Punjab Breaking News Live 22 July: ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ, ਅੰਮ੍ਰਿਤਪਾਲ ਦੀ ਰੱਦ ਹੋ ਸਕਦੀ MP ਮੈਂਬਰਸ਼ਿਪ, ਪੰਜਾਬ ਵਿੱਚ ਪਵੇਗਾ ਭਾਰੀ ਮੀਂਹ

Punjab Breaking News Live 22 July: ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ, ਅੰਮ੍ਰਿਤਪਾਲ ਦੀ ਰੱਦ ਹੋ ਸਕਦੀ MP ਮੈਂਬਰਸ਼ਿਪ, ਪੰਜਾਬ ਵਿੱਚ ਪਵੇਗਾ ਭਾਰੀ ਮੀਂਹ

ABP Sanjha Last Updated: 22 Jul 2024 12:40 PM
Crime News: LIC ਦੇ ਕੈਸ਼ੀਅਰ ਦਾ ਮਾਨਸਾ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ, 31 ਜੁਲਾਈ ਨੂੰ ਹੋਣਾ ਸੀ ਰਿਟਾਇਰ

Crime News:  ਮਾਨਸਾ 'ਚ ਐਤਵਾਰ ਦੇਰ ਰਾਤ ਘਰ ਦੇ ਬਾਹਰ ਸੁੱਤੇ ਪਏ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਪਿੰਡ ਫੂਲਵਾਲਾ ਡੋਗਰਾ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੁਢਲਾਡਾ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਹੈ। ਉਹ LIC ਵਿੱਚ ਕੈਸ਼ੀਅਰ ਦੇ ਅਹੁਦੇ ’ਤੇ ਜਗਰਾਉਂ ਵਿੱਚ ਤਾਇਨਾਤ ਸੀ।


ਕਦੋਂ ਕੀਤਾ ਗਿਆ ਕਤਲ, ਪਰਿਵਾਰ ਵਾਲਿਆਂ ਨੂੰ ਕਿਵੇਂ ਲੱਗਿਆ ਪਤਾ ?


ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਭ ਸਿੰਘ ਘਰ ਦੇ ਬਾਹਰ ਸੁੱਤਾ ਪਿਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ 'ਤੇ ਹਮਲਾ ਕਰ ਦਿੱਤਾ। ਸਵੇਰੇ 5 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰ ਜਾਗੇ ਤਾਂ ਲਾਭ ਸਿੰਘ ਦੀ ਲਾਸ਼ ਖ਼ੂਨ ਨਾਲ ਲੱਥਪੱਥ ਮੰਜੇ 'ਤੇ ਪਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਨਾਬਾਲਗ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾ ਪਿਓ ਨੂੰ 3 ਸਾਲ ਦੀ ਕੈਦ, ਨਵੇਂ ਰੂਲ ਲਾਗੂ, ਹੋਰ ਕੀ ਕੀ ਮਿਲੇਗੀ ਸਜ਼ਾ ? 

Motor Vehicle Act update in Punjab: ਹੁਣ 1 ਅਗਸਤ ਤੋਂ ਪੰਜਾਬ (Punjab) 'ਚ ਜੇਕਰ ਕੋਈ ਨਾਬਾਲਗ ਦੋਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਤਾ-ਪਿਤਾ ਨੂੰ 3 ਸਾਲ ਦੀ ਸਜ਼ਾ ਅਤੇ 25 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਇਸ ਨੂੰ ਮੋਟਰ ਵਹੀਕਲ ਐਕਟ (Motor Vehicle Act) ਦੀ ਧਾਰਾ 199-ਏ ਅਤੇ 199-ਬੀ ਦੀ ਉਲੰਘਣਾ ਮੰਨਿਆ ਜਾਵੇਗਾ।


ਜੇਕਰ ਕਿਸੇ ਨਾਬਾਲਗ ਨੇ ਕਿਸੇ ਤੋਂ ਦੋਪਹੀਆ ਜਾਂ ਚਾਰ ਪਹੀਆ ਵਾਹਨ ਉਧਾਰ ਲਿਆ ਹੈ ਅਤੇ ਉਸ ਨੂੰ ਚਲਾਉਂਦੇ ਹੋਏ ਫੜਿਆ ਗਿਆ ਹੈ, ਤਾਂ ਉਸ ਵਾਹਨ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਟ੍ਰੈਫਿਕ ADGP ਏ.ਐਸ. ਰਾਏ ਨੇ ਰਾਜ ਦੇ ਪੁਲਿਸ ਕਮਿਸ਼ਨਰ ਅਤੇ SSP ਨੂੰ ਲਿਖਤੀ ਰੂਪ ਵਿੱਚ ਦਿੱਤੇ ਹਨ।


 

Punjab News: 2 ਕਰੋੜ ਦੀ ਵਿਦੇਸ਼ੀ ਕਰੰਸੀ ਸਣੇ ਵਿਅਕਤੀ ਚੜ੍ਹਿਆ ਪੁਲਿਸ ਦੇ ਅੜਿੱਕੇ, ਹਵਾਲਾ ਐਂਗਲ ਤੋਂ ਜਾਂਚ ਜਾਰੀ

Jalandhar News: ਜਲੰਧਰ ਵਿੱਚ ਐਤਵਾਰ ਦੇਰ ਰਾਤ ਇੱਕ ਵਿਅਕਤੀ ਨੂੰ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਕਰੀਬ 2 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਕੋਲ ਉਕਤ ਪੈਸਿਆਂ ਦਾ ਕੋਈ ਸਬੂਤ ਨਹੀਂ ਸੀ, ਜਿਸ ਕਾਰਨ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬਰਾਮਦ ਕੀਤੀ ਗਈ ਸਾਰੀ ਨਕਦੀ ਵਿਦੇਸ਼ੀ ਕਰੰਸੀ ਵਿੱਚ ਸੀ। ਕਮਿਸ਼ਨਰੇਟ ਪੁਲਿਸ ਦੇਰ ਰਾਤ ਤੱਕ ਜਾਂਚ ਅਤੇ ਪੁੱਛਗਿੱਛ 'ਚ ਰੁੱਝੀ ਹੋਈ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਪੁਨੀਤ ਸੂਦ ਉਰਫ ਗਾਂਧੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਜਿਸ ਕਾਰਨ ਪੁਲਿਸ ਨੇ ਕ੍ਰੇਟਾ ਕਾਰ ਵੀ ਬਰਾਮਦ ਕੀਤੀ ਹੈ। ਸੰਤਨਗਰ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਕਾਲੇ ਰੰਗ ਦੀ ਕ੍ਰੇਟਾ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਦੇਰ ਰਾਤ ਤੱਕ ਮੁਲਜ਼ਮ ਪੁਲਿਸ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕਿਆ, ਹੁਣ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

Punjab News: ਖਾਲਿਸਤਾਨੀ ਸਮਰਥਕ ਬਣਾਉਣਗੇ ਪੰਜਾਬ 'ਚ ਨਵੀਂ ਸਿਆਸੀ ਪਾਰਟੀ, ਅੰਮ੍ਰਿਤਪਾਲ ਸਿੰਘ ਕਰਨਗੇ ਅਗਵਾਈ, ਸਰਬਜੀਤ ਖਾਲਸਾ ਦਾ ਵੱਡਾ ਐਲਾਨ

ਫਰੀਦਕੋਟ ਤੋਂ ਆਜ਼ਾਦ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖਾਲਸਾ ਜਲਦ ਹੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ  ਮਿਲ ਕੇ ਸਿਆਸੀ ਪਾਰਟੀ ਬਣਾਉਣਗੇ। ਉਹ ਇਸ ਪਾਰਟੀ ਦਾ ਐਲਾਨ ਅੰਮ੍ਰਿਤਪਾਲ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਕਰਨਗੇ। ਸਰਬਜੀਤ ਸਿੰਘ ਖਾਲਸਾ ਨੇ ਇਹ ਦਾਅਵਾ ਇਕ ਪ੍ਰੋਗਰਾਮ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਕਈ ਆਗੂ ਅਤੇ ਸਾਫ਼ ਅਕਸ ਵਾਲੇ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਪਾਰਟੀ ਬਣਾ ਲਓ, ਅਸੀਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ। ਉਨ੍ਹਾਂ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਚੋਣਾਂ ਲਈ ਤਿਆਰ ਰਹਿਣ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਸੱਦਾ ਦਿੱਤਾ।

ਪਿਛੋਕੜ

Punjab Breaking News Live 22 July: ਪਠਾਨਕੋਟ ਵਿੱਚ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਨੌਖੇ ਤੇ ਵੱਡੇ ਖੁਲਾਸੇ ਕੀਤੇ ਹਨ। ਦਰਅਸਲ ਢਾਕੀ ਰੋਡ 'ਤੇ ਇੱਕ ਇਕ ਖਾਲੀ ਪਲਾਟ 'ਚ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਤੋੜਨ ਅਤੇ ਕਾਗਜ਼ ਦੇ ਟੁਕੜਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਦਫਤਰ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਢਾਕੀ ਪਿੰਡ ਦਾ ਹੀ ਨਿਕਲਿਆ।


ਨੌਜਵਾਨ ਗੁਆਂਢੀ ਦੀ ਕਾਰ ਪਲਾਟ 'ਚ ਖੜ੍ਹੀ ਹੋਣ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਸਾਜ਼ਿਸ਼ ਰਚੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਡਰਾਮਾ ਰਚਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨਿਤਿਨ ਗੁਪਤਾ ਢਾਕੀ ਬਾਲਾ ਜੀ ਨਗਰ ਦਾ ਰਹਿਣ ਵਾਲਾ ਹੈ। ਥਾਣਾ ਡਿਵੀਜ਼ਨ ਨੰਬਰ-2 ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। 


ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ, ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ 


 


Amritpal Singh: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ 5 ਗੱਲਾਂ 'ਤੇ ਆਧਾਰਿਤ ਕੀਤੀ ਹੈ।  ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਗਈਆਂ ਹਨ।


 ਵਿਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ। ਫੰਡਾਂ, ਦਾਨ ਅਤੇ ਖਰਚੇ ਬਾਰੇ ਜਾਣਕਾਰੀ ਛੁਪੀ ਹੋਈ ਸੀ। ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ। ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ। ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਗਿਆ।


ਅੰਮ੍ਰਿਤਪਾਲ ਦੀ ਰੱਦ ਹੋ ਸਕਦੀ MP ਮੈਂਬਰਸ਼ਿਪ, EC ਨੂੰ ਝੂਠੀਆਂ ਜਾਣਕਾਰੀਆਂ ਦੇਣ ਦਾ ਇਲਜ਼ਾਮ, ਇੱਕ ਫੈਸਲੇ ਨਾਲ ਵੱਧ ਸਕਦੀਆਂ ਮੁਸ਼ਕਲਾਂ


 


ਪੰਜਾਬ ਵਿੱਚ ਪਵੇਗਾ ਭਾਰੀ ਮੀਂਹ


ਅੱਜ ਪੰਜਾਬੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ। ਹੁਣ ਦੋ ਦਿਨਾਂ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ ਪਰ ਇਹ ਔਸਤ ਤਾਪਮਾਨ ਤੋਂ 4.3 ਡਿਗਰੀ ਵੱਧ ਰਿਹਾ ਹੈ।


ਪੰਜਾਬ 'ਚ 2 ਦਿਨ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਸ਼ਹਿਰਾਂ 'ਚ ਲੱਗੇਗੀ ਝੜੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.