Punjab News: CM ਭਗਵੰਤ ਮਾਨ ਨੇ ਖੁਸ਼ ਕਰਤੇ ਆਪਣੇ MLA, ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਬੋਲਣ ਲੱਗੀ ਵਿਧਾਇਕਾਂ ਦੀ ਤੂਤੀ
Punjab News: ਮੁੱਖ ਮੰਤਰੀ ਦਫ਼ਤਰ ਨੇ ਦਾਗੀ ਪੁਲਿਸ ਅਫ਼ਸਰਾਂ ਅਤੇ ਮਾਲ ਅਫ਼ਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ। ਜਿਹੜੇ ਵਿਧਾਇਕ ਨੇ ਕਿਸੇ ਸ਼ੱਕੀ ਕਿਰਦਾਰ ਵਾਲੇ ਅਫ਼ਸਰ ਦੀ ਸਿਫ਼ਾਰਸ਼ ਕੀਤੀ ਹੋਈ ਸੀ, ਉਸ ਵਿਧਾਇਕ ਤੋਂ ਬਦਲਵੀਂ ਸਿਫ਼ਾਰਸ਼
Punjab News: ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਯਾਨੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਹੈ। ਹੁਣ ਵਿਧਾਇਕਾਂ ਦੀ ਸਰਕਾਰੀ ਦਰਬਾਰੇ ਤੂਤੀ ਬੋਲਣ ਲੱਗੀ ਹੈ। ਦਰਅਸਲ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਅਫ਼ਸਰਾਂ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਜਿਸ ਤਹਿਤ ਹੁਣ ਪਿਛਲੇ ਦਿਨੀ ਜਿਹੜੇ ਵੱਡੇ ਤਬਾਦਲੇ ਹੋਏ ਹਨ ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਵਾਲੇ ਅਫ਼ਸਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਜ਼ਿਮਨੀ ਚੋਣਾਂ ਟਲਣ ਮਗਰੋਂ ਮਾਨ ਸਰਕਾਰ ਨੂੰ ਆਇਆ ਸੁਖ ਦਾ ਸਾਹ, ਚੋਣਾਂ ਦੇ ਡਰੋਂ ਜਲਦਬਾਜ਼ੀ 'ਚ ਕਈ ਵੱਡੇ ਅਫ਼ਸਰ ਹੀ ਬਦਲ ਦਿੱਤੇ
ਭਗਵੰਤ ਮਾਨ ਨੇ ਕਿਹਾ ਕਿ ਸੀ ਕਿ ਵਿਧਾਇਕ ਜਿਹੜੇ ਵੀ ਅਫ਼ਸਰ ਦੇ ਨਾਮ ਦੀ ਪੇਸ਼ਕਸ਼ ਕਰਨਗੇ ਉਸ ਨੂੰ ਉਸੇ ਮੁਤਾਬਕ ਤਬਦੀਲੀ ਕੀਤੀ ਜਾਵੇਗੀ ਪਰ ਸ਼ਰਤ ਇਹ ਹੈ ਕਿ ਉਸ ਅਫ਼ਸਰ 'ਤੇ ਕੋਈ ਦਾਗ ਨਾ ਹੋਵੇ ਜਾਂ ਉਹਨਾਂ ਦਾ ਕਿਰਦਾਰ ਸ਼ੱਕੀ ਨਾ ਹੋਵੇ। ਜਿਸ ਤਹਿਤ ਬੀਤੇ ਦਿਨੀ ਪੰਜਾਬ ਪੁਲਿਸ ਵਿੱਚ ਜਿਹੜੇ 210 ਦੇ ਕਰੀਬ ਡੀਐੱਸਪੀ ਬਦਲੇ ਗਏ ਹਨ, ਉਨ੍ਹਾਂ 'ਚੋਂ ਬਹੁਤੇ ਹਲਕਿਆਂ ਵਿਚ ਵਿਧਾਇਕਾਂ ਦੀ ਪਸੰਦ ਦੇ ਪੁਲੀਸ ਅਫ਼ਸਰ ਲਾਏ ਗਏ ਹਨ। ਖੇਤੀ ਮਹਿਕਮੇ ਵਿਚ ਹਾਲ ਹੀ ਵਿਚ 300 ਤੋਂ ਜ਼ਿਆਦਾ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਈਆਂ ਹਨ ਅਤੇ ਇਨ੍ਹਾਂ 'ਚੋਂ 90 ਫ਼ੀਸਦੀ ਬਦਲੀਆਂ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ 'ਤੇ ਹੋਈਆਂ ਹਨ।
ਮੁੱਖ ਮੰਤਰੀ ਦਫ਼ਤਰ ਨੇ ਦਾਗੀ ਪੁਲਿਸ ਅਫ਼ਸਰਾਂ ਅਤੇ ਮਾਲ ਅਫ਼ਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ। ਜਿਹੜੇ ਵਿਧਾਇਕ ਨੇ ਕਿਸੇ ਸ਼ੱਕੀ ਕਿਰਦਾਰ ਵਾਲੇ ਅਫ਼ਸਰ ਦੀ ਸਿਫ਼ਾਰਸ਼ ਕੀਤੀ ਹੋਈ ਸੀ, ਉਸ ਵਿਧਾਇਕ ਤੋਂ ਬਦਲਵੀਂ ਸਿਫ਼ਾਰਸ਼ ਮੰਗੀ ਗਈ। ਕਈ ਸਬ-ਡਿਵੀਜ਼ਨਾਂ ਵਿਚ ਐੱਸਡੀਐੱਮਜ਼ ਵੀ ਵਿਧਾਇਕਾਂ ਦੀ ਪਸੰਦ ਦੇ ਲਾਏ ਗਏ ਹਨ। ਢਾਈ ਵਰ੍ਹਿਆਂ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫ਼ਸਰ ਲਵਾਉਣ ਵਿਚ ਪਏ ਹੋਏ ਸਨ ਪਰ ਉਹ ਅਸਫਲ ਰਹੇ। ਕਈ ਵਿਧਾਇਕ ਦਾਗੀ ਅਫ਼ਸਰਾਂ ਦੀ ਤਾਇਨਾਤੀ ਕਰਾਉਣ ਵਿਚ ਸਫਲ ਹੋਏ ਹਨ।
ਆਗਾਮੀ ਜ਼ਿਮਨੀ ਚੋਣਾਂ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਹਨ। ਕੈਬਨਿਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ਨੂੰ ਖੰਭ ਲਾਉਣ ਲੱਗੇ ਹਨ। ਵੇਰਵਿਆਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਵੱਡੀ ਗਿਣਤੀ 'ਚ ਤਬਾਦਲੇ ਹੋਏ ਹਨ। ਵਿਧਾਇਕ ਆਪਣੇ ਖ਼ਾਸ ਅਫ਼ਸਰਾਂ ਨੂੰ ਦੋ-ਦੋ ਚਾਰਜ ਦਿਵਾਉਣ ਵਿਚ ਕਾਮਯਾਬ ਵੀ ਹੋਏ ਹਨ। ਕਈ ਵਿਭਾਗਾਂ 'ਚ ਸ਼ੱਕੀ ਕਿਰਦਾਰ ਵਾਲੇ ਅਫ਼ਸਰ ਤੇ ਮੁਲਾਜ਼ਮ ਵੀ ਸਫਲ ਹੋ ਗਏ ਹਨ।