Punjab Breaking News Live 25 July: ਦੁਆਬੇ ਤੇ ਮਾਝੇ ਦੀ ਵਿਧਾਇਕਾਂ ਦੀ ਅੱਜ ਲੱਗੇਗੀ ਕਲਾਸ! ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ, ਮਾਨ ਸਰਕਾਰ ਕਿਉਂ ਨਹੀਂ ਕਰਵਾ ਰਹੀ ਚੋਣਾਂ

Punjab Breaking News Live 25 July: ਦੁਆਬੇ ਤੇ ਮਾਝੇ ਦੀ ਵਿਧਾਇਕਾਂ ਦੀ ਅੱਜ ਲੱਗੇਗੀ ਕਲਾਸ! ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ, ਮਾਨ ਸਰਕਾਰ ਕਿਉਂ ਨਹੀਂ ਕਰਵਾ ਰਹੀ ਚੋਣਾਂ

ABP Sanjha Last Updated: 25 Jul 2024 12:36 PM
Agniveer Scheme: ਅਸਲੀ ਰੰਗ ਵਿਖਾਉਣ ਲੱਗੀ ਅਗਨੀਵੀਰ ਸਕੀਮ! ਛੁੱਟੀ 'ਤੇ ਆਏ ਜਵਾਨ ਨੇ ਯੂਪੀ ਤੋਂ ਅਸਲਾ ਲਿਆ ਕੇ ਕੀਤਾ ਵੱਡਾ ਕਾਂਡ

Mohali News: ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਰੰਗ ਵਿਖਾਉਣ ਲੱਗੀ ਹੈ। ਪੰਜਾਬ 'ਚ ਛੁੱਟੀ ਉਪਰ ਆਏ ਅਗਨੀਵੀਰ ਨੇ ਵੱਡਾ ਕਾਂਡ ਕੀਤਾ ਹੈ। ਉਸ ਨੇ ਆਪਣੇ ਭਰਾ ਤੇ ਦੋਸਤ ਨਾਲ ਮਿਲ ਕੇ ਕਈ ਅਜਿਹੇ ਕਾਰੇ ਕੀਤੇ ਕਿ ਪੁਲਿਸ ਦੇ ਵੀ ਹੋਸ਼ ਉੱਡ ਗਏ। ਉਸ ਨੇ ਯੂਪੀ ਤੋਂ ਹਥਿਆਰ ਲਿਆਂਦੇ ਤੇ ਆਪਣਾ ਗਰੋਹ ਬਣਾ ਲਿਆ। ਉਸ ਨੇ ਆਪਣੇ ਗਰੋਹ ਨਾਲ ਕਈ ਚੋਰੀਆਂ ਨੂੰ ਅੰਜਾਮ ਦਿੱਤਾ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸਨ। 



ਦਰਅਸਲ ਇਹ ਮਾਮਲਾ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਮੋਦੀ ਸਰਕਾਰ ਦੀ ਅਗਨੀਵੀਰ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਫੌਜੀ ਟ੍ਰੇਨਿੰਗ ਲੈਣ ਮਗਰੋਂ ਇਹ ਨੌਜਵਾਨ ਰੁਜਗਾਰ ਨਾ ਹੋਣ ਕਰਕੇ ਗਲਤ ਰਾਹ ਅਪਣਾ ਸਕਦੇ ਹਨ। ਹੁਣ ਅਜਿਹੇ ਮਾਮਲੇ ਸਾਹਮਣੇ ਆਉਣ ਮਗਰੋਂ ਅਗਨੀਵੀਰ ਸਕੀਮ ਉਪਰ ਹੋਰ ਸਵਾਲ ਖੜ੍ਹੇ ਹੋ ਗਏ ਹਨ।

Weather Update: ਚੰਡੀਗੜ੍ਹੀਏ ਬਾਰਸ਼ ਨੂੰ ਤਰਸੇ! ਟਰਾਈਸਿਟੀ 'ਚ ਪਿਆ 48.5% ਘੱਟ ਮੀਂਹ, ਹੁਣ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ

Chandigarh Weather Update: ਇਸ ਵਾਰ ਚੰਡੀਗੜ੍ਹੀਏ ਬਾਰਸ਼ ਨੂੰ ਤਰਸ ਗਏ ਹਨ। ਟਰਾਈਸਿਟੀ ਵਿੱਚ ਮਾਨਸੂਨ ਆਉਣ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ। ਪਿਛਲੇ ਕਈ ਦਿਨਾਂ ਤੋਂ ਬੱਦਲਵਾਈ ਬਣੀ ਹੋਈ ਹੈ ਪਰ ਮੀਂਹ ਨਹੀਂ ਪੈ ਰਿਹਾ। ਗਰਮੀ ਤੇ ਹੁੰਮਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਦੋ-ਤਿੰਨ ਵਾਰ ਹਲਕੀ ਬਾਰਸ਼ ਹੋਈ ਹੈ ਪਰ ਇਸ ਨਾਲ ਪਾਰਾ ਹੇਠਾਂ ਨਹੀਂ ਗਿਆ। ਉਧਰ, ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਬੱਦਲ ਛਾਏ ਰਹਿਣਗੇ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਰਹੇਗੀ।

Punjab Governor vs CM Mann: ਰਾਜਪਾਲ ਦਾ CM ਮਾਨ 'ਤੇ ਤੰਜ, ਕਿਹਾ ਉਹ ਬੀਜ਼ੀ ਬੰਦੇ ਮੈਨੂੰ ਛੱਡੋ ਉਹ ਤਾਂ DGP ਤੇ ਚੀਫ਼ ਸੈਕਟੀਰ ਨੂੰ ਵੀ ਨਹੀਂ ਮਿਲਦੇ 

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਪਿੰਡ ਧਨੋਏ ਦਾ ਦੌਰਾ ਕੀਤਾ ਅਤੇ ਪਿੰਡ ਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀ। ਸਰਹੱਦੀ ਖੇਤਰਾਂ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਉਨ੍ਹਾਂ ਦਾ 6ਵਾਂ ਦੌਰਾ ਸੀ। ਪੁਲਿਸ-ਬੀ.ਐਸ.ਐਫ., ਫੌਜ ਅਤੇ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਬਣਾਉਣ ਬਾਰੇ ਹੋਈ ਚਰਚਾ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸੀ.ਐਮ.ਭਗਵੰਤ ਮਾਨ ਨਾਲ ਤਾਲਮੇਲ ਕਾਇਮ ਨਹੀਂ ਰੱਖ ਪਾ ਰਹੇ ਹਨ ਤਾਂ ਰਾਜਪਾਲ ਨੇ ਮਜ਼ਾਕੀਆ ਲਹਿਜੇ ਵਿੱਚ ਜਵਾਬ ਦਿੱਤਾ ਕਿ ਸੀ.ਐਮ ਬਹੁਤ ਵਿਅਸਤ ਵਿਅਕਤੀ ਹਨ। ਇਸ ਕਰਕੇ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ। ਮੈਨੂੰ ਛੱਡੋ ਮੁੱਖ ਮੰਤਰੀ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਪੰਜਾਬ ਚੀਫ਼ ਸੈਕਟਰੀ ਨੂੰ ਵੀ ਨਹੀਂ ਮਿਲਦੇ।

ਪਿਛੋਕੜ

Punjab Breaking News Live 25 July: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਜਲੰਧਰ ਦੌਰੇ 'ਤੇ ਗਏ ਹਨ। ਅੱਜ ਉਹਨਾਂ ਦਾ ਜਲੰਧਰ ਵਿੱਚ ਆਖਰੀ ਦਿਨ ਹੈ। ਅੱਜ ਸੀਐਮ ਭਗਵੰਤ ਮਾਨ ਨੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜਿਲ੍ਹਿਆਂ ਦੇ ਅਫ਼ਸਰਾਂ ਦੀ ਮੀਟਿੰਗ ਸੱਦ ਲਈ ਹੈ। ਇਸ ਬੈਠਕ 'ਚ ਸਾਰੇ DC, CP, SSP ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ। ਬੈਠਕ ਅੱਜ ਸੇਵਰੇ PAP ਵਿੱਚ ਸਵੇਰੇ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਇਲਾਕੇ ਦੇ  ਵਿਕਾਸ ਕਾਰਜਾਂ ਤੇ ਅਗਲੇ ਰੋਡਮੈਪ ਨੂੰ ਲੈਕੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਲਕੇ ਦੇ ਸਾਰੇ ਕੰਮਾਂ ਦਾ ਜਾਇਜਾ ਵੀ ਸੀਐਮ ਭਗਵੰਤ ਮਾਨ ਲੈਣਗੇ। 


Punjab News: ਦੁਆਬੇ ਤੇ ਮਾਝੇ ਦੀ ਵਿਧਾਇਕਾਂ ਦੀ ਅੱਜ ਲੱਗੇਗੀ ਕਲਾਸ! CM ਮਾਨ ਨੇ ਜਲੰਧਰ 'ਚ ਸੱਦੀ ਹਾਈ ਲੇਵਲ ਮੀਟਿੰਗ, ਅਫ਼ਸਰ ਵੀ ਹੋਣਗੇ ਸ਼ਾਮਲ


Punjab weather Update: ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਵਧਦੀ ਗਰਮੀ ਕਾਰਨ 24 ਘੰਟਿਆਂ ਵਿੱਚ ਤਾਪਮਾਨ 0.8 ਡਿਗਰੀ ਵੱਧ ਗਿਆ ਹੈ ਅਤੇ ਪੰਜਾਬ ਦਾ ਤਾਪਮਾਨ ਆਮ ਨਾਲੋਂ 2.3 ​​ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਸ਼ ਦੇ ਨਤੀਜੇ ਵੀ ਅਨੁਕੂਲ ਨਹੀਂ ਰਹੇ ਅਤੇ ਸੂਬੇ ਵਿੱਚ ਪਿਛਲੇ ਸੱਤ ਦਿਨਾਂ ਵਿੱਚ 75 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। 


Punjab Weather Update: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨ


Municipal Council Pending Elections: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਦੇ ਨਾਲ ਨਾਲ ਪੰਚਾਇਤੀ ਚੋਣਾਂ ਪੈਂਡਿੰਗ ਹਨ। ਇਹਨਾਂ ਵਿਚੋਂ ਹੁਣ 42 ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਅੱਜ ਵੀਰਵਾਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇਗੀ। ਪਿਛਲੀ ਸੁਣਵਾਈ 'ਤੇ ਅਦਾਲਤ ਨੇ ਇਸ ਸਬੰਧ 'ਚ ਸਰਕਾਰ ਤੋਂ ਜਵਾਬ ਮੰਗਿਆ ਸੀ। ਇਸ ਮਾਮਲੇ ਵਿੱਚ ਮਲੇਰਕੋਟਲਾ ਵਾਸੀ ਬੇਅੰਤ ਸਿੰਘ ਵੱਲੋਂ ਅਦਾਲਤ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।


Punjab News: ਮਾਨ ਸਰਕਾਰ ਕਿਉਂ ਨਹੀਂ ਕਰਵਾ ਰਹੀ ਚੋਣਾਂ? ਨਗਰ ਨਿਗਮ ਤੋਂ ਬਾਅਦ ਨਗਰ ਕੌਂਸਲ ਚੋਣਾਂ ਦਾ ਮਾਮਲਾ ਵੀ ਪਹੁੰਚਿਆ ਹਾਈਕੋਰਟ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.