਾਜਵਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ 'ਆਪ' ਲਈ ਹੁਣ ਉਨ੍ਹਾਂ ਨੂੰ ਵਾਪਸ ਕਰਨ ਦਾ ਇਹ ਸਹੀ ਸਮਾਂ ਹੈ। 

Weather Update: ਅਗਲੇ ਦੋ ਦਿਨ ਪੰਜਾਬ 'ਚ ਭਾਰੀ ਬਾਰਿਸ਼ ਦੀ ਚਿਤਾਵਨੀ! ਹੁਣ ਤੱਕ ਇਸ ਸੂਬੇ 'ਚ ਪਿਆ ਸਭ ਤੋਂ ਵੱਧ ਮੀਂਹ, ਹਿਮਾਚਲ 'ਚ ਵੀ ਖ਼ਤਰਾ

Punjab Weather Update: ਪੰਜਾਬ ਅਤੇ ਹਿਮਾਚਲ 'ਚ ਮਾਨਸੂਨ ਸਰਗਰਮ ਹੁੰਦੇ ਹੀ ਸੋਮਵਾਰ ਸਵੇਰੇ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ। ਸਭ ਤੋਂ ਵੱਧ 137 ਮਿਲੀਮੀਟਰ ਮੀਂਹ ਪਠਾਨਕੋਟ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਹੈ। ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ, ਰੋਪੜ, ਕਪੂਰਥਲਾ, ਨਵਾਂਸ਼ਹਿਰ, ਫ਼ਿਰੋਜ਼ਪੁਰ, ਜਲੰਧਰ ਸਮੇਤ ਕਈ ਥਾਵਾਂ 'ਤੇ ਬੱਦਲ ਛਾਏ ਰਹੇ। ਇਸ ਕਾਰਨ ਸੂਬੇ ਵਿੱਚ ਦਿਨ ਦਾ ਤਾਪਮਾਨ ਵੀ 31 ਤੋਂ 36 ਡਿਗਰੀ ਦੇ ਵਿਚਕਾਰ ਰਿਹਾ। ਪੰਜਾਬ ਵਿੱਚ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਅਗਲੇ 2 ਦਿਨਾਂ ਤੱਕ ਮਾਨਸੂਨ ਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 22 ਅਗਸਤ ਤੋਂ ਬਾਅਦ ਕਈ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਮੰਗਲਵਾਰ ਨੂੰ ਹਿਮਾਚਲ ਦੇ 10 ਜ਼ਿਲਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ ਅਤੇ ਊਨਾ 'ਚ ਭਾਰੀ ਬਾਰਿਸ਼ ਦਾ ਅਲਰਟ ਹੈ।

ਪਿਛੋਕੜ

Punjab Breaking News Live 20 August 2024: ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਯਾਨੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਹੈ। ਹੁਣ ਵਿਧਾਇਕਾਂ ਦੀ ਸਰਕਾਰੀ ਦਰਬਾਰੇ ਤੂਤੀ ਬੋਲਣ ਲੱਗੀ ਹੈ। ਦਰਅਸਲ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਅਫ਼ਸਰਾਂ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਜਿਸ ਤਹਿਤ ਹੁਣ ਪਿਛਲੇ ਦਿਨੀ ਜਿਹੜੇ ਵੱਡੇ ਤਬਾਦਲੇ ਹੋਏ ਹਨ ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਵਾਲੇ ਅਫ਼ਸਰ ਸਨ। 


Punjab News: CM ਭਗਵੰਤ ਮਾਨ ਨੇ ਖੁਸ਼ ਕਰਤੇ ਆਪਣੇ MLA, ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਬੋਲਣ ਲੱਗੀ ਵਿਧਾਇਕਾਂ ਦੀ ਤੂਤੀ


 


Punjab News: ਅੱਜ ਸੀਐਮ ਭਗਵੰਤ ਮਾਨ ਮੰਗਲਵਾਰ ਨੂੰ ਨਾਂਦੇੜ ਜਾਣਗੇ। ਜਿੱਥੇ ਉਹ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣਗੇ। ਉਹ ਦੁਪਹਿਰ 2 ਵਜੇ ਉੱਥੇ ਪਹੁੰਚਣਗੇ। ਇਸ ਤੋਂ ਬਾਅਦ ਉਹ ਤਿੰਨ ਘੰਟੇ ਉੱਥੇ ਰੁਕਣਗੇ। ਜਦੋਂਕਿ ਉਹ ਸ਼ਾਮ ਪੰਜ ਵਜੇ ਮੁੰਬਈ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਦੌਰੇ 'ਤੇ ਹਨ। ਇਸ ਤੋਂ ਪਹਿਲਾਂ ਉਹ ਹਰਿਆਣਾ ਚੋਣਾਂ ਸਬੰਧੀ ਚੋਣ ਮੀਟਿੰਗਾਂ ਕਰ ਰਹੇ ਸਨ, ਫਿਰ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਅਤੇ ਫਿਰ ਰੱਖੜ ਪੁੰਨਿਆ ਦੇ ਪ੍ਰੋਗਰਾਮ ਦਾ ਹਿੱਸਾ ਬਣੇ ਸਨ। 


CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਨਾਂਦੇੜ, ਪਰਿਵਾਰ ਸਣੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੋਣਗੇ ਨਤਮਸਤਕ


 


Rakhar Punya Baba Bakala Mela: ਬਾਬਾ ਬਕਾਲਾ 'ਚ ਰੱਖੜ ਪੁੰਨਿਆ ਮੇਲੇ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਸਟੇਡੀਅਮ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਗਈ। ਸਟੇਜ 'ਤੇ ਮੌਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Shiromani Committee President Harjinder Singh Dhami) ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਸੱਤਾ 'ਚ ਇਹ ਕਹਿ ਕੇ ਆਈ ਸੀ ਕਿ ਬਰਗਾੜੀ ਕਤਲੇਆਮ ਦੇ ਦੋਸ਼ੀਆਂ ਨੂੰ 7 ਦਿਨਾਂ 'ਚ ਸਜ਼ਾ ਦਿੱਤੀ ਜਾਵੇਗੀ ਪਰ 3 ਸਾਲ ਬੀਤ ਜਾਣ 'ਤੇ ਵੀ ਉਹ ਰਾਮ ਰਹੀਮ ਦੇ ਚੇਲਿਆਂ ਨੂੰ ਨਹੀਂ ਫੜ ਸਕੀ।


Punjab News: SGPC ਪ੍ਰਧਾਨ ਦੀ ਬਿਕਰਮ ਮਜੀਠੀਆ ਨੂੰ ਨੇਕ ਸਲਾਹ,  ਭਰੀ ਸਟੇਜ ਤੋਂ ਧਾਮੀ ਨੇ ਬੋਲੇ ਆਹ ਸ਼ਬਦ ਕਿ ਮਜੀਠੀਆ ਨੂੰ ਦਾ ਵੀ ਟੁੱਟ ਗਿਆ ਸਬਰ 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.