Punjab Breaking News LIVE: ਪੰਜਾਬ 'ਚ 30 ਸ਼ਹਿਰਾਂ ਦੇ SDM ਸਮੇਤ 48 ਅਧਿਕਾਰੀ ਬਦਲੇ, ਵੇਖੋ ਸੂਚੀ, ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ, ਕਾਂਗਰਸ ਨੂੰ ਲੱਗਿਆ ਝਟਕਾ, AAP 'ਚ ਸ਼ਾਮਲ ਹੋਏ ਦਰਜਨਾਂ ਲੋਕ

Punjab Breaking News LIVE: ਪੰਜਾਬ 'ਚ 30 ਸ਼ਹਿਰਾਂ ਦੇ SDM ਸਮੇਤ 48 ਅਧਿਕਾਰੀ ਬਦਲੇ, ਵੇਖੋ ਸੂਚੀ, ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ, ਕਾਂਗਰਸ ਨੂੰ ਲੱਗਿਆ ਝਟਕਾ, AAP 'ਚ ਸ਼ਾਮਲ ਹੋਏ ਦਰਜਨਾਂ ਲੋਕ

ABP Sanjha Last Updated: 11 Dec 2023 12:12 PM
AAP dent to Congress: 3 ਸੂਬਿਆਂ 'ਚ ਕਾਂਗਰਸ ਦੇ ਚੋਣ ਹਾਰਨ ਦਾ ਕਾਰਨ ਆਇਆ ਸਾਹਮਣੇ, ਆਮ ਆਦਮੀ ਪਾਰਟੀ ਦਾ ਕੀ ਰਿਹਾ ਰੋਲ ?

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਭਾਰਤੀ ਜਨਤਾ ਪਾਰਟੀ ਦੀ ਧੁਨ 'ਤੇ ਨੱਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਸਲ 'ਚ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਵੋਟਾਂ 'ਚ ਵੱਡੇ ਪੱਧਰ 'ਤੇ ਕਮੀ ਕਰਨ ਲਈ ਲਿਆਂਦਾ ਗਿਆ ਸੀ। ਆਮ ਆਦਮੀ ਪਾਰਟੀ ਦੀ ਤੁਲਨਾ ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮੀਨ (ਏ.ਆਈ.ਐੱਮ.ਐੱਮ.) ਅਤੇ ਬਹੁਜਨ ਸਮਾਜ ਪਾਰਟੀ ਨਾਲ ਕਰਦੇ ਹੋਏ ਬਾਜਵਾ ਨੇ ਕਿਹਾ ਕਿ 'ਆਪ' ਚੋਣਾਂ 'ਚ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਲਈ ਕਾਂਗਰਸ ਦੀਆਂ ਵੋਟਾਂ ਘਟਾਉਣ ਤੋਂ ਇਲਾਵਾ ਹੋਰ ਕੋਈ ਭੂਮਿਕਾ ਨਹੀਂ ਨਿਭਾਉਂਦੀ। 

Pargat Singh: ਪੰਜਾਬ 'ਚ ਨਸ਼ਾ ਤੇਜ਼ ਰਫ਼ਤਾਰ ਨਾਲ ਵਿਕ ਰਿਹਾ, ਪਰਗਟ ਸਿੰਘ ਨੇ ਕੇਜਰੀਵਾਲ ਨੂੰ ਯਾਦ ਕਰਵਾਈ ਗਰੰਟੀ

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਨਾਮ ਦਾ ਕੋਈ ਡਰ ਨਹੀਂ। ਆਮ ਲੋਕ ਖੁਦ ਨਸ਼ਾ ਤਸਕਰਾਂ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪਹਿਲਾਂ ਨਾਲੋਂ ਵੀ ਵੱਧ ਨਸ਼ਾ ਵਿਕ ਰਿਹਾ ਹੈ। 


ਪਰਗਟ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਪਰ ਪੋਸਟ ਸ਼ੇਅਰ ਕਰਦਿਆਂ ਕਿਹਾ...
ਨਸ਼ੇ ਦੇ ਖਾਤਮੇ ਦੀ ਗਾਰੰਟੀ ਦੇਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਗਾਰੰਟੀ ਦਾ ਇਹ ਹਾਲ ਦੇਖਣਾ ਚਾਹੀਦਾ ਹੈ। ਕਿਸ ਤਰ੍ਹਾਂ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਕਿਤੇ ਰਫ਼ਤਾਰ ਤੇ ਧੜੱਲੇਦਾਰੀ ਨਾਲ ਵਿਕ ਰਿਹਾ ਹੈ। ਕਾਨੂੰਨ ਵਿਵਸਥਾ ਨਾਮ ਦਾ ਕੋਈ ਡਰ ਨਹੀਂ, ਆਮ ਲੋਕ ਖੁਦ ਨਸ਼ਾ ਤਸਕਰਾਂ ਨਾਲ ਲੜਾਈ ਲੜ ਰਹੇ ਹਨ।

Panchayat Election in Punjab: ਪੰਜਾਬ 'ਚ ਵੱਜਿਆ ਪੰਚਾਇਤੀ ਚੋਣਾਂ ਦਾ ਬਿਗੁਲ, ਡੀਸੀ ਦਫਤਰਾਂ ਨੂੰ ਭੇਜਿਆ ਨੋਟੀਫਿਕੇਸ਼ਨ, ਜਨਵਰੀ 'ਚ ਹੋਣਗੀਆਂ ਚੋਣਾਂ?

ਪੰਜਾਬ ਵਿੱਚ ਪੰਚਾਇਤੀ ਚੋਣਾਂ  (Panchayat Election in Punjab) ਦਾ ਬਿਗੁਲ ਵੱਜ ਗਿਆ ਹੈ। ਸੂਬੇ ਵਿੱਚ ਅਗਲੇ ਮਹੀਨੇ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਡੀਸੀ ਦਫ਼ਤਰਾਂ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ। ਇਸ ਵਿੱਚ ਚੋਣ ਕਮਿਸ਼ਨ ਨੇ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਤੈਅ ਹੈ ਕਿ ਜਨਵਰੀ ਜਾਂ ਫਿਰ ਫਰਵਰੀ ਦੇ ਪਹਿਲੇ ਹਫਤੇ ਚੋਣਾਂ ਹੋ ਸਕਦੀਆਂ ਹਨ।

Punjab News: ਮੁੜ ਗਵਾਚਿਆ ਸੰਨੀ ਦਿਓਲ, ਲੱਭਣ ਵਾਲੇ ਨੂੰ 50,000 ਇਨਾਮ, ਮਾਝੇ ਵਾਲਿਆ ਨੂੰ ਪਈ ਮੁਸਿਬਤ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਪੰਜਾਬ ਵਿੱਚ ਇੱਕ ਵਾਰ ਮੁੜ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਹਨ। ਐਨਾ ਹੀ ਨਹੀਂ ਸੰਨੀ ਦਿਓਲ ਨੂੰ ਲੱਭਣ ਅਤੇ ਲਿਆਉਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਗਏ ਹਨ। ਦਰਅਸਲ, ਸੰਨੀ ਦਿਓਲ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਦੋਂ ਤੋਂ ਉਹ ਮੁੜ ਜ਼ਿਲ੍ਹਿਆਂ ਵਿੱਚ ਨਜ਼ਰ ਨਹੀਂ ਆਏ ਅਤੇ ਨਾਂ ਹੀ ਉਨ੍ਹਾਂ ਨੇ ਕੋਈ ਵਿਕਾਸ ਕਾਰਜ ਕਰਵਾਏ ਹਨ।

Punjab News: ਮੁੜ ਗਵਾਚਿਆ ਸੰਨੀ ਦਿਓਲ, ਲੱਭਣ ਵਾਲੇ ਨੂੰ 50,000 ਇਨਾਮ, ਮਾਝੇ ਵਾਲਿਆ ਨੂੰ ਪਈ ਮੁਸਿਬਤ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਪੰਜਾਬ ਵਿੱਚ ਇੱਕ ਵਾਰ ਮੁੜ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਹਨ। ਐਨਾ ਹੀ ਨਹੀਂ ਸੰਨੀ ਦਿਓਲ ਨੂੰ ਲੱਭਣ ਅਤੇ ਲਿਆਉਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਗਏ ਹਨ। ਦਰਅਸਲ, ਸੰਨੀ ਦਿਓਲ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਦੋਂ ਤੋਂ ਉਹ ਮੁੜ ਜ਼ਿਲ੍ਹਿਆਂ ਵਿੱਚ ਨਜ਼ਰ ਨਹੀਂ ਆਏ ਅਤੇ ਨਾਂ ਹੀ ਉਨ੍ਹਾਂ ਨੇ ਕੋਈ ਵਿਕਾਸ ਕਾਰਜ ਕਰਵਾਏ ਹਨ।

AAP: ਕਾਂਗਰਸ ਨੂੰ ਲੱਗਿਆ ਝਟਕਾ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਦਰਜਨਾਂ ਲੋਕ
-ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। 

 

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਭੰਗਵਾਂ ਦੇ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। ਉਨਾਂ ਕਿਹਾ ਕਿ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। 
Weather Update: ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ, ਕਸ਼ਮੀਰ 'ਚ ਪਾਰਾ ਪਹੁੰਚਿਆ ਜ਼ੀਰੋ ਤੋਂ ਹੇਠਾਂ, ਇਨ੍ਹਾਂ ਸੂਬਿਆਂ 'ਚ ਪੈਣਗੇ ਗੜੇ, ਜਾਣੋ ਮੌਸਮ ਦਾ ਤਾਜ਼ਾ ਅਪਡੇਟ

ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਤੋਂ ਬਾਅਦ ਠੰਡ ਹੋਰ ਵਧਣ ਜਾ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇੰਨਾ ਹੀ ਨਹੀਂ, IMD ਨੇ 12 ਦਸੰਬਰ ਤੋਂ ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ-ਵੱਖ ਹਿੱਸਿਆਂ 'ਚ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ।

Punjab News : NCRB ਦੀ ਰਿਪੋਰਟ ਵਿੱਚ ਹੋਇਆ ਵੱਡਾ ਖ਼ੁਲਾਸਾ, ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਘਟ, ਮੌਤਾਂ ਜ਼ਿਆਦਾ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਪੰਜਾਬ ਵਿੱਚ 2021 ਅਤੇ 2022 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਨਾਲੋਂ ਵੱਧ ਸੀ। ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਮੌਤਾਂ ਦੀ ਗਿਣਤੀ ਪੰਜਾਬ ਨਾਲੋਂ ਵੱਧ ਹੈ। ਹਾਲਾਂਕਿ ਹਰਿਆਣਾ ਵਿੱਚ ਮੌਤਾਂ ਨਾਲੋਂ ਜ਼ਖ਼ਮੀਆਂ ਦੀ ਗਿਣਤੀ ਵੱਧ ਹੈ। ਸੜਕ ਹਾਦਸਿਆਂ ਵਿੱਚ ਆਮ ਤੌਰ 'ਤੇ ਮੌਤਾਂ ਨਾਲੋਂ ਜ਼ਿਆਦਾ ਸੱਟਾਂ ਲੱਗਦੀਆਂ ਹਨ। ਪਰ ਹੁਣ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਨਾਲੋਂ ਵੱਧ ਹੈ।

Punjab ਵਿੱਚ 30 ਸ਼ਹਿਰਾਂ ਦੇ SDM ਸਮੇਤ 48 ਅਧਿਕਾਰੀ ਬਦਲੇ, ਚਾਰ ਆਈਏਐਸ ਅਧਿਕਾਰੀ ਵੀ ਨਿਯੁਕਤੀ ਸੂਚੀ ਵਿੱਚ ਸ਼ਾਮਲ

ਪੰਜਾਬ ਸਰਕਾਰ ਨੇ ਐਤਵਾਰ ਨੂੰ 44 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਨਾਲ-ਨਾਲ ਚਾਰ ਆਈਏਐਸ ਅਧਿਕਾਰੀਆਂ ਦੇ ਨਿਯੁਕਤੀ ਹੁਕਮ ਜਾਰੀ ਕੀਤੇ ਜੋ ਸਿਖਲਾਈ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਆਏ ਸਨ। ਇਸ ਹੁਕਮ ਤਹਿਤ ਆਈਏਐਸ ਅਧਿਕਾਰੀਆਂ ਵਿੱਚ ਨਿਤੀਸ਼ ਕੁਮਾਰ ਜੈਨ ਨੂੰ ਐਸਡੀਐਮ ਸਰਦੂਲਗੜ੍ਹ, ਸਿਮਰਨਦੀਪ ਸਿੰਘ ਨੂੰ ਐਸਡੀਐਮ ਤਰਨਤਾਰਨ, ਅਪਰਨਾ ਐਮਬੀ ਨੂੰ ਐਸਡੀਐਮ ਮਲੇਰਕੋਟਲਾ ਅਤੇ ਅਕਸ਼ਿਤਾ ਗੁਪਤਾ ਨੂੰ ਐਸਡੀਐਮ ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ ਗਿਆ ਹੈ। 

ਪਿਛੋਕੜ

Punjab Breaking News LIVE Update: ਪੰਜਾਬ ਸਰਕਾਰ ਨੇ ਐਤਵਾਰ ਨੂੰ 44 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਨਾਲ-ਨਾਲ ਚਾਰ ਆਈਏਐਸ ਅਧਿਕਾਰੀਆਂ ਦੇ ਨਿਯੁਕਤੀ ਹੁਕਮ ਜਾਰੀ ਕੀਤੇ ਜੋ ਸਿਖਲਾਈ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਆਏ ਸਨ। ਇਸ ਹੁਕਮ ਤਹਿਤ ਆਈਏਐਸ ਅਧਿਕਾਰੀਆਂ ਵਿੱਚ ਨਿਤੀਸ਼ ਕੁਮਾਰ ਜੈਨ ਨੂੰ ਐਸਡੀਐਮ ਸਰਦੂਲਗੜ੍ਹ, ਸਿਮਰਨਦੀਪ ਸਿੰਘ ਨੂੰ ਐਸਡੀਐਮ ਤਰਨਤਾਰਨ, ਅਪਰਨਾ ਐਮਬੀ ਨੂੰ ਐਸਡੀਐਮ ਮਲੇਰਕੋਟਲਾ ਅਤੇ ਅਕਸ਼ਿਤਾ ਗੁਪਤਾ ਨੂੰ ਐਸਡੀਐਮ ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ ਗਿਆ ਹੈ। 


ਪੀ.ਸੀ.ਐਸ.ਅਧਿਕਾਰੀਆਂ ਵਿੱਚ ਲਵਜੀਤ ਕਲਸੀ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਬਠਿੰਡਾ, ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ, ਬਠਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਯਨ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ, ਅਮਿਤ ਮਹਾਜਨ, ਨੂੰ ਸਕੱਤਰ ਆਰ.ਟੀ.ਏ. ਜਲੰਧਰ ਲਾਉਂਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਦਾ ਵਰਿੰਦਰ ਪਾਸ ਸਿੰਘ ਬਾਜਵਾ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਤਰਨ ਤਾਰਨ ਦਾ ਇਨਚਾਰਜ ਜਿੰਮਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਨਵਨੀਤ ਕੌਰ ਬੱਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਰਨਤਾਰਨ ਦਾ ਵਾਧੂ ਚਾਰਜ, ਨਵਨੀਤ ਕੌਰ ਬੱਲ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ (ਐਮ.ਸੀ.) ਲੁਧਿਆਣਾ ਦਾ ਵਾਧੂ ਚਾਰਜ, ਜਸ਼ਨਪ੍ਰੀਤ ਕੌਰ ਗਿੱਲ ਨੂੰ ਵਧੀਕ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ, ਮਨਜੀਤ ਸਿੰਘ ਚੀਮਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜ਼ਿਲਕਾ ਲਾਇਆ ਗਿਆ ਹੈ। Punjab ਵਿੱਚ 30 ਸ਼ਹਿਰਾਂ ਦੇ SDM ਸਮੇਤ 48 ਅਧਿਕਾਰੀ ਬਦਲੇ, ਚਾਰ ਆਈਏਐਸ ਅਧਿਕਾਰੀ ਵੀ ਨਿਯੁਕਤੀ ਸੂਚੀ ਵਿੱਚ ਸ਼ਾਮਲ


 ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ


ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਤੋਂ ਬਾਅਦ ਠੰਡ ਹੋਰ ਵਧਣ ਜਾ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇੰਨਾ ਹੀ ਨਹੀਂ, IMD ਨੇ 12 ਦਸੰਬਰ ਤੋਂ ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ-ਵੱਖ ਹਿੱਸਿਆਂ 'ਚ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ।


ਦਿੱਲੀ-ਐਨਸੀਆਰ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਤਵਾਰ (10 ਦਸੰਬਰ) ਨੂੰ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ ਅਤੇ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਜੇ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਸੋਮਵਾਰ (11 ਦਸੰਬਰ) ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। Weather Update: ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ, ਕਸ਼ਮੀਰ 'ਚ ਪਾਰਾ ਪਹੁੰਚਿਆ ਜ਼ੀਰੋ ਤੋਂ ਹੇਠਾਂ, ਇਨ੍ਹਾਂ ਸੂਬਿਆਂ 'ਚ ਪੈਣਗੇ ਗੜੇ, ਜਾਣੋ ਮੌਸਮ ਦਾ ਤਾਜ਼ਾ ਅਪਡੇਟ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.